ਦਿੱਲੀ ਕਮੇਟੀ ਦੀਆਂ ਚੋਣਾਂ : ਜਾਗੋ ਪਾਰਟੀ ਦੀ ਉਮੀਦਵਾਰ ਨੇ ਸਿਰਸਾ ‘ਤੇ ਸਾਧੇ ਨਿਸ਼ਾਨੇ

TeamGlobalPunjab
2 Min Read

ਨਵੀਂ ਦਿੱਲੀ (ਦਵਿੰਦਰ ਸਿੰਘ) : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆ ਤੇਜ਼ ਹੋ ਚੁੱਕੀਆਂ ਹਨ। ਹਰ ਧੜੇ ਵੱਲੋਂ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਵਿਰੋਧੀ ਇੱਕ ਦੂਜੇ ‘ਤੇ ਨਿਸ਼ਾਨੇ ਸਾਧ ਰਹੇ ਹਨ।

ਦਿੱਲੀ ਦੇ ਰਮੇਸ਼ ਨਗਰ ਵਾਰਡ ਨੰਬਰ 15 ਤੋਂ ਮਨਜੀਤ ਸਿੰਘ ਜੀ ਕੇ ਦੀ ‘ਜਾਗੋ ਪਾਰਟੀ’ ਤੋਂ ਉਮੀਦਵਾਰ ਬੀਬੀ ਅਵਨੀਤ ਕੌਰ ਭਾਟੀਆ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਜ ਦਿੱਲੀ ਕਮੇਟੀ ਦਾ ਨਿਜ਼ਾਮ ਬਹੁੱਤ ਬਦਹਾਲੀ ਵਿੱਚ ਹੈ। ਦਿੱਲੀ ਦੇ ਸਿੱਖਾਂ ਨੂੰ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸੰਗਤ ਮੈਨੂੰ ਵੋਟ ਨਾ ਦੇਵੇ ਪਰ ਪ੍ਰਬੰਧਕ ਉਹ ਚੁਣੋ ਜੋ ਸੱਚੀ ਅਤੇ ਸੁੱਚੀ ਸੇਵਾ ਕਰ ਸਕੇ ਨਾ ਕਿ ਗੁਰੂ ਘਰ ਵਿੱਚ ਠੱਗੀ ਮਾਰਨ ਵਾਲਾ ਹੋਵੇ।

ਬੀਬੀ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਪਹਿਲਾ ਪ੍ਰਧਾਨ ਹੈ ਜਿਸ ਦੇ ਖਿਲਾਫ ਕੋਰਟ ਨੇ ਮੰਨਿਆ ਹੈ ਕਿ ਦਿੱਲੀ ਕਮੇਟੀ ਵਿੱਚ ਚੋਰੀ ਹੋਈ ਹੈ ਅਤੇ ਸਿਰਸਾ ਦੇਸ਼ ਛੱਡ ਕੇ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਨੇ ਸੰਗਤਾਂ ਦੀ ਸੇਵਾ ਕੀਤੀ ਹੈ ਪਰ ਬਾਦਲ ਦਲ ਨੇ ਜੀ.ਕੇ. ਉਪਰ ਝੂਠੇ ਇਲਜਾਮ ਲਗਾ ਕੇ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕਰ ਦਿੱਤਾ ਸੀ। ਪਰ ਅੱਜ ਤੱਕ ਇੱਕ ਵੀ ਇਲਜਾਮ ਇਹ ਜੀ.ਕੇ. ਖਿਲਾਫ ਸਾਬਿਤ ਨਹੀ ਕਰ ਪਾਏ ਹਨ।

‘ਜਾਗੋ’ ਉਮੀਦਵਾਰ ਅਵਨੀਤ ਕੌਰ ਨੇ ਕਿਹਾ ਕਿ ਅੱਜ ਸਕੂਲ ਅਤੇ ਕਾਲਜਾਂ ਦੇ ਟੀਚਰਾਂ ਨੂੰ ਤਨਖਾਵਾਂ ਨਹੀਂ ਮਿਲੀਆਂ ਅਤੇ ਸਟਾਫ਼ ਦੇ ਪੀ ਐੱਫ ਦਾ ਪੈਸਾ ਵੀ ਉਨ੍ਹਾਂ ਨੂੰ ਨਹੀਂ ਮਿਲਿਆ ਹੈ। ਇਸ ਕਰਕੇ ਸੰਗਤ ਸੁਚੇਤ ਰਹੇ ਅਤੇ ਸਹੀ ਪ੍ਰਬੰਧਕਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ।

- Advertisement -

Share this Article
Leave a comment