ਇਰਾਨੀ ਮਿਜ਼ਾਇਲ ਹਮਲੇ ‘ਚ ਕਰੈਸ਼ ਹੋਇਆ ਯੂਕਰੇਨ ਦਾ ਜਹਾਜ਼: ਟਰੂਡੋ

TeamGlobalPunjab
2 Min Read

ਓਟਾਵਾ: ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਯੂਕਰੇਨ ਦਾ ਜਹਾਜ਼ ਇਰਾਨ ਦੇ ਮਿਜ਼ਾਇਲ ਅਟੈਕ ਨਾਲ ਕਰੈਸ਼ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੱਸ ਰਹੀ ਹੈ ਕਿ ਇਰਾਨ ਦੀ ਮਿਜ਼ਾਈਲ ਨੇ ਹੀ ਯੂਕਰੇਨ ਦੇ ਜਹਾਜ਼ ਨੂੰ ਮਾਰ ਗਿਰਾਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਪਲੇਨ ਕਰੈਸ਼ ਵਿੱਚ ਇਰਾਨ ਦਾ ਹੱਥ ਹੋਣ ਦੀ ਗੱਲ ਕਹੀ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਸ਼ੱਕ ਜਤਾਇਆ ਸੀ ਕਿ ਪਲੇਨ ਕਰੈਸ਼ ਲਈ ਤਕਨੀਕੀ ਕਮੀ ਜ਼ਿੰਮੇਦਾਰ ਨਹੀਂ ਸੀ । ਉਥੇ ਹੀ ਇਰਾਨ ਨੇ ਇਨਾਂ ਦਾਅਵਿਆਂ ਨੂੰ ਖਾਰਜ਼ ਕਰਦੇ ਹੋਏ ਕੈਨੇਡਾ ਵੱਲੋਂ ਖੁਫੀਆ ਰਿਪੋਰਟ ਨੂੰ ਸ਼ੇਅਰ ਕਰਨ ਲਈ ਕਿਹਾ ਹੈ।

ਅਣਜਾਣੇ ‘ਚ ਹੋਈ ਗਲਤੀ: ਟਰੂਡੋ

ਕੈਨੇਡਾ ਦੇ ਪ੍ਰਧਾਨਮੰਤਰੀ ਨੇ ਇਸ ਵਾਰੇ ਗੱਲ ਕਰਦਿਆਂ ਅੱਗੇ ਕਿਹਾ ਕਿ ਇਹ ਇਰਾਨ ਵੱਲੋਂ ਅਣਜਾਣੇ ਵਿੱਚ ਹੋਈ ਗਲਤੀ ਪ੍ਰਤੀਤ ਹੋ ਰਹੀ ਹੈ। ਧਿਆਨ ਯੋਗ ਹੈ ਕਿ ਤਹਿਰਾਨ ਦੇ ਨੇੜੇ ਬੁੱਧਵਾਰ ਨੂੰ ਹੋਏ ਜਹਾਜ਼ ਹਾਦਸੇ ਵਿੱਚ 176 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਕੈਨੇਡਾ ਦੇ 63 ਨਾਗਰਿਕ ਵੀ ਮਾਰੇ ਗਏ ਸਨ। ਟਰੂਡੋ ਨੇ ਟੋਰਾਂਟੋ ਵਿੱਚ ਬਿਆਨ ਜਾਰੀ ਕਰ ਕਿਹਾ, ਸਾਡੇ ਕਈ ਖੁਫੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਅਤੇ ਸਾਰੇ ਸਬੂਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਇਰਾਨੀ ਮਿਜ਼ਾਇਲ ਨੇ ਮਾਰ ਗਿਰਾਇਆ ਹੈ। ’

ਇਰਾਨ ਨੇ ਕਿਹਾ, ਸਾਂਝੀ ਕਰੋ ਖੁਫੀਆ ਰਿਪੋਰਟ

- Advertisement -

ਉੱਥੇ ਹੀ, ਇਰਾਨ ਨੇ ਮਿਜ਼ਾਇਲ ਹਮਲੇ ਨਾਲ ਯੂਕਰੇਨੀ ਜਹਾਜ਼ ਕਰੈਸ਼ ਹੋਣ ਦੇ ਦਾਵੇ ਨੂੰ ਖਾਰਜ ਕਰ ਦਿੱਤਾ ਹੈ। ਇਰਾਨ ਨੇ ਇਸਨੂੰ ਬੇਕਾਰ ਦੀ ਗੱਲ ਦੱਸਦੇ ਹੋਏ ਕੈਨੇਡਾ ਨੂੰ ਇਸ ਨਾਲ ਜੁੜੀ ਖੁਫੀਆ ਰਿਪੋਰਟ ਨੂੰ ਸਾਂਝੀ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਨੇ ਯੂਕਰੇਨ ਦੇ ਜਹਾਜ਼ ਕਰੈਸ਼ ਮਾਮਲੇ ਦੀ ਜਾਂਚ ਵਿੱਚ ਹਿੱਸਾ ਲੈਣ ਲਈ ਵੀ ਸੱਦਾ ਦਿੱਤਾ ਹੈ।

Share this Article
Leave a comment