ਟਰੂਡੋ ਨੇ ਕੀਵ ਦੇ ਅਚਨਚੇਤ ਦੌਰੇ ਦੌਰਾਨ 500 ਮਿਲੀਅਨ ਡਾਲਰ ਹੋਰ ਫੌਜੀ ਸਹਾਇਤਾ ਦਾ ਕੀਤਾ ਐਲਾਨ

Rajneet Kaur
2 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਕੀਵ ਦਾ ਅਚਨਚੇਤ ਦੌਰੇ ਦੌਰਾਨ 500 ਮਿਲੀਅਨ ਡਾਲਰ ਹੋਰ ਕੈਨੇਡੀਅਨ ਫੌਜੀ ਸਹਾਇਤਾ ਦਾ ਐਲਾਨ ਕੀਤਾ । ਇਸ ਮੌਕੇ ਟਰੂਡੋ ਦੇ ਨਾਲ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼੍ਰੀ਼ਲੈਂਡ ਵੀ ਮੌਜੂਦ ਸਨ।  ਟਰੂਡੋ ਅਤੇ ਕ੍ਰਿਸਟੀਆ ਫ਼੍ਰੀ਼ਲੈਂਡ  ਨੇ ਰਾਸ਼ਟਰਪਤੀ ਵੋਲੋਦੋਮਿਰ ਜ਼ੈਲੈਂਸਕੀ ਨਾਲ ਮੁਲਾਕਾਤ ਕੀਤੀ।

ਟਰੂਡੋ ਨੇ ਕਿਹਾ ਕਿ ਪਿਛਲੇ ਸਾਲ ਤੋਂ, ਕੈਨੇਡਾ ਨੇ 2022 ਦੇ ਸ਼ੁਰੂ ਵਿੱਚ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ, ਯੂਕਰੇਨ ਨੂੰ 8 ਬਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਸਹਾਇਤਾ ਕਰ ਚੁੱਕਾ ਹੈ, ਜਿਸ ਵਿੱਚ 1 ਬਿਲੀਅਨ ਡਾਲਰ ਤੋਂ ਵੱਧ ਫੌਜੀ ਸਹਾਇਤਾ ਸ਼ਾਮਿਲ ਹੈ। ਨਵੀਂ ਫ਼ੰਡਿੰਗ ਕਿਸ ਤਰ੍ਹਾਂ ਖ਼ਰਚ ਕੀਤੀ ਜਾਵੇਗੀ, ਇਸ ਬਾਰੇ ਟਰੂਡੋ ਨੇ ਅਜੇ ਤੱਕ ਕੋਈ ਵੇਰਵੇ ਪ੍ਰਦਾਨ ਨਹੀਂ ਕੀਤੇ ਹਨ। ਪਰ ਉਨ੍ਹਾਂ ਸੰਕੇਤ ਦਿੱਤੇ ਕਿ ਕੈਨੇਡਾ ਆਪਣਾ ਫ਼ੌਜੀ ਟ੍ਰੇਨਿੰਗ ਮਿਸ਼ਨ – ਓਪਰੇਸ਼ਨ ਯੂਨੀਫ਼ਾਇਰ – 2026 ਤੱਕ ਜਾਰੀ ਰੱਖੇਗਾ। ਉਨ੍ਹਾਂ ਨੇ F-16 ਜੰਗੀ ਜਹਾਜ਼ਾਂ ਲਈ ਯੂਕਰੇਨੀ ਪਾਇਲਟਾਂ ਨੂੰ ਟ੍ਰੇਨਿੰਗ ਦੀ ਵੀ ਪੇਸ਼ਕਸ਼ ਕੀਤੀ ਹੈ।

ਦਸ ਦਈਏ ਕਿ ਦੱਖਣੀ ਯੂਕਰੇਨ ‘ਚ ਵਿਸ਼ਾਲ ਨੋਵਾ ਕਾਖੋਵਕਾ ਡੈਮ ਦੀ ਤਬਾਹੀ ਤੋਂ ਬਾਅਦ ਵੱਡੀ ਸੰਖਿਆ ‘ਚ ਲੋਕਾਂ ਨੂੰ ਮਜਬੂਰਨ ਇਲਾਕੇ ਨੂੰ ਖ਼ਾਲੀ ਕਰਨਾ ਪਿਆ । ਯੂਕਰੇਨ ਅਤੇ ਰੂਸ ਦੋਵੇਂ ਇੱਕ ਦੂਸਰੇ ਦੇ ਸਿਰ ‘ਤੇ ਇਸ ਡੈਮ ਨੂੰ ਤਬਾਹ ਕਰਨ ਦਾ ਇਲਜ਼ਾਮ ਲਾਉਂਦੇ ਰਹੇ ਹਨ। ਅਮਰੀਕੀ ਏਜੰਸੀਆਂ ਅਤੇ ਨੌਰਵੇ ਦੀ ਰਿਸਰਚ ਫ਼ਾਊਂਡੇਸ਼ਨ ਦਾ ਕਹਿਣਾ ਹੈ ਕਿ ਡੈਮ ਦੀ ਤਬਾਹੀ ਕਿਸੇ ਧਮਾਕੇ ਕਰਕੇ ਹੋਈ ਹੈ।ਟਰੂਡੋ ਨੇ ਮਨੁੱਖਤਾਵਾਦੀ ਸਹਾਇਤਾ ਲਈ ਹੋਰ 10 ਮਿਲੀਅਨ ਡਾਲਰ ਅਤੇ ਪਹਿਲਾਂ ਐਲਾਨੇ 37 ਮਿਲੀਅਨ ਡਾਲਰ ਨੂੰ ਵੀ ਡੈਮ ਦੀ ਤਬਾਹੀ ਤੋਂ ਰਿਕਵਰ ਕਰਨ ਵੱਲ ਭੇਜਣ ਦਾ ਅਹਿਦ ਕੀਤਾ। ਟਰੂਡੋ ਨੇ ਡੈਮ ਦੀ ਤਬਾਹੀ ਲਈ ਸਿੱਧਾ ਰੂਸ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ, ਰੂਸ ਜ਼ਿੰਮੇਵਾਰ ਹੈ ਅਤੇ ਉਹ ਜਵਾਬਦੇਹ ਹੋਵੇਗਾ

ਜ਼ਿਕਰਯੋਗ ਹੈ ਕਿ ਇਹ ਫ਼ਰਵਰੀ 2022 ‘ਚ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਤੋਂ ਬਾਅਦ ਟਰੂਡੋ ਦਾ ਯੂਕਰੇਨ ਲਈ ਦੂਜਾ ਅਚਨਚੇਤ ਦੌਰਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment