ਬੀਸੀ, ਓਨਟਾਰੀਓ ਅਤੇ ਅਲਬਰਟਾ ਵਿਚ ਕੋਰੋਨਾ ਵਾਇਰਸ ਨੇ ਮਚਾਇਆ ਤਹਿਲਕਾ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 25 ਨਵੇਂ ਮਾਮਲੇ ਸਾਹਮਣੇ  ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 2112 ਹੋ ਗਈ ਹੈ। ਹੁਣ ਤੱਕ 1322 ਮਰੀਜ਼ ਕਰੋਨਾ ਨੂੰ ਹਰਾ ਕੇ ਘਰ ਜਾ ਚੁੱਕੇ ਹਨ ਅਤੇ 2 ਹੋਰ ਮੌਤਾਂ ਹੋਈਆਂ ਹਨ ਅਤੇ 82 ਮਰੀਜ਼ ਹਸਪਤਾਲ ਵਿੱਚ ਦਾਖਲ ਹਨ। ਇਸਤੋਂ ਇਲਾਵਾ 30 ਮਰੀਜ਼ ਆਈਸੀਯੂ ਵਿੱਚ ਹਨ। ਪੋਲਟਰੀ ਫਾਰਮਾਂ ਵਿੱਚ ਹੋਈਆਂ ਆਊਟਬ੍ਰੇਕਜ਼ ਵਿੱਚ ਨਵੇਂ ਕੇਸ ਸਾਹਮਣੇ ਨਹੀਂ ਆਏ  ਅਤੇ ਜਾਂਚ ਜਾਰੀ ਹੈ।

 

ਓਨਟਾਰੀਓ ਦੇ ਚੀਫ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 459 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 86 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਮੌਤਾਂ ਦਾ ਅੰਕੜਾ 1082 ‘ਤੇ ਪੁੱਜ ਗਿਆ ਹੈ। ਓਨਟਾਰੀਓ ਵਿੱਚ 13000 ਟੈੱਸਟ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ ਹਨ ਜਿਸ ਨਾਲ ਕੁੱਲ ਟੈੱਸਟਾਂ ਦਾ ਅੰਕੜਾ 2,77,522 ‘ਤੇ ਪੁੱਜ ਗਿਆ ਹੈ। ਪ੍ਰੋਵਿੰਸ ਅੰਦਰ ਲਾਂਗ ਟਰਮ ਕੇਅਰਜ਼ ਵਿੱਚ ਕੁੱਲ 163 ਆਊਟ ਬ੍ਰਕੇਜ਼ ਹੋਈਆਂ ਹਨ ਅਤੇ ਹਸਪਤਾਲ ਵਿੱਚ ਮਰੀਜ਼ਾਂ ਦਾ ਅੰਕੜਾ 22 ਹੋਰ ਵਧਿਆ ਹੈ।

- Advertisement -

ਅਲਬਰਟਾ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 190 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦਾ ਅੰਕੜਾ 5355 ‘ਤੇ ਪੁੱਜ ਗਿਆ ਹੈ। ਉਨ੍ਹਾਂ ਦੱਸਿਆ ਕਿ 3 ਹੋਰ ਮੌਤਾਂ ਵੀ ਹੋਈਆਂ ਹਨ ਅਤੇ ਕੁੱਲ ਅੰੜਕਾ 89 ਹੋ ਗਿਆ ਹੈ। ਪ੍ਰੋਵਿੰਸ ਨੇ ਬੀਤੇ ਦਿਨ 5051 ਟੈੱਸਟ ਕੀਤੇ ਹਨ ਤੇ ਕੁੱਲ ਟੈੱਸਟਾਂ ਦੀ ਗਿਣਤੀ 148937 ਹੋ ਗਈ ਹੈ ਜਦਕਿ 2161 ਮਰੀਜ਼ ਠੀਕ ਹੋ ਚੁੱਕੇ ਹਨ। ਡਾ: ਹਿੰਸ਼ਾ ਨੇ ਆਊਟਬ੍ਰੇਕਜ਼ ਬਾਰੇ ਵੀ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਵੀ ਕਿਹਾ ਹੈ।

 

 

- Advertisement -

 

Share this Article
Leave a comment