ਕਿਸਾਨੀ ਮੰਗਾਂ ਲਈ ਵਿਦੇਸ਼ਾਂ ਵਿੱਚ ਕਿੱਥੇ ਕਿੱਥੇ ਕੱਢੀ ਗਈ ਅੱਜ ਤੱਕ ਟਰੈਕਟਰ ਪਰੇਡ; ਪੜ੍ਹੋ ਕਿਹੜੇ ਦੇਸ਼ ‘ਚ ਕੀ ਵਾਪਰਿਆ

TeamGlobalPunjab
3 Min Read

ਵਰਲਡ ਡੈਸਕ: ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿੱਚ ਬੀਤੇ ਮੰਗਲਵਾਰ ਨੂੰ ਇੱਕ ਟਰੈਕਟਰ ਪਰੇਡ ਕੀਤੀ। ਦੁਪਹਿਰ 1 ਵਜੇ ਤੋਂ ਬਾਅਦ ਪਰੇਡ ਦੌਰਾਨ ਹਿੰਸਾ ਫੈਲ ਗਈ ਸੀ। ਰਾਜਧਾਨੀ ਦਿੱਲੀ ‘ਚ ਜਿਸ ਤਰ੍ਹਾਂ ਟਰੈਕਟਰਾਂ ਨੇ ਪ੍ਰਦਰਸ਼ਨ ਕੀਤਾ, ਕਿਸਾਨ ਵਿਦੇਸ਼ਾਂ ਦੇ ਵੱਖ ਵੱਖ ਦੇਸ਼ਾਂ ‘ਚ ਵੀ ਇਹੋ ਤਰੀਕਾ ਅਪਣਾ ਰਹੇ ਹਨ।

ਆਓ ਜਾਣਦੇ ਹਾਂ ਇਸ ਟਰੈਕਟਰ ਪਰੇਡ ਤੋਂ ਪਹਿਲਾਂ ਵਿਦੇਸ਼ਾਂ ‘ਚ ਹੋਣ ਵਾਲੇ ਟਰੈਕਟਰ ਪਰੇਡ ਦੇ ਹਾਲਾਤ ਸੰਬੰਧੀ –

ਦੱਸ ਦਈਏ ਨੀਦਰਲੈਂਡਜ਼ ‘ਚ ਅਕਤੂਬਰ 2019 ‘ਚ, ਸਰਕਾਰ ਨੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਇਕ ਟਰੈਕਟਰ ਪਰੇਡ ਕੱਢੀ ਸੀ। ਸਰਕਾਰ ਨੇ ਨਾਈਟਰੋਜਨ ਦੇ ਨਿਕਾਸ ਨੂੰ ਘਟਾਉਣ ਲਈ ਮੁਰਗੀ ਤੇ ਸੂਰਾਂ ਦੀ ਗਿਣਤੀ ਘਟਾਉਣ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਦੇ ਵਿਰੁੱਧ ਦੋ ਹਜ਼ਾਰ ਕਿਸਾਨਾਂ ਨੇ ਟਰੈਕਟਰਾਂ ਨਾਲ ਡੱਚ ਰਾਜਮਾਰਗ ‘ਤੇ ਪ੍ਰਦਰਸ਼ਨ ਕੀਤਾ ਸੀ। ਕਿਸਾਨ ਰਾਜਧਾਨੀ ਹੇਗ ਵੱਲ ਜਾ ਰਹੇ ਸਨ। ਇਸ ਕਾਰਨ ਹਾਈਵੇਅ ‘ਤੇ ਹਜ਼ਾਰ ਕਿਲੋਮੀਟਰ ਜਾਮ ਲੱਗ ਗਿਆ ਸੀ ਤੇ ਰਸਤੇ ‘ਚ ਪੁਲਿਸ ਨਾਲ ਝੜਪ ਦੌਰਾਨ ਦੋ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ‘ਚ ਪੈਰਿਸ ‘ਚ ਵੀ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਸੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਉਨ੍ਹਾਂ ਦੀਆਂ ਮੰਗਾਂ ਨੂੰ ਸੁਣਨ ਲਈ ਸਹਿਮਤ ਨਹੀਂ ਹੁੰਦੇ ਉਦੋਂ ਤੱਕ ਰਾਜਮਾਰਗ ਨੂੰ ਜਾਮ ਕਰ ਦਿੱਤਾ ਜਾਵੇਗਾ। ਇੱਥੇ ਪੈਰਿਸ ਰਿੰਗ ਰੋਡ ਦਾ ਦ੍ਰਿਸ਼ ਵੀ ਦਿੱਲੀ ਸਰਹੱਦ ਵਰਗਾ ਸੀ। ਕਿਸਾਨਾਂ ਨੇ ਟੈਂਟ ਲਾਏ ਹੋਏ ਸਨ ਤੇ ਸਰਦੀਆਂ ਤੋਂ ਬਚਣ ਲਈ ਅੱਗ ਨੂੰ ਬਾਲ ਕੇ ਸੇਕਦੇ ਸੀ। ਹਾਲਾਂਕਿ, ਰਾਸ਼ਟਰਪਤੀ ਦਫਤਰ ਦੁਆਰਾ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਸੀ ਕਿ ਅਜਿਹੀ ਸਥਿਤੀ ‘ਚ ਰਾਸ਼ਟਰਪਤੀ ਤੇ ਕਿਸਾਨ ਦਰਮਿਆਨ ਗੱਲਬਾਤ ਸੰਭਵ ਨਹੀਂ ਹੈ।

ਜਰਮਨੀ ਦੇ ਬਰਲਿਨ ‘ਚ ਨਵੰਬਰ 2019 ‘ਚ, 40 ਹਜ਼ਾਰ ਕਿਸਾਨਾਂ ਨੇ ਇੱਕ ਟਰੈਕਟਰ ਪਰੇਡ ਕੱਢੀ ਤੇ ਸਰਕਾਰ ਦੀ ਨਵੀਂ ਖੇਤੀਬਾੜੀ ਨੀਤੀ ਦਾ ਵਿਰੋਧ ਕੀਤਾ। ਪ੍ਰਦਰਸ਼ਨ ‘ਚ ਤਕਰੀਬਨ 8 ਹਜ਼ਾਰ 600 ਟਰੈਕਟਰ ਸਨ। ਇਹ ਕਾਫਲਾ 10 ਕਿਲੋਮੀਟਰ ਲੰਬਾ ਸੀ। ਜਾਮ ਲੱਗਣ ਕਾਰਨ ਸ਼ਹਿਰ ਰੁਕ ਗਿਆ ਸੀ। ਰਾਹਗੀਰਾਂ ਨੂੰ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਸੀ।

ਇਸ ਤੋਂ ਇਲਾਵਾ ਫਰਵਰੀ 2020 ‘ਚ, ਸੈਂਕੜੇ ਕਿਸਾਨ ਬਰੱਸਲਜ਼ ਦੀਆਂ ਸੜਕਾਂ ‘ਤੇ ਉਤਰ ਆਏ ਸਨ। ਉਸ ਨੇ ਯੂਰਪੀਅਨ ਕੌਂਸਲ ਦੇ ਦਫਤਰ ਦਾ ਘਿਰਾਓ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਖੇਤੀਬਾੜੀ ਲਈ ਸਬਸਿਡੀ ਵਧਾਈ ਜਾਵੇ। ਇਸ ਪ੍ਰਦਰਸ਼ਨ ‘ਚ 100 ਤੋਂ ਵੱਧ ਟਰੈਕਟਰ ਆਏ ਸਨ। ਬੈਲਜੀਅਮ ਤੋਂ ਇਲਾਵਾ ਆਇਰਲੈਂਡ, ਸਪੇਨ ਤੇ ਇਟਲੀ ਤੋਂ ਵੀ ਕਿਸਾਨ ਇਥੇ ਵਿਰੋਧ ਦਰਜ ਕਰਵਾਉਣ ਲਈ ਪਹੁੰਚੇ।

ਜ਼ਿਕਰਯੋਗ ਹੈ ਕਿ ਜਨਵਰੀ 2020 ‘ਚ ਕਿਸਾਨਾਂ ਨੇ ਡਬਲਿਨ ‘ਚ 100 ਤੋਂ ਵੱਧ ਟਰੈਕਟਰਾਂ ਨਾਲ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ 24 ਘੰਟੇ ਤੱਕ ਚੱਲਿਆ। ਕਿਸਾਨ ਬੀਫ ਦੀ ਕੀਮਤ 3.60 ਯੂਰੋ ਤੋਂ ਵਧਾ ਕੇ 4 ਯੂਰੋ ਪ੍ਰਤੀ ਕਿਲੋ ਤੱਕ ਵਧਾਉਣਾ ਚਾਹੁੰਦੇ ਸਨ। ਇਸ ਸੰਬੰਧੀ ਟਰੈਕਟਰ ਪਰੇਡ ਹੋਈ। ਪ੍ਰਦਰਸ਼ਨ ਦਾ ਸਭ ਤੋਂ ਵੱਧ ਪ੍ਰਭਾਵ ਕਿਲਡੇਅਰ ਸਟ੍ਰੀਟ, ਮੋਲਸਵਰਥ ਸਟ੍ਰੀਟ, ਸੇਂਟ ਸਟੀਫਨਜ਼ ਗ੍ਰੀਨ ਤੇ ਮੈਰੀਅਨ ਸਕੁਏਅਰ ‘ਤੇ ਪਿਆਸੀ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਫਸਲਾਂ ਤੇ ਉਤਪਾਦਾਂ ਦੇ ਵਧੀਆ ਭਾਅ ਚਾਹੁੰਦੇ ਹਨ ਤਾਂ ਜੋ ਆਇਰਲੈਂਡ ਦਾ ਦਿਹਾਤੀ ਹਿੱਸਾ ਬਰਬਾਦ ਨਾ ਹੋਵੇ।

Share This Article
Leave a Comment