ਪੰਜਾਬੀਆਂ ਨੇ ਰਲ ਕੇ ਲਿਆ ਕੈਨੇਡਾ ਲੁੱਟਣ ਦਾ ਫ਼ੈਸਲਾ! ਦਰਜਨਾਂ ਆਏ ਅੜਿੱਕੇ

Prabhjot Kaur
4 Min Read

ਟੋਰਾਂਟੋ : ਟੋਰਾਂਟੋ ਪੁਲਿਸ ਨੇ ਕਾਰ ਚੋਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 119 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ‘ਚੋਂ ਦਰਜਨਾਂ ਪੰਜਾਬੀ ਦੱਸੇ ਜਾ ਰਹੇ ਹਨ। ‘ਪ੍ਰਾਜੈਕਟ ਸਟਾਲੀਅਨ’ ਤਹਿਤ ਪੁਲਿਸ ਵੱਲੋਂ 556 ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਅਤੇ ਸ਼ੱਕੀਆਂ ਵਿਰੁੱਧ 314 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਪ੍ਰਾਜੈਕਟ ਸਟਾਲੀਅਨ ਦੀ ਸ਼ੁਰੂਆਤ ਨਵੰਬਰ ਵਿਚ ਕੀਤੀ ਗਈ ਅਤੇ 2 ਕਰੋੜ 70 ਲੱਖ ਡਾਲਰ ਮੁੱਲ ਦੀਆਂ ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ।

ਜ਼ਿਆਦਾਤਰ ਸ਼ੱਕੀ ਗ੍ਰੇਟਰ ਟੋਰਾਂਟੋ ਏਰੀਆ ਦੇ ਵਸਨੀਕ ਹਨ ਅਤੇ ਇਨ੍ਹਾਂ ਨੇ ਮੋਟੀ ਕਮਾਈ ਕਰਨ ਵਾਸਤੇ ਕਾਰ ਚੋਰੀ ਨੂੰ ਧੰਦਾ ਹੀ ਬਣਾ ਲਿਆ। ਟੋਰਾਂਟੋ ਪੁਲਿਸ ਦੇ ਸੁਪਰਡੈਂਟ ਰੋਬ ਟੇਵਰਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਾਜੈਕਟ ਸਟਾਲੀਅਨ ਇਸ ਗੱਲ ਦਾ ਸਬੂਤ ਹੈ ਕਿ ਟੋਰਾਂਟੋ ਪੁਲਿਸ ਅਜਿਹੇ ਅਪਰਾਧਾਂ ਨੂੰ ਹਲਕੇ ਤੌਰ ‘ਤੇ ਨਹੀਂ ਲੈਂਦੀ। ਪ੍ਰਾਜੈਕਟ ਹੁਣ ਵੀ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਕਾਰ ਚੋਰਾਂ ਵਿਰੁਧ ਕਾਰਵਾਈ ਜਾਰੀ ਰਹੇਗੀ। ਟੋਰਾਂਟੋ ਪੁਲਿਸ ਅਪਰਾਧੀਆਂ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਪਿੱਛੇ ਆ ਰਹੇ ਹਾਂ। ਟੈਵਰਨਰ ਨੇ ਦੱਸਿਆ ਕਿ ਕੁਝ ਲੋਕ ਆਪਣੇ ਪੱਧਰ `ਤੇ ਕਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਜਦਕਿ ਵੱਡੀ ਗਿਣਤੀ ਗਿਰੋਹਾਂ ਨਾਲ ਸਬੰਧਤ ਸੀ। ਜ਼ਿਆਦਾਤਰ ਗੱਡੀਆਂ ਵੀ ਜੀ.ਟੀ.ਏ. ਵਿਚੋਂ ਬਰਾਮਦ ਹੋਈਆਂ ਜਦਕਿ 30 ਗੱਡੀਆਂ ਮੌਂਟਰੀਅਲ ਦੀ ਬੰਦਰਗਾਹ ਤੋਂ ਸ਼ਿਪਿੰਗ ਕੰਟੇਨਰਾਂ ਵਿਚੋਂ ਮਿਲੀਆਂ।

ਕਾਰ ਚੋਰੀ ਦੀ ਇਕ ਵਾਰਦਾਤ ਨਾਲ ਸਬੰਧਤ ਪੜਤਾਲ ਨੇ 30 ਕਾਰ ਦੀ ਬਰਾਮਦਗੀ ‘ਚ ਮਦਦ ਕੀਤੀ। ਪੁਲਿਸ ਨੇ ਦੱਸਿਆ ਕਿ ਕੈਲੰਡਨ ਦੇ 47 ਸਾਲਾ ਨਿਰਮਲ ਸਿੰਘ ਢਿੱਲ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਪ੍ਰੋਬੇਸ਼ਨ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ ਵੁਡਬ੍ਰਿਜ ਦੇ 40 ਸਾਲਾ ਸੁਖਵਿੰਦਰ ਗਿੱਲ, ਬਰੈਂਪਟਨ ਦੇ 40 ਸਾਲਾ ਜਗਜੀਤ ਸਿੰਘ ਭਿੰਡਰ, ਟਰਾਂਟੋ ਦੇ 50 ਸਾਲਾ ਇਕਬਾਲ ਹੇਅਰ, ਬਰੈਂਪਟਨ ਦੇ 38 ਸਾਲਾ ਪ੍ਰਦੀਪ ਗਰੇਵਾਲ, ਟੋਰਾਂਟ ਦੇ 31 ਸਾਲਾ ਜਿਤੇਨ ਪਟੇਲ, ਬਗੈਰ ਕਿਸੇ ਪਤੇ-ਟਿਕਾਣੇ ਵਾਲੇ 32 ਸਾਲ ਦੇ ਵਰਿੰਦਰ ਕੈਲਾ, ਬਰੈਂਪਟਨ ਦੇ 26 ਸਾਲਾ ਗੁਰਵੀਨ ਰਣੌਤ, ਮਿਸੀਸਾਗਾ ਦੇ 29 ਸਾਲਾ ਰਮਨਪ੍ਰੀਤ ਸਿੰਘ, ਬਰੈਂਪਟਨ ਦੇ 45 ਸਾਲਾ ਸੁੱਚਾ ਚੌਹਾਨ, ਬਗੈਰ ਕਿਸੇ ਪਤੇ-ਟਿਕਾਣੇ ਵਾਲੇ23 ਸਾਲ ਦੇ ਗਗਨਦੀਪ ਸਿੰਘ, ਬਰੈਂਪਟਨ ਦੇ 36 ਸਾਲਾ ਸੰਦੀਪ ਤੱਖੜ, ਬਗੈਰ ਕਿਸੇ ਪਤੇ-ਟਿਕਾਣੇ ਵਾਲੇ 29 ਸਾਲ ਦੇ ਸਤਵਿੰਦਰ ਗਰੇਵਾਲ, ਬਰੈਂਪਟਨ ਦੇ 25 ਸਾਲਾ ਸਦੀਪ ਸਿੰਘ, ਕੈਂਬਰਿਜ ਦੇ 28 ਸਾਲਾ ਅੰਮ੍ਰਿਤ ਕਲੇਰ, ਬਰੈਂਪਟਨ ਦੇ 23 ਸਾਲਾ ਅਜੇ ਕੁਮਾਰ, ਟੋਰਾਂਟੋ ਦੇ 58 ਸਾਲਾ ਖੇਮਨਾਥ ਸਿੰਘ, ਬਰੈਂਪਟਨ ਦੇ 21 ਸਾਲਾ ਸਟੀਵਨ ਸਿੰਘ, ਬਗੈਰ ਕਿਸੇ ਪਤੇ ਟਿਕਾਣੇ ਵਾਲੇ 26 ਸਾਲਾ ਇਨਕਲਾਬ ਸਿੰਘ, ਬਗੈਰ ਕਿਸੇ ਪਤੇ-ਟਿਕਾਣੇ ਵਾਲੇ 35 ਸਾਲ ਦੇ ਹਰਪ੍ਰੀਤ ਸਿੰਘ, ਬਰੈਂਪਟਨ ਦੇ 36 ਸਾਲਾ ਮਨਪ੍ਰੀਤ ਗਿੱਲ, ਮਿਸੀਸਾਗਾ ਦੇ 44 ਸਾਲਾ ਮਨਦੀਪ ਸਿੰਘ ਤੂਰ, ਬਗੈਰ ਕਿਸੇ ਪਤੇ-ਟਿਕਾਣੇ ਵਾਲੇ 23 ਸਾਲਾ ਦਿਲਪ੍ਰੀਤ ਸਿੰਘ, ਬਰੈਂਪਟਨ ਦੇ 33 ਸਾਲਾ ਤ੍ਰਿਦੇਵ ਵਰਮਾ, ਬਗੈਰ ਕਿਸੇ ਪਤੇ-ਟਿਕਾਣੇ ਵਾਲੇ 31 ਸਾਲ ਦੇ ਜੋਗਾ ਸਿੰਘ, ਬਰੈਂਪਟਨ ਦੇ 32 ਸਾਲਾ ਦਿਲਪ੍ਰੀਤ ਸੈਣੀ, ਬਗੈਰ ਕਿਸੇ ਪਤੇ-ਟਿਕਾਣੇ ਵਾਲੇ ਵਾਲੇ 22 ਸਾਲ ਦੇ ਗੌਰਵਦੀਪ ਸਿੰਘ, ਮਿਸੀਸਾਗਾ ਦੇ 25 ਸਾਲਾ ਜਸਦੀਪ ਜੰਡਾ, ਬਰੈਂਪਟਨ ਦੇ 28 ਸਾਲਾ ਹਰਸ਼ਦੀਪ ਸਿੰਘ, ਬਰੈਂਪਟਨ ਦੇ 27 ਸਾਲਾ ਰਵੀ ਸਿੰਘ, ਬਰੈਂਪਟਨ ਦੇ ਹੀ 27 ਸਾਲਾ ਨਵਜੋਤ ਸਿੰਘ, ਨਿਆਗਰਾ ਫਾਲਜ਼ ਦੇ 24 ਸਾਲਾ ਦਿਲਜੋਤ ਸਿੰਘ ਢਿੱਲੋਂ, ਬਗੈਰ ਕਿਸੇ ਪਤੇ-ਟਿਕਾਣੇ ਵਾਲੇ 42 ਸਾਲ ਦੇ ਸੁਨੀਲ ਮਸੌਣ, ਟੋਰਾਂਟੋ ਦੇ 42 ਸਾਲਾ ਸੁਖਵਿੰਦਰ ਸਿੰਘ, ਟੋਰਾਂਟੋ ਦੇ ਹੀ 23 ਸਾਲਾ ਆਲਮਬੀਰ ਸਿੰਘ, 23 ਸਾਲਾ ਦੇਸ਼ਨ ਯੋਗਰਾਜਾ, ਬਗੈਰ ਕਿਸੇ ਪਤੇ-ਟਿਕਾਣੇ ਵਾਲੇ 18 ਸਾਲ ਦੇ ਜਸਰਾਜ ਬਰਾੜ, 18 ਸਾਲ ਦੇ ਹੀ ਮਹਿਕਾਸ਼ ਸੋਹਲ, ਬਰੈਂਪਟਨ ਦੇ 19 ਸਾਲਾ ਅਮਨਜੋਤ ਸੰਧੂ ਅਤੇ ਬਗੈਰ ਕਿਸੇ ਪਤੇ ਟਿਕਾਣੇ ਵਾਲੇ 25 ਸਾਲ ਦੇ ਜਸਦੀਪ ਸਿੰਘ ਸਣੇ ਹੋਰਨਾਂ ਸ਼ੋਕੀਆਂ ਵਿਰੁੱਧ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ।

Share this Article
Leave a comment