Breaking News

ਮੈਨੀਟੋਬਾ ਦੀਆਂ ਵਿਧਾਨ ਸਭਾ ਚੋਣਾਂ ‘ਚ ਦੋ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਮੈਨੀਟੋਬਾ: ਕੈਨੇਡਾ ਦੇ ਮੈਨੀਟੋਬਾ ਸੂਬੇ ‘ਚ 42ਵੀਂ ਵਿਧਾਨ ਸਭਾ ਚੋਣਾਂ ‘ਚ ਦੋ ਪੰਜਾਬੀ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ। ਇੱਥੇ 57 ਸੀਟਾਂ ‘ਤੇ ਹੋਈਆਂ ਚੋਣਾਂ ‘ਚੋਂ ਕੰਜ਼ਰਵੇਟਿਵ ਪਾਰਟੀ 36 ਸੀਟਾਂ ਤੋਂ ਜਿੱਤ ਹਾਸਲ ਕਰ ਕੇ ਮੁੜ ਸੱਤਾ ‘ਚ ਕਾਬਜ਼ ਹੋ ਗਈ।

ਇਨ੍ਹਾਂ ਚੋਣਾਂ ‘ਚ ਦੋ ਪੰਜਾਬੀਆਂ ਨੇ ਵੀ ਬਾਜ਼ੀ ਮਾਰੀ ਹੈ ਜਿਨ੍ਹਾਂ ‘ਚੋਂ ਇੱਕ ਮੁਕਤਸਰ ਦੇ ਰਹਿਣ ਵਾਲੇ ਖੇਤੀ ਵਿਗਿਆਨੀ ਦਿਲਜੀਤ ਪਾਲ ਸਿੰਘ ਬਰਾੜ ਵਿਨੀਪੈਗ ਦੀ ਬ੍ਰੋਜ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਲਿਬਰਲ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿਰੋਧੀ ਉਮੀਦਵਾਰਾਂ ਨੂੰ 400 ਤੋਂ ਵੱਧ ਵੋਟਾਂ ਨਾਲ ਹਰਾਇਆ।

ਉੱਥੇ ਹੀ ਬਰਨਾਲਾ ਜ਼ਿਲੇ ਦੇ ਪਿੰਡ ਧਨੇਰ ਦੇ ਜੰਮਪਲ ਮਿੰਟੂ ਸੰਧੂ ‘ਦਾ ਮੇਪਲ’ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ। ਮਿੰਟੂ ਸੰਧੂ ਬੀਤੇ 30 ਸਾਲਾਂ ਤੋਂ ਮੈਪਲਜ਼ ‘ਚ ਰਹਿ ਰਹੇ ਹਨ। ਉਨ੍ਹਾਂ ਨੇ ਕੁੱਲ 2,744 ਵੋਟਾਂ ਹਾਸਲ ਕੀਤੀਆਂ ਤੇ ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾਇਆ।

ਦੱਸ ਦੇਈਏ ਲਿਬਰਲ ਪਾਰਟੀ ਸਿਰਫ਼ 3 ਸੀਟਾਂ ‘ਤੇ ਸਿਮਟ ਕੇ ਰਹਿ ਗਈ ਅਤੇ ਸਰਕਾਰੀ ਤੌਰ ‘ਤੇ ਪਾਰਟੀ ਦਾ ਦਰਜਾ ਵੀ ਨਾ ਮਿਲ ਸਕਿਆ ਜਦਕਿ ਗਰੀਨ ਪਾਰਟੀ ਖਾਤਾ ਵੀ ਖੋਲ ਸਕੀ।

Check Also

3 ਪੀਲ ਪੁਲਿਸ ਸਟੇਸ਼ਨਾਂ ‘ਤੇ ਪਟਾਕੇ ਚਲਾਉਣ ਵਾਲੇ ਪੰਜਾਬੀ ਦੀ ਭਾਲ ‘ਚ ਲੱਗੀ ਕੈਨੇਡੀਅਨ ਪੁਲਿਸ

ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ਦੇ ਤਿੰਨ ਪੁਲਿਸ ਸਟੇਸ਼ਨਾਂ ‘ਤੇ ਕਥਿਤ ਤੌਰ ‘ਤੇ ਪਟਾਕੇ ਚਲਾਏ ਜਾਣ …

Leave a Reply

Your email address will not be published. Required fields are marked *