ਹੰਬੋਲਟ ਸੜਕ ਹਾਦਸੇ ਦੇ ਜ਼ਿੰਮੇਵਾਰ ਜਸਕੀਰਤ ਸਿੰਧੂ ਦੀ ਪਤਨੀ ਦੀ ਕੈਨੇਡਾ ਸਰਕਾਰ ਨੂੰ ਅਪੀਲ

TeamGlobalPunjab
2 Min Read

ਕੈਲਗਰੀ: ਹੰਬੋਲਟ ਸੜਕ ਹਾਦਸੇ ਦੇ ਜ਼ਿੰਮੇਵਾਰ ਜਸਕੀਰਤ ਸਿੱਧੂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਜਾਵੇਗਾ। ਉੱਧਰ ਜਸਕੀਰਤ ਦੀ ਪਤਨੀ ਤਨਵੀਰ ਮਾਨ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਰਸ ਦੇ ਆਧਾਰ ‘ਤੇ ਉਸ ਦੀ ਡਿਪੋਰਟੇਸ਼ਨ ਰੋਕੀ ਜਾਵੇ ਤੇ ਉਸ ਨੂੰ ਦੇਸ਼ ‘ਚ ਰਹਿਣ ਦਾ ਇੱਕ ਹੋਰ ਮੌਕਾ ਦਿੱਤਾ ਜਾਵੇ। ਜਸਕੀਰਤ ਦੀ ਪਤਨੀ ਤਨਵੀਰ ਮਾਨ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਵਿੱਚ ਪੱਕੀ ਹੋਈ ਹੈ ਤੇ ਉਸ ਨੇ ਕਿਹਾ ਕਿ ਉਹ ਜਸਕੀਰਤ ਦੇ ਡਿਪੋਰਟ ਦੇ ਹੁਕਮਾਂ ਦੀ ਗੱਲ ਸੁਣ ਕੇ ਅੰਦਰੋਂ ਟੁੱਟ ਚੁੱਕੀ ਹੈ।

ਦੱਸਣਯੋਗ ਹੈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਡਿਪੋਰਟੇਸ਼ਨ ਰੋਕਣ ਲਈ ਪੇਸ਼ ਕੀਤੀਆਂ ਸਾਰੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਜਲਦ ਹੀ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ। ਜਸਕੀਰਤ ਸਿੱਧੂ ਦੇ ਵਕੀਲ ਮਾਈਕਲ ਗਰੀਨ ਵਲੋਂ 415 ਸਫ਼ਿਆਂ ‘ਤੇ ਆਧਾਰਤ ਦਸਤਾਵੇਜ਼ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਭੇਜੇ ਗਏ ਸਨ ਜਿਨ੍ਹਾਂ ਵਿਚ ਹੰਬੋਲਟ ਬੱਸ ਹਾਦਸੇ ਦੇ ਪੀੜਤਾਂ ਅਤੇ ਆਮ ਲੋਕਾਂ ਵੱਲੋਂ ਲਿਖੀਆਂ ਚਿੱਠੀਆਂ ਖ਼ਾਸ ਤੌਰ ‘ਤੇ ਸ਼ਾਮਲ ਕੀਤੀਆਂ ਗਈਆਂ। ਚਿੱਠੀਆਂ ਵਿਚ ਅਪੀਲ ਕੀਤੀ ਗਈ ਸੀ ਕਿ ਜਸਕੀਰਤ ਸਿੰਘ ਸਿੱਧੂ ਡਿਪੋਰਟ ਨਾ ਕੀਤਾ ਜਾਵੇ।

- Advertisement -

 

ਉਧਰ ਦੂਜੇ ਪਾਸੇ ਸੀ.ਬੀ.ਐਸ.ਏ. ਨੇ ਆਪਣੇ ਫ਼ੈਸਲੇ ਪਿੱਛੇ ਕੋਈ ਠੋਸ ਕਾਰਨ ਨਹੀਂ ਦੱਸਿਆ ਅਤੇ ਸਿਰਫ਼ ਐਨਾ ਕਿਹਾ ਗਿਆ ਹੈ ਕਿ ਜਸਕੀਰਤ ਸਿੰਘ ਸਿੰਧੂ ਕੈਨੇਡੀਅਨ ਸਿਟੀਜ਼ਨ ਨਹੀਂ ਅਤੇ ਉਸ ਦੀ ਸਜ਼ਾ ਵੀ ਬਹੁਤ ਜ਼ਿਆਦਾ ਹੈ।

ਜ਼ਿਕਰਯੋਗ ਹੈ ਕਿ ਸਾਲ 2018 ‘ਚ ਜਸਕੀਰਤ ਸਿੰਘ ਸਿੱਧੂ ਸੈਮੀ-ਟਰੱਕ ਚਲਾ ਰਿਹਾ ਸੀ ਜਦੋਂ ਉਹ ਹੰਬੋਲਟ ਬਰੋਨੋਕੋਸ ਟੀਮ ਦੀ ਬੱਸ ਨਾਲ਼ ਟਕਰਾ ਗਿਆ। ਹਾਦਸਾ ਹਾਈਵੇ 35 ਤੇ ਹਾਈਵੇ 335 ਦੀ ਇੰਟਰਸੈਕਸ਼ਨ ‘ਤੇ ਵਾਪਰਿਆ। ਜਿਸ ‘ਚ 16 ਮੌਤਾਂ ਹੋ ਗਈਆਂ ਤੇ 13 ਜ਼ਖਮੀ ਹੋ ਗਏ ਸਨ।

ਸੁਣਵਾਈ ਦੌਰਾਨ ਹੀ ਸਾਹਮਣੇ ਆਇਆ ਕਿ ਸਿੱਧੂ ਨੇ ਲਾਲ ਬੱਤੀ ਦੀ ਉਲੰਘਣਾ ਕੀਤੀ ਸੀ, ਜਿਸ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ। ਹਾਦਸੇ ਵਾਲ਼ੇ ਇੰਟਰਸੈਕਸ਼ਨ ਤੋਂ ਪਹਿਲਾਂ 4 ਹੋਰ ਲਾਲ ਬੱਤੀਆਂ ਦੀ ਸਿੱਧੂ ਉਲੰਘਣਾ ਕਰਕੇ ਆਇਆ ਸੀ। ਇੱਥੋਂ ਤੱਕ ਕਿ ਜਸਕੀਰਤ ਸਿੱਧੂ ਨੇ ਓਵਰਸਾਈਜ਼ ਸਟੌਪ ਸਿਗਨਲ ਨੂੰ ਵੀ ਅਣਗੌਲਿਆ ਕੀਤਾ ਸੀ। ਜਦੋਂ ਇਹ ਹਾਦਸਾ ਵਾਪਰਿਆਸਿੱਧੂ 86 ਤੋਂ 96 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ‘ਤੇ ਜਾ ਰਿਹਾ ਸੀ।

- Advertisement -
Share this Article
Leave a comment