ਜਾਣਬੁੱਝ ਕੇ ਟੱਕਰ ਮਾਰੇ ਜਾਣ ਕਾਰਨ ਟੋਰਾਂਟੋ ਪੁਲਿਸ ਅਧਿਕਾਰੀ ਦੀ ਹੋਈ ਮੌਤ

TeamGlobalPunjab
2 Min Read

ਸਿਟੀ ਹਾਲ ਨੇੜੇ ਇੱਕ ਗੱਡੀ ਵੱਲੋਂ ਜਾਣਬੁੱਝ ਕੇ ਟੱਕਰ ਮਾਰੇ ਜਾਣ ਕਾਰਨ ਟੋਰਾਂਟੋ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਇਹ ਜਾਣਕਾਰੀ ਚੀਫ ਜੇਮਜ਼ ਰੈਮਰ ਨੇ ਦਿੱਤੀ। ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਰੈਮਰ ਨੇ ਬੜੇ ਹੀ ਦੁਖੀ ਮਨ ਨਾਲ ਦੱਸਿਆ ਕਿ ਉਹ 52ਵੀਂ ਡਵੀਜ਼ਨ ਦੇ ਕਾਂਸਟੇਬਲ ਜੈਫਰੀ ਨੌਰਥਰਪ ਦੀ ਮੌਤ ਦੀ ਪੁਸ਼ਟੀ ਕਰਦੇ ਹਨ।

ਰੈਮਰ ਨੇ ਦੱਸਿਆ ਕਿ ਕੁਈਨ ਤੇ ਬੇਅ ਸਟਰੀਟ ਨੇੜੇ ਸਿਟੀ ਹਾਲ ਦੇ ਥੱਲੇ ਬਣੇ ਪਾਰਕਿੰਗ ਗੈਰਾਜ ਤੋਂ ਮਿਲੀ ਇੱਕ ਕਾਲ ਤੋਂ ਬਾਅਦ ਨੌਰਥਰਪ ਉੱਥੇ ਪਹੁੰਚੇ ਸਨ ਜਦੋਂ ਉਨ੍ਹਾਂ ਨੂੰ ਟੱਕਰ ਮਾਰੀ ਗਈ। ਨੌਰਥਰਪ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਜਾਣਬੁੱਝ ਕੇ ਤੇ ਸੋਚ ਸਮਝ ਕੇ ਅੰਜਾਮ ਦਿੱਤਾ ਗਿਆ ਹੈ। ਹੋਮੀਸਾਈਡ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੌਰਥਰਪ ਦੀ ਪਾਰਟਨਰ ਨੂੰ ਵੀ ਹਸਪਤਾਲ ਲਿਜਾਇਆ ਗਿਆ। ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਹਾਦਸੇ ਤੋਂ ਬਾਅਦ ਭਾਰੀ ਮਾਤਰਾ ਵਿੱਚ ਪੁਲਿਸ ਮੌਕੇ ਉੱਤੇ ਪਹੁੰਚੀ ਤੇ ਉਨ੍ਹਾਂ ਦੇ ਨਾਲ ਕੋਲੀਜ਼ਨ ਰੀਕੰਸਟ੍ਰਕਸ਼ਨ ਯੂਨਿਟ ਵੀ ਪਹੁੰਚੀ। 31 ਸਾਲਾਂ ਤੱਕ ਪੁਲਿਸ ਦੀ ਨੌਕਰੀ ਕਰ ਚੁੱਕੇ ਨੌਰਥਰਪ ਸਾਦੇ ਕੱਪੜਿਆਂ ਵਿੱਚ ਸਨ ।

ਕਾਲ ਬਾਰੇ ਪੁਲਿਸ ਵੱਲੋਂ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਇੱਕ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਚਾਰਜਿਜ਼ ਲਾਏ ਜਾਣ ਤੋਂ ਬਾਅਦ ਅਪਡੇਟ ਜਾਰੀ ਕੀਤੀ ਜਾਵੇਗੀ।

- Advertisement -

Share this Article
Leave a comment