ਨਵੀਂ ਦਿੱਲੀ : 2021 ਦੀਆਂ ਓਲੰਪਿਕ ਖੇਡਾਂ ਜਾਪਾਨ ਦੇ ਟੋਕਿਓ ‘ਚ ਸ਼ੁਰੂ ਹੋਈਆਂ ਹਨ। ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਭਾਰਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਇਸ ਪ੍ਰਾਪਤੀ ਲਈ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ। ਵਧਾਈ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹਨ। ਟਿਸਕਾ ਚੋਪੜਾ ਨੂੰ ਮੀਰਾਬਾਈ ਚਾਨੂ ਨੂੰ ਵਧਾਈ ਦੇਣੀ ਮਹਿੰਗੀ ਪੈ ਗਈ।
Sorry – made a mistake 🙏🏼♥️ https://t.co/yo8BkbGviy
— Tisca Chopra (@tiscatime) July 24, 2021
ਅਦਾਕਾਰਾ ਨੇ ਉਸਨੂੰ ਸੋਸ਼ਲ ਮੀਡੀਆ ‘ਤੇ ਵਧਾਈ ਦਿੱਤੀ ਪਰ ਗਲਤ ਤਸਵੀਰ ਦੇ ਨਾਲ ਜਿਸ ਕਾਰਨ ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਸਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।ਹਾਲਾਂਕਿ, ਟਿਸਕਾ ਚੋਪੜਾ ਨੇ ਟਰੋਲਰਾਂ ਨੂੰ ਢੁੱਕਵਾਂ ਜਵਾਬ ਦਿੱਤਾ। ਇਸਦੇ ਨਾਲ ਹੀ ਉਸਨੇ ਮੀਰਾਬਾਈ ਚਾਨੂ ਦੇ ਨਾਮ ‘ਤੇ ਗਲਤ ਤਸਵੀਰ ਸ਼ੇਅਰ ਕਰਨ ਲਈ ਮੁਆਫੀ ਵੀ ਮੰਗੀ ਹੈ।ਟਿਸਕਾ ਚੋਪੜਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਮੀਰਾਬਾਈ ਚਾਨੂ ਦੀ ਬਜਾਏ ਇੰਡੋਨੇਸ਼ੀਆਈ ਵੇਟਲਿਫਟਰ ਆਇਸ਼ਾ ਵਿੰਡੀ ਕੈਨਟਿਕਾ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ, ਉਸਨੇ ਸਿਲਵਰ ਮੈਡਲ ਜਿੱਤਣ ਲਈ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ। ਗਲਤ ਤਸਵੀਰ ਪੋਸਟ ਕਰਨ ਲਈ ਕਈ ਲੋਕਾਂ ਨੇ ਟਿਸਕਾ ਚੋਪੜਾ ਨੂੰ ਟਰੋਲ ਕੀਤਾ।
Glad you guys had fun! That was a genuine mistake, am so sorry .. still doesn’t mean I am not proud of @mirabai_chanu at the #TokyoOlympics .. and of the rest of our contingent 🤷🏻♀️ https://t.co/S1LDEEilnv
— Tisca Chopra (@tiscatime) July 24, 2021