ਦਿੱਲੀ ਵਿੱਚ 17 ਮਈ ਤੱਕ ਵਧਾਇਆ ਗਿਆ ਲਾਕਡਾਊਨ, ਮੈਟਰੋ ਵੀ ਰਹੇਗੀ ਬੰਦ

TeamGlobalPunjab
2 Min Read

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਲਾਕਡਾਊਨ ਨੂੰ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ । ਕੋਰੋਨਾ ਵਾਇਰਸ ਸੰਕ੍ਰਮਣ ਦੇ ਕੇਸਾਂ ’ਚ ਮਾਮੂਲੀ ਕਮੀ ਦੇ ਬਾਵਜੂਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ  17 ਮਈ ਤਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ। ਇਸ ’ਚ ਵੱਡੀ ਗੱਲ ਇਹ ਹੈ ਕਿ ਇਸ ਦੌਰਾਨ ਦਿੱਲੀ ਮੈਟਰੋ ਟ੍ਰੇਨਾਂ ਦਾ ਸੰਚਾਲਨ ਵੀ ਨਹੀਂ ਕੀਤਾ ਜਾਵੇਗਾ। ਇਹ ਚੌਥੀ ਵਾਰ ਹੈ, ਜਦੋਂ ਦਿੱਲੀ ’ਚ ਲਾਕਡਾਊਨ ਵਧਾਇਆ ਗਿਆ ਹੈ। ਦਿੱਲੀ ’ਚ 19 ਅਪ੍ਰੈਲ ਤੋਂ ਲਾਕਡਾਊਨ ਚੱਲ ਰਿਹਾ ਹੈ।

 ਦਿੱਲੀ ਦੇ ਹਸਪਤਾਲਾਂ ’ਚ ਆਕਸੀਜਨ ਸੰਕਟ ’ਤੇ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਹੁਣ ਆਕਸੀਜਨ ਆ ਗਈ ਹੈ, ਤਾਂ ਹੁਣ ਦਿੱਲੀ ’ਚ ਕਿਸੇ ਨੂੰ ਆਕਸੀਜਨ ਦੀ ਕਮੀ ਨਹੀਂ ਹੋਣੀ ਚਾਹੀਦੀ। ਦਿੱਲੀ ’ਚ ਜਿੰਨੇ ਵੀ ਹਸਪਤਾਲ ਹਨ, ਉਹ ਆਪਣੇ ਬੈੱਡ ਵਧਾਉਣ ਅਤੇ ਹਰੇਕ ਜ਼ਿਲ੍ਹਾ ਅਧਿਕਾਰੀ ਆਪਣੇ-ਆਪਣੇ ਖੇਤਰ ’ਚ ਨਵੇਂ ਆਕਸੀਜਨ ਬੈੱਡ ਦੀ ਵਿਵਸਥਾ ਕਰਨ। ਨਾਲ ਹੀ, ਹਰੇਕ ਡੀਐੱਨ ਨੂੰ ਨਿਸ਼ਚਿਤ ਕਰਨਾ ਹੈ ਕਿ ਦਿੱਲੀ ’ਚ ਆਕਸੀਜਨ ਦੀ ਕਮੀ ਕਾਰਨ ਕਿਸੇ ਦੀ ਵੀ ਮੌਤ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਨੇ ਕਿਹਾ ਕਿ ਆਕਸੀਜਨ ਬੇਹੱਦ ਜ਼ਰੂਰੀ ਹੈ, ਤਾਂ ਉਸਦਾ ਬਹੁਤ ਕੁਸ਼ਲਤਾ ਨਾਲ ਇਸਤੇਮਾਲ ਵੀ ਹੋਣਾ ਚਾਹੀਦਾ ਹੈ। ਆਕਸੀਜਨ ਕਿਸੀ ਵੀ ਤਰ੍ਹਾਂ ਨਾਲ ਬਰਬਾਦ ਨਹੀਂ ਹੋਣੀ ਚਾਹੀਦੀ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜਿੰਨੀ ਆਕਸੀਜਨ ਦੀ ਬਰਬਾਦੀ ਨੂੰ ਰੋਕ ਸਕਦੇ ਹਾਂ ਅਤੇ ਆਕਸੀਜਨ ਨੂੰ ਜਿੰਨਾ ਬਚਾ ਸਕਦੇ ਹਾਂ, ਓਨਾ ਬਚਾਈਏ।

ਇਸ ਦੌਰਾਨ ਦਿੱਲੀ ਨੇੜਲੇ ਉੱਤਰ ਪ੍ਰਦੇਸ਼ ’ਚ ਵੀ ਲਾਕਡਾਊਨ 17 ਮਈ ਤੱਕ ਵਧਾ ਦਿੱਤਾ ਗਿਆ ਹੈ।

- Advertisement -

ਐਤਵਾਰ ਨੂੰ ਕੇਜਰੀਵਾਲ ਨੇ ਕਿਹਾ ਕਿ ਤਾਲਾਬੰਦੀ ਵਧਾਉਣ ਦੀ ਲੋੜ ਹੈ। ਅਸੀਂ ਮਜਬੂਰੀ ਵਿਚ ਇਕ ਹਫ਼ਤੇ ਲਈ ਤਾਲਾਬੰਦੀ ਵਧਾ ਦਿੱਤੀ ਹੈ। ਤਾਲਾਬੰਦੀ ਅਗਲੇ ਸੋਮਵਾਰ ਸਵੇਰੇ 7 ਵਜੇ ਤੱਕ ਜਾਰੀ ਰਹੇਗੀ ।

- Advertisement -

ਵਿਆਹਾਂ ਲਈ ਨਵੇਂ ਦਿਸ਼ਾ ਨਿਰਦੇਸ਼

ਹੋਟਲ, ਮੈਰਿਜ ਹਾਲ, ਬੈਨਕਿਵਟ ਹਾਲ ਵਿਚ ਵਿਆਹ ‘ਤੇ ਪਾਬੰਦੀ ਹੋਵੇਗੀ ।

ਕੋਰਟ ਮੈਰਿਜ ਜਾਂ ਘਰ ਵਿਖੇ 20 ਲੋਕਾਂ ਦੀ ਮੌਜੂਦਗੀ ਵਿਚ ਵਿਆਹ ਦੀ ਪ੍ਰਵਾਨਗੀ ।

ਟੈਂਟ ਜਾਂ ਡੀਜੇ ਵਾਲਿਆਂ ਨੂੰ ਐਡਵਾਂਸ ਵਾਪਸ ਕਰਨਾ ਹੋਵੇਗਾ ਜਾਂ ਵਿਆਹ ਦੀ ਤਰੀਕ ਨੂੰ ਅੱਗੇ ਵਧਾਉਣਾ ਹੋਵੇਗਾ ।

Share this Article
Leave a comment