CBSE ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

TeamGlobalPunjab
1 Min Read

ਨਵੀਂ ਦਿੱਲੀ : ਸੀ. ਬੀ. ਐੱਸ. ਈ. ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਦਿਆਰਥੀ ਆਪੋ ਆਪਣਾ ਨਤੀਜਾ ਹੇਠ ਦਿੱਤੀ ਸੀ.ਬੀ.ਐਸ.ਈ ਦੀ ਆਫੀਸ਼ੀਅਲ ਸਾਈਟ http://www.cbseresults.nic.in/ ‘ਤੇ ਜਾ ਕੇ ਦੇਖ ਸਕਦੇ ਹਨ।

12ਵੀਂ ਜਮਾਤ ਦੀ ਤਰ੍ਹਾਂ 10ਵੀਂ ਜਮਾਤ ‘ਚੋਂ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਸਾਲ 10ਵੀਂ ਜਮਾਤ ‘ਚੋਂ 91.46 ਫੀਸਦੀ ਬੱਚੇ ਪਾਸ ਹੋਏ ਹਨ। 1.84 ਲੱਖ ਤੋਂ ਵਧੇਰੇ ਵਿਦਿਆਰਥੀਆਂ ਨੇ 90 ਫੀਸਦੀ ਅੰਕ ਹਾਸਲ ਕੀਤੇ ਹਨ ਜਦ ਕਿ 41 ਹਜ਼ਾਰ ਤੋਂ ਵੱਧੇ ਬੱਚਿਆਂ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ ਹਨ।

ਦੱਸ ਦਈਏ ਕਿ ਇਸ ਸਾਲ ਦੇਸ਼ ਭਰ ‘ਚ 18 ਲੱਖ ਦੇ ਲਗਭਗ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. 10ਵੀਂ ਦੇ ਇਮਤਿਹਾਨ ਦਿੱਤੇ ਸਨ ਜਿਨ੍ਹਾਂ ‘ਚ 93.31 ਫੀਸਦੀ ਲੜਕੀਆਂ ਅਤੇ 90.14 ਲੜਕੇ ਸ਼ਾਮਲ ਹਨ। ਸੀ.ਬੀ.ਐੱਸ.ਈ. ਦੇ 10ਵੀਂ ਜਮਾਤ ਦੇ ਨਤੀਜਿਆ ‘ਚ ਦਿੱਲੀ ਜ਼ੋਨ ਦਾ ਨਤੀਜਾ 85.86 ਫੀਸਦੀ ਰਿਹਾ। ਉੱਥੇ ਹੀ ਤ੍ਰਿਵੇਂਦਰਮ, ਚੇੱਨਈ ਅਤੇ ਬੈਂਗਲੁਰੂ ਟਾਪ-3 ਜ਼ੋਨ ‘ਚ ਹਨ।

ਮਨੁੱਖੀ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਸੀ.ਬੀ.ਐੱਸ.ਈ. 10ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਇੱਥੇ ਇਹ ਦੱਸ ਦਈਏ ਕਿ ਸੀ.ਬੀ.ਐੱਸ.ਈ. ਬੋਰਡ ਨੇ 13 ਜੁਲਾਈ ਨੂੰ 12ਵੀਂ ਦਾ ਨਤੀਜਾ ਐਲਾਨਿਆ ਸੀ।

- Advertisement -

Share this Article
Leave a comment