ਕੈਨੇਡਾ ਦੇ ਟਿਮਿਨਸ ‘ਚ ਨਗਰ ਕੀਰਤਨ ਤੋਂ ਪਹਿਲਾਂ ਚੋਰੀ ਹੋਏ ਗੱਤਕਾ ਖੇਡਣ ਵਾਲੇ ਸ਼ਸਤਰ

Prabhjot Kaur
2 Min Read

ਟਿਮਿਨਸ: ਕੈਨੇਡਾ ਦੇ ਟਿਮਿਨਸ ‘ਚ ਸਥਿਤ ਗੁਰਦੁਆਰਾ ਸਿੱਖ ਸੰਗਤ ਸਾਹਿਬ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਕ ਨਗਰ ਕੀਰਤਨ ਦੀ ਰਵਾਨਗੀ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਗੱਤਕਾ ਖੇਡਣ ਵਾਲੇ ਸ਼ਸਤਰ ਚੋਰੀ ਹੋ ਗਏ। ਇਸ ਸਬੰਧੀ ਪੁਲਿਸ ਵਲੋਂ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ।

ਇਸ ਘਟਨਾ ਕਾਰਨ ਨਗਰ ਕੀਰਤਨ ਅੱਧਾ ਘੰਟਾ ਲੇਟ ਰਵਾਨਾ ਹੋਇਆ ਪਰ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਵਲੰਟੀਅਰਸ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ। ਟਿਮਿਨਸ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਚੋਰੀ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਟੀਮ ਨਾਲ ਸਾਂਝੀ ਜ਼ਰੂਰ ਕਰੇ। ਇਸ ਦੇ ਨਾਲ ਹੀ ਪੁਲਿਸ ਨੇ ਸੂਚਨਾ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ।

ਪੁਲਿਸ ਵੱਲੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਚੋਰੀ ਦੀ ਇਹ ਘਟਨਾ 26 ਮਈ ਦੀ ਸ਼ਾਮ ਤੋਂ 27 ਮਈ ਦੀ ਸਵੇਰ ਤੱਕ 24 ਸੀਡਾਰ ਸਟ੍ਰੀਟ ਸਾਊਥ ‘ਤੇ ਕਿਤੇ ਵਾਪਰੀ ਹੈ। ਇੱਕ ਪਿੱਕਅੱਪ ਟਰੱਕ ਵਿੱਚ ਹੀ ਸਾਰੇ ਸ਼ਸਤਰ ਰੱਖੇ ਗਏ ਸੀ। ਪੁਲਿਸ ਦੇ ਅਨੁਸਾਰ ਕੁਝ ਸ਼ਸਤਰ 2 ਡੱਫਲ ਬੈਗਜ਼ ਵਿੱਚ ਰੱਖੇ ਗਏ ਸੀ, ਇੱਕ ਵੱਡਾ ਕਾਲਾ ਗੇਨ ਸਨੋਅਬੋਰਡਿੰਗ ਬੈਗ ਜਿਸ ਦੀ ਲੰਬਾਈ 5 ਫੁੱਟ ਦੇ ਕਰੀਬ ਹੈ ਅਤੇ ਇੱਕ ਹੋਰ ਕਾਲੇ ਬੈਗ ਵਿੱਚ ਸ਼ਸਤਰ ਰੱਖੇ ਹੋਏ ਸਨ। ਚੋਰੀ ਹੋਏ ਸਮਾਨ ਦੀ ਕੁੱਲ ਕੀਮਤ 1500 ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਹਾਲਾਂਕਿ ਕੁਝ ਚੀਜ਼ਾਂ ਬਰਾਮਦ ਕਰ ਲਈਆਂ ਗਈਆਂ, ਪਰ ਹਾਲੇ ਵੀ ਬਹੁਤ ਕੁਝ ਨਹੀਂ ਮਿਲੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment