ਕੈਨੇਡਾ ‘ਚ ਕਤਲ ਹੋਏ ਪੰਜਾਬੀ ਨੌਜਵਾਨ ਦੇ ਮਾਮਲੇ ‘ਚ ਇੱਕ ਨੌਜਵਾਨ ਨੂੰ ਕੀਤਾ ਗਿਆ ਚਾਰਜ

Rajneet Kaur
2 Min Read

ਬਰੈਂਪਟਨ:  ਬਰੈਂਪਟਨ ਦੇ ਫੂਡ ਡਲਿਵਰੀ ਡਰਾਈਵਰ ਗੁਰਵਿੰਦਰ ਨਾਥ ‘ਤੇ ਹਿੰਸਕ ਤੌਰ ਉੱਤੇ ਹਮਲਾ ਕਰਨ, ਕਾਰਜੈਕਿੰਗ ਕਰਨ ਤੇ ਉਸ ਨੂੰ ਸੜਕ ਕਿਨਾਰੇ ਮਰਨ ਲਈ ਛੱਡ ਦੇਣ ਵਾਲੇ ਇੱਕ ਨੌਜਵਾਨ ਨੂੰ ਕਤਲ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ।

ਦਸ ਦਈਏ ਕਿ  24 ਸਾਲ ਦਾ ਗੁਰਵਿੰਦਰ ਨਾਥ 9 ਜੁਲਾਈ 2023 ਨੂੰ ਮਿਸਿਸਾਗਾ ਦੇ ਬ੍ਰਿਟੇਨੀਆ ਰੋਡ ਅਤੇ ਕ੍ਰੈਡਿਟਵਿਊ ਰੋਡ ਇਲਾਕੇ ਵਿਚ ਰਾਤ 2:10 ਵਜੇ  ਪੀਜ਼ਾ ਡਿਲੀਵਰ ਕਰਨ ਗਿਆ ਸੀ। ਜਦੋਂ ਉਹ ਡਿਲੀਵਰੀ ਦੇ ਪਤੇ ‘ਤੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਦੀ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਗੁਰਵਿੰਦਰ ਅਤੇ ਮਸ਼ਕੂਕਾਂ ਦਰਮਿਆਨ ਝੜਪ ਹੋ ਗਈ।  ਮਸ਼ਕੂਕਾਂ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਤੋਂ ਗੱਡੀ ਖੋਹ ਲਈ। ਫਿਰ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਸੜਕ ਕਿਨਾਰੇ ਛੱਡ ਕੇ ਉੱਥੋਂ ਫਰਾਰ ਹੋ ਗਏ।

ਗੁਰਵਿੰਦਰ ਦੀ ਮਦਦ ਲਈ ਬਹੁਤ ਸਾਰੇ ਚਸ਼ਮਦੀਦ ਆਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਕਾਲ ਕੀਤੀ। ਗੁਰਵਿੰਦਰ ਨੂੰ ਟਰੌਮਾ ਸੈਂਟਰ ਭਰਤੀ ਲਿਜਾਇਆ ਗਿਆ, ਪਰ ਹਮਲੇ ਤੋਂ ਪੰਜ ਦਿਨਾਂ ਬਾਅਦ 14 ਜੁਲਾਈ ਨੂੰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਨਾਥ ਦੀ ਗੱਡੀ ਮਿਸੀਸਾਗਾ ਵਿੱਚ ਓਲਡ ਡੈਰੀ ਰੋਡ ਤੇ ਓਲਡ ਕ੍ਰੈਡਿਟਵਿਊ ਰੋਡ ਇਲਾਕੇ ਵਿੱਚੋਂ ਮਿਲੀ ਸੀ।

ਹੁਣ ਪੁਲਿਸ ਨੇ ਇੱਕ ਨੌਜਵਾਨ ਨੂੰ ਇਸ ਕਤਲ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਨੌਜਵਾਨ ਨੂੰ ਸੈਕਿੰਡ ਡਿਗਰੀ ਮਰਡਰ ਲਈ ਚਾਰਜ ਕੀਤਾ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment