ਬਾਗੀ-3 ਦੀ ਸ਼ੂਟਿੰਗ ਦੌਰਾਨ ਟਾਈਗਰ ਸ਼ਰਾਫ ਹੋਏ ਜ਼ਖਮੀ, ਤਸਵੀਰ ਕੀਤੀ ਸ਼ੇਅਰ

TeamGlobalPunjab
1 Min Read

ਮੁੰਬਈ : ਐਕਟਰ ਟਾਈਗਰ ਸ਼ਰਾਫ ( Tiger Shroff ) ਨੂੰ ਅਗਲੀ ਫਿਲਮ ਬਾਗੀ-3 ( Baaghi – 3 ) ਦੇ ਸੈੱਟ ‘ਤੇ ਸੱਟਾਂ ਲੱਗਣ ਦੀ ਖਬਰ ਸਾਹਮਣੇ ਆਈ ਹੈ। ਟਾਈਗਰ ਨੇ ਸੋਮਵਾਰ ਨੂੰ ਆਪਣੀ ਪਿੱਠ ਦੀ ਇੱਕ ਤਸਵੀਰ ਸਾਂਝੀ ਕੀjਤੀ ਜਿਸ ਵਿੱਚ ਉਹ ‘ਯੁੱਧ ਭੂਮੀ’ ਦੇ ਜ਼ਖਮਾਂ ਨੂੰ ਵਿਖਾ ਰਹੇ ਹਨ।

ਇਸ ਤਸਵੀਰ ਦੀ ਕੈਪਸ਼ਨ ‘ਚ ਟਾਈਗਰ ਨੇ ਲਿਖਿਆ, ਯੁੱਧ ਭੂਮੀ ‘ਚ ਲੱਗੀਆਂ ਸੱਟਾਂ ਅਤੇ ਕੱਟ ਦਾ ਪਹਿਲਾ ਸੈੱਟ, ਤੇ ਉਮੀਦ ਹੈ ਕਿ ਮੇਰੇ ਸ਼ਾਵਰ ( ਨਹਾਉਣ ਤੋਂ ਬਾਅਦ ) ਲੈਣ ਤੋਂ ਬਾਅਦ ਇਹ ਦਿਖਣਗੇ ਵੀ ਨਹੀਂ ਤੇ ਨਾਂ ਹੀ ਮਹਿਸੂਸ ਹੋਣਗੇ। ਬਾਗੀ ਫਰੈਨਚਾਇਜ਼ੀ ਦੇ ਤੀਜੇ ਐਡੀਸ਼ਨ ਨਾਲ ਸਬੰਧਤ ਜਾਣਕਾਰੀਆਂ ਨੂੰ ਹਾਲੇ ਉਜਾਗਰ ਨਹੀਂ ਕੀਤਾ ਗਿਆ ਹੈ। ਅਹਿਮਦ ਖਾਨ ਵੱਲੋਂ ਨਿਰਦੇਸ਼ਤ ਇਸ ਫਿਲਮ ਵਿੱਚ ਟਾਈਗਰ ਮੁੱਖ ਭੂਮਿਕਾ ‘ਚ ਹੋਣਗੇ।

https://www.instagram.com/p/B5R8fncnypx/

ਧਿਆਨ ਯੋਗ ਹੈ ਕਿ ਟਾਈਗਰ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬਾਗੀ-3 ਦੀ ਲੁੱਕ ਸ਼ੇਅਰ ਕੀਤੀ ਸੀ। ਤਸਵੀਰਾਂ ‘ਚ ਟਾਈਗਰ ਸਲੀਵਲੈੱਸ ਜੈਕੇਟ ਪਹਿਨੇ ਹੋਏ ਵਿਖਾਈ ਦੇ ਰਹੇ ਹਨ। ਸਲੀਵਲੈਸ ਜੈਕੇਟ, ਕਾਰਗੋ ਪੈਂਟ ਦੇ ਨਾਲ ਸਨਗਲਾਸਿਸ ‘ਚ ਟਾਈਗਰ ਕਾਫ਼ੀ ਹੈਂਡਸਮ ਲੱਗ ਰਹੇ ਹਨ।

- Advertisement -

Share this Article
Leave a comment