Rakhi Sawant ਨੇ ਪਤੀ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ, ਪੁਲਿਸ ਨੇ ਆਦਿਲ ਨੂੰ ਲਿਆ ਹਿਰਾਸਤ ‘ਚ

Rajneet Kaur
2 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਅਤੇ ਮਾਡਲ ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਦਾ ਵਿਆਹ ਹੁਣ ਟੁੱਟਦਾ ਨਜ਼ਰ ਆ ਰਿਹਾ ਹੈ।  ਅਭਿਨੇਤਰੀ ਦੀ ਸ਼ਿਕਾਇਤ ‘ਤੇ ਮੁੰਬਈ ਦੀ ਓਸ਼ੀਵਾਰਾ ਪੁਲਿਸ ਨੇ ਆਦਿਲ ਖਾਨ ਦੁਰਾਨੀ ਨੂੰ ਹਿਰਾਸਤ ‘ਚ ਲੈ ਲਿਆ ਹੈ।  ਅਦਾਕਾਰਾ ਆਦਿਲ ਨੂੰ ਲੈ ਕੇ ਲਗਾਤਾਰ ਨਵੇਂ ਖੁਲਾਸੇ ਕਰਦੀ ਨਜ਼ਰ ਆ ਰਹੀ ਹੈ। ਬੀਤੀ ਰਾਤ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੁਣ ਉਨ੍ਹਾਂ ਦਾ ਅਤੇ ਆਦਿਲ ਦਾ ਰਿਸ਼ਤਾ ਹਮੇਸ਼ਾ ਲਈ ਖਤਮ ਹੋ ਗਿਆ ਹੈ। ਉੱਥੇ ਹੀ ਇਸ ਮਾਮਲੇ ’ਚ ਇਕ ਹੋਰ ਨਵਾਂ ਮੋੜ ਆਇਆ ਹੈ।

ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਦੁਰਾਨੀ ਦੇ ਖਿਲਾਫ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਦੋਸ਼ ਲਗਾਇਆ ਹੈ ਕਿ ਉਸ ਨੇ ਉਸ ਤੋਂ ਪੈਸੇ ਅਤੇ ਗਹਿਣੇ ਲੈ ਲਏ ਹਨ।

ਮਿਲੀ ਜਾਣਕਾਰੀ ਮੁਤਾਬਕ ਰਾਖੀ ਸਾਵੰਤ ਨੇ ਇਹ ਵੀ ਦੱਸਿਆ ਹੈ ਕਿ ਆਦਿਲ ਉਸ ‘ਤੇ ਵੀ ਤਸ਼ੱਦਦ ਕਰਦੇ ਹਨ। ਰਾਖੀ ਨੇ ਆਦਿਲ ਖਾਨ ‘ਤੇ ਇਕ ਹੋਰ ਲੜਕੀ ਨਾਲ ਐਕਸਟਰਾ ਮਟੀਰੀਅਲ ਅਫੇਅਰ ਦੇ ਗੰਭੀਰ ਦੋਸ਼ ਲਗਾਏ ਹਨ।

ਇਸ ਮਾਮਲੇ ਬਾਰੇ ਡੀਸੀਪੀ ਜ਼ੋਨ 9 ਅਨਿਲ ਪਾਰਸਕਰ ਨੇ  ਦੱਸਿਆ ਕਿ ਅਸੀਂ ਸਾਵੰਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੇ ਹਾਂ, ਆਦਿਲ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਪੁਲਿਸ ਨੇ ਆਦਿਲ ਦੁਰਾਨੀ ਦੇ ਖਿਲਾਫ ਆਈਪੀਸੀ ਦੀ ਧਾਰਾ 406 ਅਤੇ 420 ਤਹਿਤ ਐੱਫਆਈਆਰ ਦਰਜ ਕੀਤੀ ਹੈ। ਉਸ ਨੂੰ ਪੁਲਿਸ ਸਟੇਸ਼ਨ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment