THYROID : ਲੱਛਣ, ਕਿਸਮਾਂ ਅਤੇ ਘਰੇਲੂ ਉਪਚਾਰ

TeamGlobalPunjab
2 Min Read

ਨਿਊਜ਼ ਡੈਸਕ : ਥਾਇਰਾਇਡ ਦੀ ਸਮੱਸਿਆ ਅੱਜ ਕੱਲ ਬਹੁਤ ਆਮ ਹੁੰਦੀ ਜਾ ਰਹੀ ਹੈ। ਬਦਲਦੀ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਥਾਇਰਾਇਡ ਦੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਥਾਇਰਾਇਡ ਦੀ ਸਮੱਸਿਆ ਮਰਦਾਂ ਨਾਲੋਂ ਔਰਤਾਂ ਵਿੱਚ ਵਧੇਰੇ ਹੁੰਦੀ ਹੈ। ਅੱਜ ਅਸੀਂ ਥਾਇਰਾਇਡ ਦੇ ਲੱਛਣ, ਕਿਸਮਾਂ ਅਤੇ ਘਰੇਲੂ ਉਪਚਾਰ ਬਾਰੇ ਜਾਣਕਾਰੀ ਦੇਵਾਂਗੇ….

ਥਾਇਰਾਇਡ ਦੀਆਂ ਕਿਸਮਾਂ

ਟੀ-3 ਹਾਇਪਰਥਾਇਰਾਈਡਿਜ਼ਮ

ਟੀ-4 ਹਾਇਪੋਥਾਇਰਾਈਡਿਜ਼ਮ

- Advertisement -

ਥਾਇਰਾਇਡ ਦੇ ਲੱਛਣ

ਕਬਜ਼ ਦੀ ਸਮੱਸਿਆ ਹੋਣਾ।

ਸਰੀਰ ਦਾ ਵਜ਼ਨ ਘਟਣਾ ਜਾਂ ਵਧਣਾ।

ਚਮੜੀ ਦਾ ਖੁਸ਼ਕ ਹੋਣਾ।

ਤਣਾਅ।

- Advertisement -

ਆਲਸਪੁਣਾ ਆਉਣਾ।

ਜ਼ੁਕਾਮ ਰਹਿਣਾ।

ਵਾਲਾਂ ਦਾ ਝੜਨਾ।

ਨੀਂਦ ਨਾ ਆਉਣਾ (ਇਨਸੌਮਨੀਆ ਸਮੱਸਿਆ)

ਥਾਇਰਾਇਡ ਲਈ ਘਰੇਲੂ ਉਪਚਾਰ

ਲੌਕੀ (ਘਿਆ) ਦੇ ਰਸ ‘ਚ ਤੁਲਸੀ ਦੇ ਪੱਤੇ ਮਿਲਾਓ ਅਤੇ ਇਸ ਮਿਸ਼ਰਣ ਦਾ ਸੇਵਨ ਕਰੋ।

ਸੇਬ ਦੇ ਸਿਰਕੇ ਦਾ ਸੇਵਨ ਥਾਇਰਾਇਡ ਦੇ ਮਰੀਜ਼ਾਂ ਲਈ ਲਾਭਕਾਰੀ ਹੈ।

ਰੋਜ਼ਾਨਾ ਯੋਗਾ ਕਰਨ ਨਾਲ ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

ਥਾਇਰਾਇਡ ਦੇ ਮਰੀਜ਼ ਇਨ੍ਹਾਂ ਚੀਜ਼ਾਂ ਨੂੰ ਖੁਰਾਕ ‘ਚ ਕਰਨ ਸ਼ਾਮਲ

ਆਇਰਨ ਯੁਕਤ ਚੀਜ਼ਾਂ ਦਾ ਸੇਵਨ ਕਰੋ।

ਕਾਪਰ ਯੁਕਤ ਚੀਜ਼ਾਂ ਦਾ ਸੇਵਨ ਕਰੋ।

ਵਿਟਾਮਿਨ-ਏ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ।

ਖੁਰਾਕ ‘ਚ ਵਧੇੇਰੇ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ।

ਪਰਹੇਜ਼

ਸਿਗਰਟ ਨਾ ਪੀਓ।

ਮੈਦੇ ਵਾਲੀਆਂ ਚੀਜ਼ਾ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।

ਚਾਹ ਅਤੇ ਕੌਫੀ ਦਾ ਸੇਵਨ ਸੀਮਿਤ ਮਾਤਰਾ ‘ਚ ਕਰੋ।

ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment