37 ਸਾਲ ਦੇ ਹੋਏ ਹਨੀ ਸਿੰਘ, ਜਾਣੋ ਹਿਰਦੇਸ਼ ਤੋਂ ਯੋ ਯੋ ਬਣਨ ਦਾ ਸਫਰ

TeamGlobalPunjab
3 Min Read

ਨਿਊਜ਼ ਡੈਸਕ: ਰੈਪ ਮਿਊਜ਼ਿਕ ਨਾਲ ਦੇਸ਼ ਭਰ ‘ਚ ਨਾਮ ਬਣਾਉਣ ਵਾਲੇ ਯੋ ਯੋ ਹਨੀ ਸਿੰਘ ਅੱਜ 37 ਸਾਲ ਦੇ ਹੋ ਗਏ ਹਨ। ਹਨੀ ਸਿੰਘ ਦਾ ਜਨਮ 15 ਮਾਰਚ 1983 ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਹੋਇਆ ਸੀ ਉਸ ਦਾ ਪੂਰਾ ਨਾਮ ਹਿਰਦੇਸ਼ ਸਿੰਘ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਇੰਡਸਟਰੀ ਦੇ ਵੱਡੇ ਸਿਤਾਰੇ ਸ਼ੁਭਕਾਮਨਾਵਾਂ ਦੇ ਰਹੇ ਹਨ।

ਹਨੀ ਸਿੰਘ ਦਾ ਪਰਿਵਾਰ ਬਾਅਦ ਵਿੱਚ ਪੰਜਾਬ ਤੋਂ ਦਿੱਲੀ ਸ਼ਿਫਟ ਹੋ ਗਿਆ ਸੀ ਉਨ੍ਹਾਂ ਨੇ ਰੈਪ ਦੀ ਸ਼ੁਰੂਆਤ ਪੰਜਾਬ ਤੋਂ ਹੀ ਕੀਤੀ ਸੀ। ਹਨੀ ਸ਼ੁਰੂ ਤੋਂ ਹੀ ਆਪਣੇ ਹਰ ਗਾਣੇ ਵਿੱਚ ਯੋ ਯੋ ਹਨੀ ਸਿੰਘ ਜ਼ਰੂਰ ਬੋਲਦੇ ਹਨ ਤੇ ਫੈਨਸ ਵੀ ਉਨ੍ਹਾਂ ਨੂੰ ਇਸੇ ਨਾਮ ਤੋਂ ਹੀ ਬੁਲਾਉਣ ਲੱਗੇ।

ਹਨੀ ਸਿੰਘ ਨੇ ਕਈ ਐਲਬਮ ਅਤੇ ਫਿਲਮਾਂ ਵਿੱਚ ਆਪਣੀ ਆਵਾਜ਼ ਦਿੱਤੀ। ਯੋ ਯੋ ਦੇ ਲੁੰਗੀ ਡਾਂਸ, ਚਾਰ ਬੋਤਲ ਵੋਡਕਾ ਅਤੇ ਬਲੂ ਆਈਜ਼ ਵਰਗੇ ਗਾਣਿਆਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਰ ਅਚਾਨਕ ਹੀ ਉਹ ਇੰਡਸਟਰੀ ਤੋਂ ਗਾਇਬ ਹੋ ਗਏ। ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼ੌਹਰਤ ਦੀਆਂ ਉੱਚਾਈਆਂ ਤੱਕ ਪੁੱਜਣ ਦੀ ਵਜ੍ਹਾ ਕਾਰਨ ਉਹ ਨਸ਼ੇ ਦੀ ਮਾੜੀ ਆਦਤ ਦੇ ਆਦੀ ਹੋ ਗਏ। ਹਾਲਾਂਕਿ ਬਾਅਦ ਵਿੱਚ ਹਨੀ ਸਿੰਘ ਨੇ ਇਸ ਖਬਰਾਂ ਦਾ ਖੰਡਨ ਕੀਤਾ ਸੀ।

ਹਨੀ ਸਿੰਘ ਨੇ ਦੱਸਿਆ ਸੀ ਕਿ ਉਹ ਬਾਇਪੋਲਰ ਡਿਸਆਰਡਰ ਨਾਲ ਜੂਝ ਰਹੇ ਸਨ। ਇਸ ਵਜ੍ਹਾ ਕਾਰਨ ਉਨ੍ਹਾਂ ਨੇ ਲਿਖਣਾ ਅਤੇ ਗਾਣਾ ਛੱਡ ਦਿੱਤਾ ਸੀ। ਸ਼ਰਾਬ ਦਾ ਆਦੀ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਦੀ ਇਹ ਬੀਮਾਰੀ ਹੋਰ ਵੱਧ ਗਈ ਸੀ ਲਗਭਗ 18 ਮਹੀਨੇ ਤੱਕ ਉਹ ਇਸ ਸਭ ਨਾਲ ਲੜਦੇ ਰਹੇ। ਦੱਸ ਦਈਏ ਕਿ, ਇਹ ਇੱਕ ਤਰ੍ਹਾਂ ਦੀ ਦਿਮਾਗੀ ਬੀਮਾਰੀ ਹੈ ਜੋ ਡਿਪ੍ਰੈਸ਼ਨ ਦੀ ਹੀ ਤਰ੍ਹਾਂ ਹੁੰਦੀ ਹੈ। ਇਸ ਵਿੱਚ ਇਨਸਾਨ ਜਾਂ ਤਾਂ ਜ਼ਿਆਦਾ ਖੁਸ਼ ਮਹਿਸੂਸ ਕਰਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ।

ਜਦੋਂ ਉਹ ਠੀਕ ਹੋ ਕੇ ਵਾਪਸ ਆਏ ਤਾਂ ਉਨ੍ਹਾਂ ਦੀ ਲੁੱਕ ਵਿੱਚ ਕਾਫ਼ੀ ਬਦਲਾਅ ਵੇਖਿਆ ਗਿਆ। ਵਾਪਸੀ ਤੋਂ ਬਾਅਦ ਹਨੀ ਸਿੰਘ ਨੇ ਸੋਨੂ ਦੇ ਟੀਟੂ ਦੀ ਸਵੀਟੀ ਵਿੱਚ ਆਪਣੀ ਆਵਾਜ਼ ਦਿੱਤੀ ਤੇ ਹੁਣ ਹਾਲ ਹੀ ਵਿੱਚ 3 ਮਾਰਚ ਨੂੰ ਉਨ੍ਹਾਂ ਦਾ ਨਵਾਂ ਗਾਣਾ ‘ਲੋਕਾ’ ਰਿਲੀਜ਼ ਹੋਇਆ ਹੈ।

Share this Article
Leave a comment