ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ‘ਚ ਪੰਜਾਬ ਦੀਆਂ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭਾਈ ਦੂਜ ਦੇ ਤਿਉਹਾਰ ‘ਤੇ ਕੱਲ੍ਹ ਕਾਂਗੜਾ ਵਿੱਚ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਔਰਤਾਂ ਨੇ ਇਕ ਔਰਤ ਤੋਂ ਚੇਨ ਖੋਹ ਲਈ ਸੀ। ਪੁਲਿਸ ਅਨੁਸਾਰ ਭੀੜ ਦਾ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਔਰਤਾਂ ਨੂੰ ਚੇਨ ਸਨੈਚਿੰਗ ਕਰਦੇ ਹੋਏ ਫੜਿਆ ਗਿਆ। ਇਨ੍ਹਾਂ ਔਰਤਾਂ ਦੀ ਪਛਾਣ ਸੀਤੋ ਰਾਣੀ (ਉਮਰ 40 ਸਾਲ) ਵਾਸੀ ਮਾਨਸਾ, ਪਰਮਜੀਤ ਕੌਰ (ਉਮਰ 55 ਸਾਲ) ਵਾਸੀ ਮਲੇਰਕੋਟਲਾ ਅਤੇ ਸ਼ਿਆਮ ਕੌਰ (ਉਮਰ 48 ਸਾਲ) ਵਾਸੀ ਮਲੇਰਕੋਟਲਾ ਵਜੋਂ ਹੋਈ ਹੈ।
ਹਾਸਿਲ ਜਾਣਕਾਰੀ ਅਨੁਸਾਰ ਧਾਗਵਾੜ ਦੀ ਰਹਿਣ ਵਾਲੀ ਨੀਰਜਾ ਨਾਂ ਦੀ ਔਰਤ ਜਦੋਂ ਕਾਂਗੜਾ ਬੱਸ ਸਟੈਂਡ ‘ਤੇ ਬੱਸ ‘ਚ ਸਵਾਰ ਹੋਣ ਲੱਗੀ ਤਾਂ ਪਿੱਛੇ ਤੋਂ ਆ ਰਹੀਆਂ ਤਿੰਨ ਔਰਤਾਂ ਨੇ ਉਸ ਦੀ ਚੇਨ ਖੋਹ ਲਈ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਦੋਸ਼ੀ ਮਹਿਲਾ ਨੂੰ ਕਾਬੂ ਕਰ ਲਿਆ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ।
ਡੀਐਸਪੀ ਸ਼ਰਮਾ ਨੇ ਦੱਸਿਆ ਕਿ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਔਰਤਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ ਕਿ ਕੀ ਉਨ੍ਹਾਂ ਦੇ ਗਰੋਹ ‘ਚ ਹੋਰ ਔਰਤਾਂ ਸ਼ਾਮਿਲ ਹੋਣਗੀਆਂ।