ਬਗਦਾਦ ‘ਚ ਅਮਰੀਕੀ ਦੂਤਾਵਾਸ ‘ਤੇ ਫਿਰ ਦਾਗੀਆਂ ਗਈਆਂ 2 ਮਿਜ਼ਾਈਲਾਂ

TeamGlobalPunjab
1 Min Read

ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ‘ਚ ਸਥਿਤੀ ਅਮਰੀਕੀ ਦੂਤਾਵਾਸ ‘ਤੇ ਫਿਰ 2 ਮਿਜ਼ਾਈਲਾਂ ਦਾਗੀਆਂ ਗਈਆਂ। ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਬਗਦਾਦ ਦੇ ਗ੍ਰੀਨ ਜ਼ੋਨ ‘ਚ ਸਥਿਤ ਅਮਰੀਕੀ ਦੂਤਾਵਾਸ ‘ਤੇ ਹਮਲਾ ਕੀਤਾ ਗਿਆ। ਇਸ ਖੇਤਰ ‘ਚ ਜ਼ਿਆਦਾਤਰ ਸਰਕਾਰੀ ਇਮਾਰਤਾਂ ਤੇ ਕੂਟਨੀਤਕ ਦੂਤਘਰ ਸਥਿਤ ਹਨ ਹਾਲਾਂਕਿ ਇਸ ਹਮਲੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ।

8 ਜਨਵਰੀ ਨੂੰ ਅਲ-ਅਸਦ ਅਤੇ ਇਰਬਿਲ ਦੇ ਦੋ ਫੌਜੀ ਠਿਕਾਣਿਆਂ ‘ਤੇ ਦਰਜਨਾਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਇਸ ਤੋਂ ਬਾਅਦ 13 ਜਨਵਰੀ ਨੂੰ ਅਮਰੀਕੀ ਏਅਰਬੇਸ ਤੇ 15 ਜਨਵਰੀ ਨੂੰ ਵੀ ਇਰਾਕੀ ਏਅਰਬੇਸ ‘ਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ ਅਮਰੀਕਾ ਨੇ ਇਨ੍ਹਾਂ ਹਮਲਿਆਂ ਲਈ ਇਰਾਨ ਸਮਰਥਿਤ ਅਰਧ ਸੈਨਿਕ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

3 ਜਨਵਰੀ ਨੂੰ ਬਗਦਾਦ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਅਮਰੀਕੀ ਡਰੋਨ ਹਮਲੇ ‘ਚ ਇਰਾਨ ਦੀ ਕੁਦਸ ਸੈਨਾ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਸਣੇ 8 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਤੋਂ ਇਰਾਨ ਤੇ ਅਮਰੀਕਾ ਦਰਮਿਆਨ ਤਣਾਅ ਕਾਫੀ ਵੱਧ ਗਿਆ ਹੈ। ਜਿਸ ਦੇ ਚਲਦਿਆਂ ਇਰਾਨ ਵੱਲੋਂ ਕਈ ਹਮਲਿਆਂ ਨੂੰ ਅੰਜ਼ਾਮ ਦਿੱਤਾ ਜਾ ਚੁੱਕਾ ਹੈ।

Share this Article
Leave a comment