Home / News / ਕੈਬਨਿਟ ਦੇ ਅਹਿਮ ਫੈਸਲੇ : ਟੈਲੀਕਾਮ, ਆਟੋ ਤੇ ਡਰੋਨ ਸੈਕਟਰ ਲਈ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ

ਕੈਬਨਿਟ ਦੇ ਅਹਿਮ ਫੈਸਲੇ : ਟੈਲੀਕਾਮ, ਆਟੋ ਤੇ ਡਰੋਨ ਸੈਕਟਰ ਲਈ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਦੂਰਸੰਚਾਰ ਅਤੇ ਆਟੋ ਖੇਤਰ ਸਬੰਧੀ ਕਈ ਵੱਡੇ ਫੈਸਲੇ ਲਏ ਗਏ। ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਟੈਲੀਕਾਮ ਸੈਕਟਰ ਲਈ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ, ਆਟੋਮੈਟਿਕ ਰੂਟ ਦੇ ਤਹਿਤ ਟੈਲੀਕਾਮ ਸੈਕਟਰ ਵਿੱਚ 100% ਐਫਡੀਆਈ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਕੇਂਦਰੀ ਕੈਬਨਿਟ ਨੇ ਆਟੋ ਸੈਕਟਰ ਨੂੰ ਰਫ਼ਤਾਰ ਦੇਣ, ਉਤਪਾਦਨ ਵਧਾਉਣ ਤੇ ਇਲੈਕਟ੍ਰਿਕ ਵ੍ਹੀਕਲਜ਼ ‘ਤੇ ਖਾਸ ਧਿਆਨ ਦਿੰਦੇ ਹੋਏ 26 ਹਜ਼ਾਰ ਕਰੋੜ ਤੋਂ ਵੱਧ ਦੀ ਨਵੀਂ ਪ੍ਰੋਡਕਸ਼ਨ ਲਿੰਕਸ ਇਨਸੈਂਟਿਵ (PLI) ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

 ਕੈਬਨਿਟ ਦੀ ਬੈਠਕ ਵਿਚ ਆਟੋ PLI ਸਕੀਮ ਨੂੰ ਮਨਜ਼ੂਰੀ ਮਿਲ ਗਈ। ਰਿਪੋਰਟ ਮੁਤਾਬਕ ਆਟੋ ਕੰਪੋਨੈਂਟ ਬਣਾਉਣ ਵਾਲੀਆਂ ਕੰਪਨੀਆਂ ਲਈ 26 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਮਨਜ਼ੂਰ ਕਰ ਲਿਆ ਗਿਆ ਹੈ।

ਦੂਰਸੰਚਾਰ ਖੇਤਰ ਲਈ ਵੱਡਾ ਰਾਹਤ ਪੈਕੇਜ ਮਨਜ਼ੂਰ

ਕੇਂਦਰ ਸਰਕਾਰ ਨੇ ਟੈਲੀਕਾਮ ਸੈਕਟਰ ਲਈ ਇੱਕ ਰਾਹਤ ਪੈਕੇਜ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਦੂਰਸੰਚਾਰ ਖੇਤਰ ਵਿੱਚ 9 ਵੱਡੇ ਢਾਂਚਾਗਤ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਏਜੀਆਰ ਦੀ ਪਰਿਭਾਸ਼ਾ ਨੂੰ ਬਦਲਣ ਨਾਲ, ਗੈਰ-ਦੂਰਸੰਚਾਰ ਮਾਲੀਆ ਇਸ ਤੋਂ ਬਾਹਰ ਹੋ ਜਾਵੇਗਾ। ਏਜੀਆਰ ਵਿੱਚ ਵਿਆਜ ਨੂੰ ਘਟਾ ਕੇ 2% ਪ੍ਰਤੀ ਸਾਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ‘ਤੇ ਲਗਾਇਆ ਗਿਆ ਜੁਰਮਾਨਾ ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਨਾਲ ਦੂਰਸੰਚਾਰ ਕੰਪਨੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦਾ ਫਾਇਦਾ ਏਅਰਟੈੱਲ, ਰਿਲਾਇੰਸ ਜੀਓ, ਵੋਡਾਫੋਨ ਆਈਡੀਆ ਤੇ ਦੂਸਰੇ ਟੈਲੀਕਾਮ ਆਪਰੇਟਰਾਂ ਨੂੰ ਵੀ ਮਿਲੇਗਾ।

ਵੋਡਾਫੋਨ ਆਈਡੀਆ ਨੂੰ ਇਸ ਐਲਾਨ ਨਾਲ ਸਭ ਤੋਂ ਵੱਧ ਰਾਹਤ ਮਿਲੀ ਹੈ। ਉੱਥੇ ਹੀ ਡਰੋਨ ਨਿਰਮਾਣ ਲਈ 120 ਕਰੋੜ ਰੁਪਏ ਦੀ ਕੇਂਦਰੀ ਕੈਬਨਿਟ ਨੇ PLI ਸਕੀਮ ਨੂੰ ਮਨਜ਼ੂਰੀ ਦਿੱਤੀ ਹੈ।

PLI ਸਕੀਮ ਤਹਿਤ ਇਲੈਕਟ੍ਰਾਨਿਕ ਪਾਵਰ ਸਟੇਅਰਿੰਗ ਸਿਸਟਮ, ਆਟੋਮੈਟਿਕ ਟਰਾਂਸਮਿਸ਼ਨ ਅਸੈਂਬਲ, ਸੈਂਸਰਜ਼, ਸਨਰੂਫਸ, ਸੁਪਰ ਕੈਪੇਸਿਟੇਟਰਜ਼, ਫਰੰਟ ਲਾਈਟਿੰਗ, ਟਾਇਰ ਪ੍ਰੈਸ਼ਰ, ਮੌਨੀਟਰਿੰਗ ਸਿਸਟਮ, ਆਟੋਮੈਟਿਕ ਬ੍ਰੇਕਿੰਗ, ਟਾਇਰ ਪ੍ਰੈਸ਼ਰ ਮੌਨੀਟਰਿੰਗ ਸਿਸਟਮ ਤੇ ਕੋਲਿਜਨ ਵਾਰਨਿੰਗ ਸਿਸਟਮ ਨੂੰ ਸ਼ਾਮਲ ਕੀਤਾ ਹੈ। ਆਟੋ ਸੈਕਟਰ ਲਈ ਇਹ ਪੀਐੱਲਆਈ ਸਕੀਮ ਸਾਲ 2021-22 ਦੇ ਕੇਂਦਰੀ ਬਜਟ ‘ਚ 13 ਸੈਕਟਰਾਂ ਲਈ ਐਲਾਨੀ 1.97 ਲੱਖ ਕਰੋੜ ਦੇ ਓਵਰਆਲ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (PLI) ਦਾ ਹਿੱਸਾ ਹੈ।

ਕੇਵਾਈਸੀ ਨਿਯਮਾਂ ਵਿੱਚ ਬਦਲਾਅ

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਆਟੋਮੈਟਿਕ ਰੂਟ ਦੇ ਤਹਿਤ ਟੈਲੀਕਾਮ ਸੈਕਟਰ ਵਿੱਚ 100% ਐਫਡੀਆਈ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਵਾਈਸੀ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ । ਹੁਣ ਨਵਾਂ ਸਿਮ ਲੈਂਦੇ ਸਮੇਂ ਸਿਰਫ ਸਵੈ ਕੇਵਾਈਸੀ ਕਰਨਾ ਪਏਗਾ । ਹੁਣ ਪੋਸਟਪੇਡ ਤੋਂ ਪ੍ਰੀਪੇਡ ਜਾਂ ਪ੍ਰੀਪੇਡ ਤੋਂ ਪੋਸਟਪੇਡ ਤੱਕ ਕੋਈ ਫਾਰਮ ਨਹੀਂ ਭਰਨਾ ਪਏਗਾ । ਡਿਜੀਟਲ ਕੇਵਾਈਸੀ ਇਸਦੇ ਲਈ ਵੈਧ ਹੋਵੇਗਾ । ਸਿਮ ਲੈਣ ਦੇ ਸਮੇਂ ਦਿੱਤੇ ਗਏ ਦਸਤਾਵੇਜ਼, ਜੋ ਗੋਦਾਮ ਵਿੱਚ ਹਨ, ਨੂੰ ਵੀ ਡਿਜੀਟਾਈਜ਼ਡ ਕੀਤਾ ਜਾਵੇਗਾ।

         

Check Also

ਨਵੇਂ ਮੁੱਖ ਮੰਤਰੀ ਦੇ ਐਲਾਨ ‘ਚ ਫ਼ਸਿਆ ਪੇਚ, ਨਵਜੋਤ ਸਿੱਧੂ ਨੇ ਜਤਾਇਆ ਇਤਰਾਜ਼ !

ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਬਾਰੇ ਅਧਿਕਾਰਤ ਤੌਰ ‘ਤੇ ਐਲਾਨ ‘ਚ ਕੁਝ ਸਮਾਂ …

Leave a Reply

Your email address will not be published. Required fields are marked *