ਭਾਰਤ ਦੀ ਮਦਦ ਲਈ ਬਣਾਈ ਗਈ ‘ਗਲੋਬਲ ਟਾਸਕ ਫੋਰਸ’ ’ਚ 3 ਭਾਰਤੀ-ਅਮਰੀਕੀ CEO ਸ਼ਾਮਲ

TeamGlobalPunjab
1 Min Read

ਵਾਸ਼ਿੰਗਟਨ: ਕੋਰੋਨਾ ਸੰਕਟ ਵਿਚਾਲੇ ਭਾਰਤ ਲਈ ਅਮਰੀਕਾ ‘ਚ ਬਣਾਈ ਗਈ ਗਲੋਬਲ ਟਾਸਕ ਫੋਰਸ ‘ਚ ਤਿੰਨ ਭਾਰਤੀ ਅਮਰੀਕੀ CEOs ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਗੂਗਲ ਦੇ ਸੁੰਦਰ ਪਿਚਈ, ਡੀਲੋਇਟ ਦੇ ਪੁਨੀਤ ਰੇਂਜਨ ਅਤੇ ਅਡੋਬ ਦੇ ਸ਼ਾਂਤਨੂ ਨਰਾਇਣ ਦੇ ਨਾਮ ਹਨ। ਇਹ ਟਾਸਕ ਫੋਰਸ ਯੂਐੱਸ ਚੈਂਬਰ ਆਫ ਕਾਮਰਸ ਦੀ ਯੂਐੱਸ-ਇੰਡੀਆ ਬਿਜ਼ਨਸ ਕੌਂਸਲ ਅਤੇ ਯੂਐੱਸ-ਇੰਡੀਆ ਸਟਰੈਟੇਜਿਕ ਪਾਰਟਨਰਸ਼ਿਪ ਫੋਰਮ ਅਤੇ ਬਿਜ਼ਨਸ ਰਾਉਂਡਟੇਬਲ ਦੀ ਪਹਿਲ ਨਾਲ ਬਣਾਈ ਗਈ ਹੈ।

ਇਸ ਪਹਿਲ ਨੂੰ ‘ਗਲੋਬਲ ਟਾਸਕ ਫੋਰਸ ਆਨ ਪੈਨਡੇਮਿਕ ਰਿਸਪਾਂਸ: ਮੋਬਿਲਾਇਜ਼ਿੰਗ ਫਾਰ ਇੰਡੀਆ’ ਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟਾਸਕ ਫੋਰਸ ਵਿੱਚ ਬਿਲ ਐਂਡ ਮਿਲਿੰਡਾ ਗੇਟਸ ਫਾਉਂਡੇਸ਼ਨ ਦੇ ਸੀਈਓ ਮਾਰਕ ਸੁਜ਼ਮੈਨ, ਬਿਜ਼ਨਸ ਰਾਉਂਡਟੇਬਲ ਦੇ ਪ੍ਰਧਾਨ ਅਤੇ ਸੀਈਓ ਜੋਸ਼ੁਆ ਬੋਲਟਨ ਅਤੇ ਯੂਐੱਸ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਤੇ ਸੀਈਓ ਸੁਜ਼ੈਨ ਕਲਾਰਕ ਸ਼ਾਮਲ ਹਨ।

Share this Article
Leave a comment