ਟਰੰਪ ਦੇ ਹਮਾਇਤੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਧਮਕੀਆਂ; ‘ਟਰੰਪ ਜਾਂ ਯੁੱਧ’

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਸਹੁੰ ਚੁੱਕਣ ਦੇ ਦਿਨ (20 ਜਨਵਰੀ) ਵੱਡੀ ਹਿੰਸਾ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ। 6 ਜਨਵਰੀ ਨੂੰ ਵਾਸ਼ਿੰਗਟਨ ‘ਚ ਕੈਪੀਟਲ ਹਿੱਲ ‘ਤੇ ਹੋਏ ਹਮਲੇ ਤੋਂ ਬਾਅਦ ਟਰੰਪ ਦੇ ਕੱਟੜਪੰਥੀ ਸਮੂਹਾਂ ‘ਚ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਕੱਟੜਪੰਥੀ ਸਮੂਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਹੁਣ ਵਧੇਰੇ ਹਮਲਾਵਰ ਸੰਦੇਸ਼ ਪੋਸਟ ਕੀਤੇ ਜਾ ਰਹੇ ਹਨ। ਇਨ੍ਹਾਂ ਸਮੂਹਾਂ ਨਾਲ ਜੁੜੇ ਲੋਕ ਆਪਣਾ ਨਾਅਰਾ ਦੁਹਰਾ ਰਹੇ ਹਨ ਕਿ ‘ਟਰੰਪ ਜਾਂ ਯੁੱਧ’। ਕੁਝ ਪੋਸਟਾਂ ‘ਚ ਕਿਹਾ ਗਿਆ ਸੀ ਕਿ’ ਅਸੀਂ ਸਰਕਾਰੀ ਇਮਾਰਤਾਂ ਨੂੰ ਉਡਾ ਦੇਵਾਂਗੇ, ਪੁਲਿਸ ਮੁਲਾਜ਼ਮਾਂ ਨੂੰ ਮਾਰ ਦੇਵਾਂਗੇ, ਸੰਘੀ ਸਰਕਾਰੀ ਕਰਮਚਾਰੀਆਂ ਤੇ ਏਜੰਟਾਂ ਨੂੰ ਮਾਰਾਂਗੇ ਤੇ ਵੋਟਾਂ ਦੀ ਮੁੜ ਗਿਣਨ ਦੀ ਮੰਗ ਕਰਾਂਗੇ।

ਇਸਤੋਂ ਇਲਾਵਾ ਨਫ਼ਰਤ ਵਾਲੇ ਸਮੂਹਾਂ ਦੀ ਨਿਗਰਾਨੀ ਕਰਨ ਵਾਲੀ ਇਕ ਸੰਸਥਾ ਐਂਟੀ-ਡੈਫੈਮੇਸ਼ਨ ਲੀਗ ਦੇ ਸੀਈਓ ਜੋਨਾਥਨ ਗ੍ਰੀਨਬਲਾਟ, ਨੇ ਦੱਸਿਆ ਕਿ “ਅਸੀਂ ਕੱਟੜਪੰਥੀ ਤੇ ਚਿੱਟੇ ਸਰਬੋਤਮਵਾਦੀ ਸਮੂਹਾਂ ਵਿਚਾਲੇ ਗੱਲਬਾਤ ਦੀ ਨਿਗਰਾਨੀ ਕਰ ਰਹੇ ਹਾਂ। ਉਨ੍ਹਾਂ ਦੀ ਗੱਲਬਾਤ ਤੋਂ ਲੱਗਦਾ ਕਿ ਉਨ੍ਹਾਂ ਦੇ ਹੌਸਲੇ ਵਧੇ ਹਨ। ”

ਦੱਸ ਦਈਏ 6 ਜਨਵਰੀ ਦੀ ਰੈਲੀ ਤੋਂ ਪਹਿਲਾਂ ਵੀ ਇਨ੍ਹਾਂ ਸਮੂਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ‘ਤੇ ਇਸ ਤਰ੍ਹਾਂ ਦੇ ਸੰਦੇਸ਼ ਦੇਖੇ ਗਏ ਸਨ। 6 ਜਨਵਰੀ ਨੂੰ ਕੈਪੀਟਲ ਹਿੱਲ ‘ਤੇ ਹਮਲੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਮਾਹਿਰ ਕਹਿੰਦੇ ਹਨ ਕਿ ਉਸ ਤੋਂ ਬਾਅਦ ਇਨ੍ਹਾਂ ਸਮੂਹਾਂ ਦੀਆਂ ਗਤੀਵਿਧੀਆਂ ਵਧੀਆਂ ਹਨ। ਇਸ ਹਮਲੇ ਤੋਂ ਬਾਅਦ ਟਰੰਪ ਦੇ ਸਮਰਥਕ ਨੇ ਆਨਲਾਈਨ ਫੋਰਮ ਦਿ ਡੋਨਲਡਵਿਨ ‘ਤੇ ਇਕ ਪੋਸਟ’ ਵਿੱਚ ਲਿਖਿਆ- ” 20 ਜਨਵਰੀ ਨੂੰ ਟਰੰਪ ਆਪਣੇ ਦੂਜੇ ਕਾਰਜਕਾਲ ਲਈ ਸਹੁੰ ਚੁੱਕਣਗੇ। ਅਸੀਂ ਕਮਿਊਨਿਸਟਾਂ ਨੂੰ ਜਿੱਤਣ ਨਹੀਂ ਦੇ ਸਕਦੇ।

- Advertisement -

ਇਹ ਵੀ ਸ਼ੱਕ ਹੈ ਕਿ 20 ਜਨਵਰੀ ਨੂੰ ਟਰੰਪ ਦੇ ਕੱਟੜਪੰਥੀਆਂ ਦਾ ਇਕਲੌਤਾ ਨਿਸ਼ਾਨਾ ਵਾਸ਼ਿੰਗਟਨ ਹੀ ਨਹੀਂ ਹੋਵੇਗਾ, ਇਸ ਦਿਨ, ਉਹ ਸਾਰੇ ਦੇਸ਼ ‘ਚ ਗੜਬੜੀਆਂ ਫੈਲਾ ਸਕਦੇ ਹਨ ਜਿੱਥੇ ਉਨ੍ਹਾਂ ਨੂੰ ਇੱਕ ਮੌਕਾ ਮਿਲੇਗਾ।

Share this Article
Leave a comment