ਪਠਾਨਕੋਟ ‘ਚ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ‘ਤੇ ਹਮਲਾ, ਰੈਣਾ ਨੇ ਪੰਜਾਬ ਪੁਲਿਸ ਨੂੰ ਲਾਈ ਮਦਦ ਦੀ ਗੁਹਾਰ

TeamGlobalPunjab
2 Min Read

ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਨੇ ਪੰਜਾਬ ਪੁਲਿਸ ਅੱਗੇ ਇੱਕ ਗੁਹਾਰ ਲਗਾਈ ਹੈ। ਦਰਅਸਲ ਪਠਾਨਕੋਟ ਵਿੱਚ ਬੀਤੇ ਦਿਨੀਂ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ‘ਤੇ ਹਮਲਾ ਹੋਇਆ ਸੀ। ਜਿਸ ਵਿੱਚ ਸੁਰੇਸ਼ ਰੈਣਾ ਦੇ ਫੁੱਫੜ ਮਾਰੇ ਗਏ ਸਨ ਤੇ ਚਾਰ ਲੋਕ ਪਰਿਵਾਰ ਦੇ ਗੰਭੀਰ ਜ਼ਖਮੀ ਸਨ। ਜਿਸ ਤੋਂ ਬਾਅਦ ਹੁਣ ਸੁਰੇਸ਼ ਰੈਣਾ ਦੇ ਭੂਆ ਦੇ ਲੜਕੇ ਦੀ ਵੀ ਮੌਤ ਹੋ ਗਈ ਹੈ।

ਇਸ ਪ੍ਰਤੀ ਦੁੱਖ ਜ਼ਾਹਰ ਕਰਦੇ ਹੋਏ ਸੁਰੇਸ਼ ਰੈਣਾ ਨੇ ਟਵੀਟ ਕਰਦੇ ਹੋਏ ਅਪੀਲ ਕੀਤੀ ਕਿ – “ਪੰਜਾਬ ਵਿੱਚ ਮੇਰੇ ਪਰਿਵਾਰ ਨਾਲ ਜੋ ਵਾਪਰਿਆ ਉਹ ਬਹੁਤ ਭਿਆਨਕ ਹੈ ,ਮੇਰਾ ਫੁੱਫੜ ਮਾਰਿਆ ਗਿਆ ਹੈ, ਮੇਰੇ ਭੂਆ ਅਤੇ ਉਨ੍ਹਾਂ ਦੇ ਦੋ ਲੜਕੇ ਗੰਭੀਰ ਜ਼ਖ਼ਮੀ ਹਨ, ਬਦਕਿਸਮਤੀ ਦੇ ਨਾਲ ਉਨ੍ਹਾਂ ‘ਚੋਂ ਇੱਕ ਲੜਕੇ ਦੀ ਮੌਤ ਹੋ ਗਈ ਹੈ, ਮੇਰੀ ਭੂਆ ਦੀ ਹਾਲਤ ਗੰਭੀਰ ਹੈ ਅੱਜ ਤੱਕ ਸਾਨੂੰ ਨਹੀਂ ਪਤਾ ਹੈ ਕਿ ਉਸ ਰਾਤ ਕੀ ਹੋਇਆ ਅਤੇ ਕਿਸ ਨੇ ਕੀਤਾ ਮੈਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕਰਦਾ ਹਾਂ ਅਸੀਂ ਘੱਟੋ ਘੱਟ ਇਹ ਜਾਨਣ ਦੇ ਹੱਕਦਾਰ ਹਾਂ ਕਿ ਉਨ੍ਹਾਂ ਨਾਲ ਕਿਸ ਨੇ ਇਹ ਘਿਨਾਉਣਾ ਕੰਮ ਕੀਤਾ ਹੈ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ”

ਟਵੀਟ ਕਰਦੇ ਹੋਏ ਸੁਰੇਸ਼ ਰੈਣਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਟੈਗ ਕੀਤਾ।

ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਉੱਪਰ ਇਹ ਹਮਲਾ 19-20 ਅਗਸਤ ਦੀ ਰਾਤ ਨੂੰ ਪਠਾਨਕੋਟ ਦੇ ਥਰਿਆਲ ਪਿੰਡ ਵਿੱਚ ਹੋਇਆ ਸੀ। ਪੁਲਿਸ ਨੇ ਸ਼ੁਰੂਆਤੀ ਕਾਰਵਾਈ ‘ਚ ਇਸ ਨੂੰ ਲੁੱਟ ਖੋਹ ਦੀ ਨਜ਼ਰ ਨਾਲ ਕੀਤਾ ਹਮਲਾ ਦੱਸਿਆ।

Share this Article
Leave a comment