ਅਮਰੀਕਾ ‘ਚ ਬਗੈਰ ਵੀਜ਼ੇ ਦੇ ਦਾਖਲ ਹੋਏ ਹਜ਼ਾਰਾ ਭਾਰਤੀ, ਜ਼ਿਆਦਾਤਰ ਸਨ ਪੰਜਾਬੀ

Prabhjot Kaur
2 Min Read

ਟੈਕਸਸ: ਅਮਰੀਕਾ ‘ਚ ਬਗੈਰ ਵੀਜ਼ਾ ਦੇ ਦਾਖ਼ਲ ਹੋ ਰਹੇ ਭਾਰਤੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅੰਕੜਿਆਂ ਮੁਤਾਬਕ ਬੀਤੇ ਸਾਲ 2022 ਦੌਰਾਨ 63,927 ਭਾਰਤੀ ਨਾਗਰਿਕ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦੀ ਧਰਤੀ ‘ਤੇ ਪੁੱਜੇ ਅਤੇ ਇਹ ਅੰਕੜਾ 2021 ‘ਚ ਆਏ ਭਾਰਤੀ ਨਾਗਰਿਕਾਂ ਤੋਂ ਦੁੱਗਣਾ ਬਣਦਾ ਹੈ।

ਅਮਰੀਕਾ ਪਹੁੰਚਣ ਵਾਲਿਆਂ ‘ਚੋਂ ਜ਼ਿਆਦਾਤਰ ਪੰਜਾਬੀ ਦੱਸ ਜਾ ਰਹੇ ਹਨ। ਮਾਇਗ੍ਰੇਸ਼ਨ ਪੋਲਿਸੀ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ ਅਕਤੂਬਰ 2021 ਤੋਂ ਸਤੰਬਰ 2022 ਤੱਕ 18,300 ਮੌਕਿਆਂ ‘ਤੇ ਭਾਰਤੀਆਂ ਨੂੰ ਅਮਰੀਕਾ ਦੀ ਦੱਖਣੀ ਸਰਹੱਦ ‘ਤੇ ਰੋਕਿਆ ਗਿਆ। ਇਹ ਅੰਕੜਾ ਇਸ ਤੋਂ ਪਿਛਲੇ ਸਾਲ ਸਿਰਫ਼ 2,600 ਦਰਜ ਕੀਤਾ ਗਿਆ ਸੀ। ਸੈਨ ਐਂਟੋਨੀਓ ਯੂਨੀਵਰਸਿਟੀ ਵਿੱਚ ਇਤਿਹਾਸ ਅਤੇ ਏਸ਼ੀਅਨ ਸਟੱਡੀਜ਼ ਦੀ ਪਸਰ ਲਪੀਤਾ ਨਾਥ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਨਾਜਾਇਜ਼ ਤਰੀਕੇ ਨਾਲ ਆ ਰਹੇ ਭਾਰਤੀ ਇਥੇ ਪਹਿਲਾਂ ਤੋਂ ਮੌਜੂਦ ਭਾਰਤੀ ਮੂਲ ਦੇ ਲੋਕਾਂ ਦਾ ਅਕਸ ਖਰਾਬ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਜਾਰਜੀਆ ਤੋਂ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਭਾਰਤੀ ਮੂਲ ਦੇ ਲੋਕਾਂ ਦੀਆਂ ਸਿਫ਼ਤਾਂ ਕਰ ਰਹੇ ਹਨ ਪਰ ਦੂਜੇ ਪਾਸੇ ਬਗੈਰ ਦਸਤਾਵੇਜ਼ਾਂ ਤੋਂ ਆ ਰਹੇ ਭਾਰਤੀ ਸਥਾਨਕ ਸਮਾਜ ਦੀਆਂ ਅੱਖਾਂ ਵਿੱਚ ਜ਼ਰੂਰ ਰੜਕਦੇ ਹੋਣਗੇ। ਦੱਸਣਯੋਗ ਹੈ ਕਿ ਨਾਜਾਇਜ਼ ਤਰੀਕੇ ਨਾਲ ਆਉਣ ਵਾਲੇ ਜ਼ਿਆਦਾਤਰ ਭਾਰਤੀ ਅਮਰੀਕਾ ਵਿੱਚ ਪਨਾਹ ਦਾ ਦਾਅਵਾ ਕਰਦੇ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਹਰ ਇੱਕ ਨੂੰ ਮਨਜ਼ੂਰੀ ਮਿਲ ਜਾਵੇ। ਲਪੀਤਾ ਦਾ ਮੰਨਣਾ ਹੈ ਕਿ ਭਾਰਤ ‘ਚ ਰੁਜ਼ਗਾਰ ਦੇ ਹਾਲਾਤ ਨੂੰ ਦੇਖਦਿਆਂ ਹਜ਼ਾਰਾਂ ਪਰਿਵਾਰ ਆਪਣੇ ਬੱਚਿਆਂ  ਨੂੰ ਜਾਇਜ਼-ਨਾਜਾਇਜ਼ ਤਰੀਕ ਨਾਲ ਵਿਦੇਸ਼ ਭੇਜਣ ਲਈ ਤਿਆਰ ਹੋ ਜਾਂਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment