ਐਮਪੀ ਸੇਲੀਨਾ ਸੀਜ਼ਰ ਚੇਵਾਨ ਨੇ ਵੀ ਛੱਡੀ ਲਿਬਰਲ ਕਾਕਸ

Prabhjot Kaur
2 Min Read

ਓਟਵਾ: ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਜਾਂਦੇ ਸਮੇਂ ਰਾਹ ਵਿੱਚ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਪੀ ਸੇਲੀਨਾ ਸੀਜ਼ਰ ਚੇਵਾਨ ਵੱਲੋਂ ਲਿਬਰਲ ਕਾਕਸ ਦਾ ਲੜ ਛੱਡਣ ਦੀ ਖਬਰ ਦੀ ਪੁਸ਼ਟੀ ਕੀਤੀ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੇ ਆਫਿਸ ਵੱਲੋਂ ਹੁਣੇ ਹੀ ਉਨ੍ਹਾਂ ਨੂੰ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਸੇਲੀਨਾ ਸੀਜ਼ਰ ਚੇਵਾਨ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਅਗਲੀ ਲੜਾਈ ਲੜਨ ਦਾ ਫੈਸਲਾ ਕੀਤਾ ਗਿਆ ਹੈ ਤੇ ਸੇਲੀਨਾ ਵੱਲੋਂ ਲਿਬਰਲ ਪਾਰਟੀ ਲਈ ਨਿਭਾਈਆਂ ਗਈਆਂ ਉਨ੍ਹਾਂ ਦੀਆਂ ਸੇਵਾਵਾਂ ਲਈ ਉਹ ਧੰਨਵਾਦ ਕਰਨਾ ਚਾਹੁੰਦੇ ਹਨ ਤੇ ਭਵਿੱਖ ਲਈ ਵੀ ਉਨ੍ਹਾਂ ਨੂੰ ਸੁ਼ੱਭਕਾਮਨਾਵਾਂ ਦਿੰਦੇ ਹਨ।
Image result for Celina Caesar canada mp
ਬਾਅਦ ਵਿੱਚ ਟਰੂਡੋ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਹ ਖਬਰ ਈਮੇਲ ਰਾਹੀਂ ਮਿਲੀ। ਸੀਜ਼ਰ ਚੇਵਾਨ ਨੇ ਪਾਰਟੀ ਤੋਂ ਆਪਣੇ ਤੋੜ ਵਿਛੋੜੇ ਦੀ ਖਬਰ ਟਵੀਟ ਕਰਕੇ ਆਪਣੇ ਸਮਰਥਕਾਂ ਨੂੰ ਦਿੱਤੀ। ਇਸ ਵਿੱਚ ਉਨ੍ਹਾਂ ਆਖਿਆ ਕਿ ਪਿੱਛੇ ਜਿਹੇ ਗਲੋਬ ਐਂਡ ਮੇਲ ਨਾਲ ਕੀਤੀ ਗਈ ਇੰਟਰਵਿਊ ਤੋਂ ਬਾਅਦ ਉਨ੍ਹਾਂ ਇਹ ਮਹਿਸੂਸ ਕੀਤਾ ਕਿ ਜਿਨ੍ਹਾਂ ਲੋਕਾਂ ਦੀ ਉਹ ਕੇਅਰ ਕਰਦੀ ਹੈ ਉਨ੍ਹਾਂ ਉੱਤੇ ਇਸਦਾ ਅਣਇੱਛਤ ਪ੍ਰਭਾਵ ਪਵੇਗਾ।

ਆਪਣੀ ਇਸੇ ਇੰਟਰਵਿਊ ਦੀ ਗੱਲ ਕਰਦਿਆਂ ਚੇਵਾਨ ਨੇ ਪ੍ਰਧਾਨ ਮੰਤਰੀ ਨਾਲ ਹੋਈ ਪ੍ਰਾਈਵੇਟ ਗੱਲਬਾਤ ਦਾ ਖੁਲਾਸਾ ਕੀਤਾ। ਉਨ੍ਹਾਂ ਆਖਿਆ ਕਿ ਜਦੋਂ ਉਨ੍ਹਾਂ ਟਰੂਡੋ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਹ ਦੱਸਿਆ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਦੁਬਾਰਾ ਖੜ੍ਹੇ ਹੋਣ ਦਾ ਇਰਾਦਾ ਨਹੀਂ ਰੱਖਦੀ ਤਾਂ ਉਨ੍ਹਾਂ ਨੂੰ ਟਰੂਡੋ ਦੇ ਗੁੱਸੇ ਤੇ ਕੁੜੱਤਣ ਦਾ ਸਾਹਮਣਾ ਕਰਨਾ ਪਿਆ।

Share this Article
Leave a comment