ਪੰਜਾਬ ਦੇ ਇਸ ਗੱਭਰੂ ਨੇ ਕੀਤਾ ਅਜਿਹਾ ਕੰਮ ਕਿ ਹੁਣ ਸਾਰੇ ਕਰਦੇ ਨੇ ਸ਼ਲਾਘਾ

TeamGlobalPunjab
2 Min Read

ਸ੍ਰੀ ਆਨੰਦਪੁਰ ਸਾਹਿਬ : ਕਹਿੰਦੇ ਨੇ ਪੰਜਾਬੀ ਕਿਸੇ ਵੀ ਕੰਮ ਵਿੱਚ ਘੱਟ ਨਹੀਂ ਹੁੰਦੇ। ਉਹ ਹਰ ਕਿਸੇ ਖੇਤਰ ਵਿੱਚ ਹੀ ਮੱਲਾਂ ਮਾਰਦੇ ਹਨ। ਇਸ ਦੀ ਤਾਜ਼ਾ ਮਿਸਾਲ ਕਾਇਮ ਕੀਤੀ ਹੈ ਇੱਥੋਂ ਦੇ ਰਹਿਣ ਵਾਲੇ ਹਿਮਾਸ਼ੂ ਧੂੜੀਆ ਨੇ। ਜਿਸ ਨੇ ਅਮਿਤਾਭ ਬਚਨ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ‘ਚ ਹਿੱਸਾ ਲੈ ਕੇ ਵੱਡੀਆਂ ਮੱਲਾਂ ਮਾਰੀਆਂ। ਹਿਮਾਸ਼ੂ ਨੇ ਹੋਰਨਾਂ ਸਵਾਲਾਂ ਦੇ ਨਾਲ ਨਾਲ ਆਖਰੀ ਇੱਕ ਕਰੋੜ ਰੁਪਏ ਦੇ ਸਵਾਲ ਦਾ ਜਵਾਬ ਤਾਂ ਭਾਵੇਂ ਸਹੀ ਦੇ ਦਿੱਤਾ ਪਰ ਉਸ ਨੇ ਰਿਸਕ ਨਾ ਲੈਂਦਿਆਂ 50 ਲੱਖ ਰੁਪਏ ‘ਤੇ ਹੀ ਸਬਰ ਕਰਨ ਨੂੰ ਤਰਜੀਹ ਦਿੱਤੀ।

ਦੱਸ ਦਈਏ ਕਿ ਹਿਮਾਸ਼ੂ ਨੇ ਆਨੰਦਪੁਰ ਸਾਹਿਬ ਦੇ ਚੋਈ ਬਾਜ਼ਾਰ ਦਾ ਰਹਿਣ ਵਾਲਾ ਹੈ। ਦਰਅਸਲ ਹਿਮਾਸ਼ੂ ਨੇ ਆਪਣਾ ਕੇਬੀਸੀ ਦਾ ਸਫਰ ਪੂਰਾ ਕਰ ਲਿਆ ਸੀ ਪਰ ਇਸ ਤੋਂ ਬਾਅਦ ਜਦੋਂ ਉਸ ਨੂੰ ਅਮਿਤਾਭ ਵੱਲੋਂ 1 ਕਰੋੜ ਰੁਪਏ ਦਾ ਸਵਾਲ  ਪੁੱਛਿਆ ਗਿਆ ਤਾਂ ਹਿਮਾਸ਼ੂ ਨੇ ਉਸ ਦਾ ਜਵਾਬ ਤਾਂ ਦੇ ਦਿੱਤਾ ਪਰ ਜਦੋਂ ਅਮਿਤਾਭ ਨੇ ਪੁੱਛਿਆ ਕਿ ਕੀ ਜਵਾਬ ਲਾਕ ਕਰ ਦਿੱਤਾ ਜਾਵੇ ਤਾਂ ਹਿਮਾਸ਼ੂ ਨੇ ਖੇਡ ਨੂੰ ਛੱਡਣਾ ਹੀ ਸਹੀ ਸਮਝਿਆ। ਜਦੋਂ ਕਿ ਹਿਮਾਸ਼ੂ ਵੱਲੋਂ ਦਿੱਤਾ ਗਿਆ ਇੱਕ ਕਰੋੜ ਰੁਪਏ ਦਾ ਜਵਾਬ ਵੀ ਬਿਲਕੁਲ ਸਹੀ ਸੀ। ਹਿਮਾਸ਼ੂ ਦੀ ਇਸ ਪ੍ਰਾਪਤੀ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹਿਮਾਸ਼ੂ ਨੇ ਉਨ੍ਹਾਂ ਦਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

- Advertisement -

Share this Article
Leave a comment