ਬਿਹਾਰ ਪੁਲਿਸ ਨੇ ਨਵਜੋਤ ਸਿੱਧੂ ਦੇ ਘਰ ਦੇ ਬਾਹਰ ਲਾਇਆ ਨੋਟਿਸ

TeamGlobalPunjab
2 Min Read

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭਾਲ ‘ਚ ਬਿਹਾਰ ਪੁਲਿਸ ਦੀ ਟੀਮ ਅੰਮ੍ਰਿਤਸਰ ‘ਚ ਉਨ੍ਹਾਂ ਦੇ ਘਰ ਦੇ ਬਾਹਰ 7 ਦਿਨਾਂ ਤੋਂ ਡੇਰੇ ਲਗਾ ਕੇ ਬੈਠੀ ਹੈ। ਪੁਲਿਸ ਟੀਮ ਕਈ ਦਿਨਾਂ ਤੋਂ ਸਿੱਧੂ ਦੇ ਘਰ ਚੱਕਰ ਕੱਟ ਰਹੀ ਹੈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਜਿਸ ਤੋਂ ਬਾਅਦ ਅੱਜ ਬਿਹਾਰ ਪੁਲਿਸ ਨੇ ਇਹ ਨੋਟਿਸ ਉਨ੍ਹਾਂ ਦੇ ਘਰ ਦੇ ਬਾਹਰ ਕੰਧ ’ਤੇ ਚਿਪਕਾ ਦਿੱਤਾ ਹੈ।

ਐਤਵਾਰ ਨੂੰ ਵੀ ਕਟਿਹਾਰ ਪੁਲਿਸ ਦੀ ਟੀਮ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਸਿੱਧੂ ਦੀ ਕੋਠੀ ਦੇ ਚੱਕਰ ਕੱਟਦੀ ਰਹੀ। ਪੁਲਿਸ ਟੀਮ ਵਿੱਚ ਸ਼ਾਮਲ ਸਬ ਇੰਸਪੈਕਟਰ ਜਨਾਰਦਨ ਪ੍ਰਸਾਦ ਅਤੇ ਜਾਵੇਦ ਅਹਿਮਦ ਨੇ ਦੱਸਿਆ ਕਿ ਸਿੱਧੂ ਦੇ ਅਮਲੇ ਵੱਲੋਂ ਕਿਹਾ ਗਿਆ ਸੀ ਕਿ ਉਹ ਸੋਮਵਾਰ ਨੂੰ ਆਉਣਗੇ, ਪਰ ਅਜਿਹਾ ਨਹੀਂ ਹੋਇਆ ਜਿਸ ਤੋਂ ਬਾਅਦ ਅੱਜ ਸੱਤਵੇਂ ਦਿਨ ਉਨ੍ਹਾਂ ਨੇ ਸਿੱਧੂ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ।

- Advertisement -

ਦੋਸ਼ ਹੈ ਕਿ ਸਿੱਧੂ ਨੇ 16 ਅਪ੍ਰੈਲ 2019 ਨੂੰ ਇੱਕ ਚੋਣ ਸਭਾ ‘ਚ ਵਿਵਾਦਤ ਭਾਸ਼ਣ ਦੇ ਕੇ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਸੀ। ਜਿਸ ਲਈ ਪੁਲਿਸ ਆਪ ਸਿੱਧੂ ਨੂੰ ਸੰਮਨ ਦੇ ਕੇ ਜ਼ਮਾਨਤ ਦੇਣ ਆਈ ਹੈ ਪਰ ਇੱਕ ਹਫਤਾ ਹੋਣ ਨੂੰ ਹੈ ਪੁਲਿਸ ਉਨ੍ਹਾਂ ਦੀ ਕੋਠੀ ਦੇ ਬਾਹਰ ਹੀ ਇੰਤਜ਼ਾਰ ਕਰ ਰਹੀ ਹੈ। ਦਸਣਯੋਗ ਹੈ ਕਿ ਬਿਹਾਰ ਪੁਲਿਸ ਦਸੰਬਰ ਮਹੀਨੇ ਵਿੱਚ ਵੀ ਸਾਬਕਾ ਮੰਤਰੀ ਨੂੰ ਜ਼ਮਾਨਤ ਦੇਣ ਲਈ ਅੰਮ੍ਰਿਤਸਰ ਪਹੁੰਚੀ ਸੀ।

Share this Article
Leave a comment