ਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹਾ ਹੈ ਇਹ ਜੋੜਾ

Rajneet Kaur
2 Min Read

ਨਿਊਜ਼ ਡੈਸਕ: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਆਪਣੇ ਰਿਸ਼ਤੇ ‘ਤੇ ਵਿਆਹ ਦੀ ਮੋਹਰ ਲਗਾਉਣ ਵਾਲੇ ਹਨ। ਅਜਿਹੇ ‘ਚ ਅਫਵਾਹ ਸੀ ਕਿ ਉਹ 2023 ‘ਚ ਵਿਆਹ ਕਰ ਲੈਣਗੇ ਪਰ ਵਿਆਹ ਤੋਂ ਪਹਿਲਾਂ ਉਹ ਆਪਣਾ ਜ਼ਿਆਦਾਤਰ ਸਮਾਂ ਇਕ-ਦੂਜੇ ਨਾਲ ਬਿਤਾ ਰਹੇ ਹਨ। ਅਜਿਹੇ ‘ਚ ਉਨ੍ਹਾਂ ਦੇ ਵਿਆਹ ਨਾਲ ਜੁੜਿਆ ਇਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਾਲ ਦੋਵੇਂ ਵਿਆਹ ਕਰਨ ਜਾ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਕਿਆਰਾ ਅਤੇ ਸਿਧਾਰਥ ਇਸ ਸਾਲ ਦਸੰਬਰ ‘ਚ ਵਿਆਹ ਕਰਨਗੇ। ਇੱਥੋਂ ਤੱਕ ਕਿ ਵਿਆਹ ਦੀ ਤਰੀਕ ਵੀ ਤੈਅ ਹੋ ਚੁੱਕੀ ਹੈ। ਹਾਲਾਂਕਿ ਦੋਹਾਂ ਦੇ ਪਰਿਵਾਰ ਵਲੋਂ ਵਿਆਹ ਨੂੰ ਲੈ ਕੇ ਕੋਈ ਅਪਡੇਟ ਨਹੀਂ ਹੈ। ਖਬਰਾਂ ਤਾਂ ਇਹ ਵੀ ਹਨ ਕਿ ਵਿਆਹ ਤੋਂ ਬਾਅਦ ਦੋਵੇਂ ਮੁੰਬਈ ‘ਚ ਧਮਾਕੇਦਾਰ ਰਿਸੈਪਸ਼ਨ ਕਰਨਗੇ।ਕਰਨ ਜੌਹਰ ਇਸ ਪਾਰਟੀ ‘ਚ ਸ਼ਿਰਕਤ ਕਰਨਗੇ। ਇਨ੍ਹੀਂ ਦਿਨੀਂ ਦੋਵੇਂ ਇਕੱਠੇ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜੋੜਾ ਆਪਣੇ ਵਿਆਹ ਦੀਆਂ ਤਿਆਰੀਆਂ ਨੂੰ ਗੁਪਤ ਰੱਖਣਾ ਚਾਹੁੰਦਾ ਹੈ। ਜਦੋਂ ਇਹ ਜੋੜਾ ਆਪਣੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਕਰ ਲਵੇਗਾ, ਤਦ ਅਧਿਕਾਰਤ ਐਲਾਨ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਸ ਸਾਲ ਖਬਰਾਂ ਆਈਆਂ ਸਨ ਕਿ ਕਿਆਰਾ ਅਤੇ ਸਿਧਾਰਥ ਅਪ੍ਰੈਲ 2023 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਅਜਿਹੇ ‘ਚ ਉਨ੍ਹਾਂ ਦਾ ਪਹਿਲਾਂ ਵਿਆਹ ਕਰਨ ਦਾ ਫੈਸਲਾ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਹੈ।  ‘ਸ਼ੇਰ ਸ਼ਾਹ’ ਦੇ ਸੈੱਟ ਤੋਂ ਸ਼ੁਰੂ ਹੋਈ ਇਹ ਪਿਆਰ ਭਰੀ ਦੋਸਤੀ ਜਲਦ ਹੀ ਪਤੀ-ਪਤਨੀ ਦੇ ਬੰਧਨ ‘ਚ ਬੱਝਣ ਵਾਲੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment