’25 ਪਿੰਡਾਂ’ ਗੀਤ ਨੂੰ ਲੈ ਕੇ ਹਨੀ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਰਜ

Rajneet Kaur
1 Min Read

ਨਿਊਜ਼ ਡੈਸਕ: ’25 ਪਿੰਡਾਂ’ ਗੀਤ ਨੂੰ ਲੈ ਕੇ ਗਾਇਕ ਹਨੀ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।  ਚੰਡੀਗੜ੍ਹ ਪੁਲਿਸ ਨੂੰ  ’25 ਪਿੰਡਾਂ’ ਗੀਤ ਨੂੰ ਲੈ ਕੇ  ਸ਼ਿਕਾਇਤ ਦਰਜ ਕਰਵਾਈ ਗਈ ਹੈ।

ਹਨੀ ਸਿੰਘ ਸਮੇਤ ਉਸਦੇ ਮੈਨੇਜਰ ਅਤੇ ਕਰੂ ਟੀਮ ਵਿਰੁੱਧ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗਾਇਕ ਹਨੀ ਸਿੰਘ ਨੇ ਗੀਤ 25 ਪਿੰਡਾਂ ਵਿੱਚ ਔਰਤਾਂ ਵਿਰੁੱਧ ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ਵਰਤੀ ਹੈ। ਇਹ ਸ਼ਿਕਾਇਤ ਐਡਵੋਕੇਟ ਸੁਨੀਲ ਮੱਲਣ ਨੇ ਦਰਜ ਕਰਵਾਈ ਹੈ, ਜਿਨ੍ਹਾਂ ਨੇ ਪਹਿਲਾਂ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਦੇ ਗੀਤਾਂ ਵਿਰੁੱਧ ਵੀ ਸ਼ਿਕਾਇਤ ਦਿੱਤੀ ਸੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment