ਅਮਰੀਕਾ ‘ਚ ਭਿਆਨਕ ਗਰਮੀ ਨੇ ਮਚਾਈ ਤਬਾਹੀ, 12 ਲੋਕਾਂ ਦੀ ਮੌਤ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿਚ ਭਿਆਨਕ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਰਿਪੋਰਟਾਂ ਦੇ ਅਨੁਸਾਰ ਵਾਸ਼ਿੰਗਟਨ ਅਤੇ ਓਰੇਗਨ ਵਿੱਚ ਤੇਜ਼ ਗਰਮੀ ਕਾਰਨ ਤਕਰੀਬਨ 12 ਲੋਕਾਂ ਦੀ ਮੌਤ ਹੋ ਗਈ ਹੈ। ਗਰਮੀ ਦੇ ਚੱਲਦਿਆਂ ਬਿਜਲੀ ਦੀ ਮੰਗ ‘ਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਬਲੈਕ ਆਊਟ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਜ਼ਿਆਦਾ ਮੰਗ ਕਾਰਨ ਕਈ ਥਾਵਾਂ ਤੇ ਬਿਜਲੀ ਕੱਟ ਲੱਗ ਰਹੇ ਹਨ।

ਸਿਆਟਲ ਤੇ ਪੋਰਟਲੈਂਡ ‘ਚ ਪਾਰਾ ਲਗਾਤਾਰ 100 ਡਿਗਰੀ ਫਾਰੇਨਹਾਈਟ ਤੋਂ ਜ਼ਿਆਦਾ ਬਣਿਆ ਹੋਇਆ ਹੈ। ਯੂਐਸ ਦੀ ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ, ਮੰਗਲਵਾਰ ਨੂੰ ਸਪੋਕੇਨ ਵਿੱਚ ਤਾਪਮਾਨ 109 ਡਿਗਰੀ ਫਾਰਨਹੀਟ ਜਾਂ 42.2 ਸੈਲਸੀਅਸ ਤੱਕ ਪਹੁੰਚ ਗਿਆ, ਉਥੇ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ।ਸੋਮਵਾਰ ਨੂੰ ਸ਼ਹਿਰ ਵਿਚ ਮੰਗ ਜ਼ਿਆਦਾ ਹੋਣ ਕਾਰਨ ਤਕਰੀਬਨ 9,300 ਖਪਤਕਾਰਾਂ ਦੀਆਂ ਲਾਈਟਾਂ ਬੰਦ ਹੋ ਗਈਆਂ।

Share this Article
Leave a comment