ਗਿਨੀਜ਼ ਵਰਲਡ ਰਿਕਾਰਡ ਦੇ ਚੱਕਰ ‘ਚ ਇਸ ਜੋੜੇ ਨੇ ਕੀਤਾ ਬਾਡੀ ਮੋਡੀਫ਼ਿਕੇਸ਼ਨ

Rajneet Kaur
2 Min Read

ਨਿਊਜ਼ ਡੈਸਕ: ਅਰਜਨਟੀਨਾ ਦੇ ਇੱਕ ਵਿਆਹੁਤਾ ਜੋੜੇ ਨੇ ਆਪਣੇ ਸਰੀਰ ਵਿੱਚ 98 ਬਦਲਾਅ ਕਰਕੇ ਗਿਨੀਜ਼ ਵਰਲਡ ਰਿਕਾਰਡ (GWR) ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਵਿਕਟਰ ਹਿਊਗੋ ਪੇਰਾਲਟਾ ਅਤੇ ਗੈਬਰੀਏਲਾ ਪੇਰਾਲਟਾ ਨੇ ਦੁਨੀਆ ਵਿੱਚ ਸਭ ਤੋਂ ਵੱਧ ਬਾਡੀ ਮੋਡੀਫੀਕੇਸ਼ਨ ਕੀਤੀ ਹੈ। ਉਨ੍ਹਾਂ ਨੇ ਚਿਹਰੇ ਤੋਂ ਲੈ ਕੇ ਪੈਰਾਂ ਤੱਕ ਹਰ ਜਗ੍ਹਾ ਟੈਟੂ, ਇਮਪਲਾਂਟ ਅਤੇ ਪੀਅਰਸਿੰਗ ਕੀਤੀ ਹੋਈ ਹੈ।

ਉਨ੍ਹਾਂ ਨੇ ਮਿਲ ਕੇ 50 ਬਾਡੀ ਪੀਅਰਸਿੰਗ, 8 ਮਾਈਕ੍ਰੋਡਰਮਲ, 14 ਬਾਡੀ ਇੰਪਲਾਂਟ ਅਤੇ 5 ਡੈਂਟਲ ਇੰਪਲਾਂਟ ਕੀਤੇ ਹਨ। ਨਾਲ ਹੀ ਉਨ੍ਹਾਂ ਦੇ 4 ਕੰਨ ਐਕਸਪੇਂਡਰ, 2 ਕੰਨ ਬੋਲਟ ਅਤੇ ਇੱਕ ਕਾਂਟੇ ਵਾਲੀ ਜੀਭ ਹੈ। ਗੈਬਰੀਏਲਾ ਨੇ ਅੱਖਾਂ ਦੇ ਅੰਦਰ ਟੈਟੂ ਵੀ ਬਣਵਾਏ ਹਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਕਾਲਾ ਰੰਗ ਦਿੱਤਾ ਹੈ। ਹਾਲਾਂਕਿ, ਵਿਕਟਰ ਦੇ ਅਨੁਸਾਰ, ਜੀਭ ਨੂੰ ਪੇਂਟ ਕਰਵਾਉਣਾ ਉਸ ਲਈ ਸਭ ਤੋਂ ਦਰਦਨਾਕ ਅਨੁਭਵ ਸੀ।

ਵਿਕਟਰ ਅਤੇ ਗੈਬਰੀਏਲਾ ਲਗਭਗ 24 ਸਾਲ ਪਹਿਲਾਂ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਇੱਕ ਮੋਟਰਸਾਈਕਲ ਈਵੈਂਟ ਵਿੱਚ ਮਿਲੇ ਸਨ। ਇੱਥੇ ਇਕੱਠੇ ਸਮਾਂ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਦੋਵੇਂ ਬਾਡੀ ਮੋਡੀਫਿਕੇਸ਼ਨ ਦੇ ਸ਼ੌਕੀਨ ਹਨ। ਇਸ ਲਈ ਉਨ੍ਹਾਂ ਨੇ ਇਕੱਠੇ ਰਹਿਣ ਅਤੇ ਆਪਣੇ ਸਰੀਰ ‘ਤੇ ਟੈਟੂ ਅਤੇ ਇਮਪਲਾਂਟ ਕਰਵਾਉਣ ਦਾ ਫੈਸਲਾ ਕੀਤਾ। ਵਿਕਟਰ ਨੇ ਆਪਣਾ ਪਹਿਲਾ ਟੈਟੂ 2009 ਵਿੱਚ ਬਣਵਾਇਆ ਸੀ। ਇਸ ਤੋਂ ਬਾਅਦ ਗੈਬਰੀਏਲਾ ਨੇ ਵੀ ਉਸ ਦਾ ਸਾਥ ਦਿੱਤਾ। ਅੱਜ ਉਨ੍ਹਾਂ ਦੇ ਵਿਆਹ ਨੂੰ 14 ਸਾਲ ਹੋ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment