ਨਿਊਜ਼ ਡੈਸਕ: ਮਿਆਂਮਾਰ ਦੀ ਫੌਜ ਦੁਆਰਾ ਮੰਗਲਵਾਰ ਨੂੰ ਕੀਤੇ ਗਏ ਹਵਾਈ ਹਮਲਿਆਂ ਵਿੱਚ ਕਈ ਬੱਚਿਆਂ ਸਮੇਤ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਜਿਨ੍ਹਾਂ ‘ਚ ਕਈ ਬੱਚੇ ਅਤੇ ਪੱਤਰਕਾਰ ਵੀ ਸ਼ਾਮਿਲ ਹਨ। ਇਹ ਹਮਲਾ ਉਦੋਂ ਹੋਇਆ ਜਦੋਂ ਲੋਕ ਸਾਗਾਇੰਗ ਖੇਤਰ ਦੇ ਕਨਬਾਲੂ ਕਸਬੇ ਦੇ ਪਜੀਗੀ ਪਿੰਡ ਦੇ ਬਾਹਰ ਫੌਜੀ ਸਰਕਾਰ ਵਿਰੋਧੀ ਅੰਦੋਲਨ ਦੇ ਸਥਾਨਕ ਦਫਤਰ ਦੇ ਉਦਘਾਟਨ ਲਈ ਇਕੱਠੇ ਹੋਏ ਸਨ।
ਮਿਲੀ ਜਾਣਕਾਰੀ ਅਨੁਸਾਰ ਇਕ ਚਸ਼ਮਦੀਦ ਨੇ ਦੱਸਿਆ ਕਿ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਇਕ ਲੜਾਕੂ ਜਹਾਜ਼ ਨੇ 150 ਲੋਕਾਂ ਦੀ ਭੀੜ ‘ਤੇ ਸਿੱਧਾ ਬੰਬ ਸੁੱਟਿਆ। ਉਨ੍ਹਾਂ ਮੁਤਾਬਿਕ ਮਰਨ ਵਾਲਿਆਂ ਵਿੱਚ ਔਰਤਾਂ ਅਤੇ 20 ਤੋਂ 30 ਬੱਚੇ ਸ਼ਾਮਲ ਹਨ। ਮੌਤਾਂ ਦੀ ਸਹੀ ਗਿਣਤੀ ਅਸਪਸ਼ਟ ਹੈ ਕਿਉਂਕਿ ਫੌਜੀ ਸਰਕਾਰ ਦੁਆਰਾ ਰਿਪੋਰਟਿੰਗ ‘ਤੇ ਪਾਬੰਦੀ ਲਗਾਈ ਗਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਸਥਾਨਕ ਤੌਰ ‘ਤੇ ਬਣਾਏ ਗਏ ਸਰਕਾਰ ਵਿਰੋਧੀ ਹਥਿਆਰਬੰਦ ਸਮੂਹਾਂ ਅਤੇ ਹੋਰ ਵਿਰੋਧੀ ਸੰਗਠਨਾਂ ਦੇ ਨੇਤਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਹਮਲੇ ਤੋਂ ਬਾਅਦ, ਇਕ ਹੈਲੀਕਾਪਟਰ ਲਗਭਗ ਅੱਧੇ ਘੰਟੇ ਬਾਅਦ ਪਹੁੰਚਿਆ ਅਤੇ ਘਟਨਾ ਸਥਾਨ ‘ਤੇ ਗੋਲੀਬਾਰੀ ਕੀਤੀ। ਦਸ ਦਈਏ ਕਿ ਫੌਜ ਨੇ ਫਰਵਰੀ 2021 ਵਿੱਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ। ਉਦੋਂ ਤੋਂ, ਫੌਜ ਨੇ ਉਸਦੇ ਸ਼ਾਸਨ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਲਗਾਤਾਰ ਹਵਾਈ ਹਮਲੇ ਕੀਤੇ ਹਨ।
ਤਖਤਾਪਲਟ ਤੋਂ ਬਾਅਦ ਸੁਰੱਖਿਆ ਬਲਾਂ ਦੁਆਰਾ 3,000 ਤੋਂ ਵੱਧ ਨਾਗਰਿਕਾਂ ਦੇ ਮਾਰੇ ਜਾਣ ਦਾ ਅੰਦਾਜ਼ਾ ਹੈ। ਦੱਸ ਦੇਈਏ ਕਿ ਪੀਪਲਜ਼ ਡਿਫੈਂਸ ਫੋਰਸ ਰਾਸ਼ਟਰੀ ਏਕਤਾ ਸਰਕਾਰ ਦਾ ਹਥਿਆਰਬੰਦ ਵਿੰਗ ਹੈ, ਜੋ ਆਪਣੇ ਆਪ ਨੂੰ ਫੌਜ ਦੇ ਵਿਰੋਧ ਵਿੱਚ ਦੇਸ਼ ਦੀ ਜਾਇਜ਼ ਸਰਕਾਰ ਦੱਸਦੀ ਹੈ। ਇੱਕ ਫੌਜੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚੋਂ ਕੁਝ ਵਰਦੀਧਾਰੀ ਤਖਤਾਪਲਟ ਵਿਰੋਧੀ ਲੜਾਕੇ ਸਨ, ਹਾਲਾਂਕਿ “ਕੁਝ ਸਾਦੇ ਕੱਪੜਿਆਂ ਵਿੱਚ ਹੋ ਸਕਦੇ ਹਨ”। ਫੌਜੀ ਸਰਕਾਰ ਨੇ ਪੀਪਲਜ਼ ਡਿਫੈਂਸ ਫੋਰਸ ਦੁਆਰਾ ਲਗਾਏ ਗਏ ਬਾਰੂਦੀ ਸੁਰੰਗਾਂ ਨੂੰ ਵੀ ਕੁਝ ਮੌਤਾਂ ਦਾ ਕਾਰਨ ਦੱਸਿਆ ਹੈ।
ਸੰਯੁਕਤ ਰਾਸ਼ਟਰ ਨੇ ਨਾਗਰਿਕਾਂ ‘ਤੇ ਮਿਆਂਮਾਰ ਫੌਜ ਦੇ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਕਿਹਾ ਕਿ ਹਵਾਈ ਹਮਲੇ ਦੀ ਰਿਪੋਰਟ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੀੜਤਾਂ ਵਿੱਚ ਸਮਾਗਮ ਵਿੱਚ ਨੱਚ ਰਹੇ ਸਕੂਲੀ ਬੱਚੇ ਅਤੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਰ ਨਾਗਰਿਕ ਸ਼ਾਮਿਲ ਸਨ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.