ਸਾਊਥ ਅਫਰੀਕਾ ਸੜਕ ਹਾਦਸੇ ਵਿੱਚ ਪੰਜਾਬੀ ਦੀ ਮੌਤ

TeamGlobalPunjab
1 Min Read

ਨਿਊਜ਼ ਡੈਸਕ: ਸਾਊਥ ਅਫਰੀਕਾ ਵਾਪਰੇ ਸੜਕ ਹਾਦਸੇ ਵਿੱਚ ਭਾਰਤੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ ਵਜੋਂ ਹੋਈ ਹੈ।

ਪੰਜਾਬ ਦੇ ਮਮਦੋਟ ਬਲਾਕ ਦੇ ਪਿੰਡ ਚਕ ਖੁੰਦੜ ਵਾਸੀ ਸਤਨਾਮ ਸਿੰਘ ( 30 ) ਪੁੱਤ ਟਹਿਲ ਸਿੰਘ ਦੀ ਸਾਊਥ ਅਫਰੀਕਾ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸਤਨਾਮ ਦੀ ਮੌਤ ਦੀ ਖਬਰ ਸੁਣਕੇ ਪਰਿਵਾਰ ਵਿੱਚ ਸੋਗ ਛਾ ਗਿਆ।

ਮ੍ਰਿਤਕ ਨੌਜਵਾਨ ਸਤਨਾਮ ਸਿੰਘ ਰੋਜੀ – ਰੋਟੀ ਕਮਾਉਣ ਲਈ 6 ਮਹੀਨੇ ਪਹਿਲਾਂ ਸਾਊਥ ਅਫਰੀਕਾ ਗਿਆ ਸੀ।

ਮਿਲੀ ਜਾਣਕਾਰੀ ਮਤਾਬਕ ਸਤਨਾਮ ਦੁੱਧ ਵਾਲੀ ਫੈਕਟਰੀ ਦੇ ਟੈਂਕਰ ਦਾ ਡਰਾਈਵਰ ਸੀ ਤੇ ਉਹ ਦੁੱਧ ਹੋਰ ਸ਼ਹਿਰਾਂ ਵਿਚ ਸਪਲਾਈ ਕਰਦਾ ਸੀ।

- Advertisement -

ਦੱਸਿਆ ਜਾ ਰਿਹਾ ਹੈ ਕਿ ਜਿਸ ਗੱਡੀ ਦਾ ਐਕਸੀਡੈਂਟ ਹੋਇਆ ਹੈ ਉਸ ਗੱਡੀ ਵਿੱਚ ਕੁੱਲ 5 ਲੋਕ ਸਵਾਰ ਸਨ। ਪੰਜੋਂ ਨੌਜਵਾਨ ਗੱਡੀ ਵਿੱਚ ਸਵਾਰ ਹੋਕੇ ਦੁੱਧ ਲੈ ਕੇ ਕਿਸੇ ਹੋਰ ਸ਼ਹਿਰ ਵੱਲ ਜਾ ਰਹੇ ਸਨ ਕਿ ਇੱਕ ਪਹਾੜੀ ਉੱਤੇ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਹਾੜੀ ਤੋਂ ਹੇਠਾਂ ਡਿੱਗ ਗਈ। ਗੱਡੀ ਵਿੱਚ ਸਵਾਰ 5 ਚੋਂ 3 ਦੀ ਮੌਤ ਹੋ ਗਈ।

ਸਤਨਾਮ ਦੀ ਮੌਤ ਦਾ ਸਮਾਚਾਰ ਪਿੰਡ ਪੁੱਜਦੇ ਹੀ ਖੇਤਰ ਵਿੱਚ ਸੋਗ ਪਸਰ ਗਿਆ। ਮ੍ਰਿਤਕ ਦੇ ਪਰਿਵਾਰ ਨੇ ਉਸਦੀ ਮ੍ਰਿਤਨ ਦੇਹ ਨੂੰ ਜਲਦੀ ਵਾਪਸ ਭਾਰਤ ਲੈ ਕੇ ਆਉਣ ਲਈ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।

Share this Article
Leave a comment