ਗਣਿਤ ਪੜ੍ਹਨ ਵਿੱਚ ਨਹੀਂ ਰਹੀ ਕੋਈ ਔਖ, ਕੇਂਦਰ ਸਰਕਾਰ ਵੱਲੋਂ NCF ਦਾ ਜਾਰੀ ਕੀਤਾ ਖਰੜਾ

navdeep kaur
4 Min Read

ਨਵੀਂ ਦਿੱਲੀ ; ਗਣਿਤ ਇਕ ਅਜਿਹਾ ਵਿਸ਼ਾ ਹੈ ਜਿਸ ਨੂੰ ਪੜ੍ਹਨ ਵਾਲਾ ਹਰ ਵਿਦਿਆਰਥੀ ਦੇ ਅੰਦਰ ਪਹਿਲਾ ਡਰ ਦਾ ਮਾਹੌਲ ਬਣ ਜਾਂਦਾ ਹੈ। ਛੋਟੀਆਂ ਜਮਾਤਾਂ ਤੋਂ ਲੈ ਕਿ ਵੱਡੇ ਹੋਣ ਤੱਕ ਕਈ ਵਿਦਿਆਰਥੀ ਇਸ ਨੂੰ ਵਿਸ਼ੇ ਨੂੰ ਪਸੰਦ ਨਹੀਂ ਕਰਦੇ ਪਰ ਦੂਜੇ ਪਾਸੇ ਕੁੱਝ ਵਿਦਿਆਰਥੀਆਂ ਦਾ ਇਹ ਮਨ ਭਾਉਂਦਾ ਵਿਸ਼ਾ ਹੁੰਦਾ ਹੈ। ਗਣਿਤ ਨੂੰ ਪੜ੍ਹਣ ਲਈ ਲੰਮਾ ਸਮਾਂ ਦੇਣਾ ਪੈਂਦਾ ਹੈ। ਗਣਿਤ ਵਿੱਚ ਰੁਚੀ ਰੱਖਣ ਵਾਲੇ ਸਾਰੇ ਸਿੱਖਿਆਰਥੀ ਰਾਤ ਦਿਨ ਮਿਹਨਤ ਕਰਦੇ ਹਨ। ਦੇਸ਼ ਦੀ ਸਿੱਖਿਆ ਵਿਵਸਥਾ ’ਚ ਭਾਰੀ ਬਦਲਾਅ ਲਿਆਉਣ ਵਾਲੀ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਅਮਲ ਲਈ ਇਕ ਵੱਡਾ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਸਕੂਲੀ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਫ੍ਰੇਮਵਰਕ (ਐੱਨਸੀਐੱਫ) ਦਾ ਖਰੜਾ ਜਾਰੀ ਕਰ ਦਿੱਤਾ ਹੈ। ਇਸ ਖਰੜੇ ’ਚ ਕਿਹਾ ਗਿਆ ਹੈ ਕਿ ਗਣਿਤ ਨੂੰ ਕਲਾ, ਖੇਡ ਤੇ ਭਾਸ਼ਾ ਨਾਲ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਕੂਲੀ ਵਿਦਿਆਰਥੀਆਂ ਲਈ ਇਸ ਵਿਸ਼ੇ ਨੂੰ ਜ਼ਿਆਦਾਤਰ ਰਚਨਾਤਮਕ ਤੇ ਦਿਲਚਸਪ ਬਣਾਇਆ ਜਾ ਸਕੇ।
ਖਰੜੇ ’ਚ ਵਿਦਿਆਰਥੀਆਂ ’ਚ ਗਣਿਤ ਦੇ ਡਰ ਨੂੰ ਦੂਰ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਇਸ ਵਿਚ ਕਿਹਾ ਗਿਆ ਹੈ ਕਿ ਪ੍ਰਚਲਿਤ ਸਮਾਜਿਕ ਧਾਰਨਾ ਹੈ ਕਿ ਲੜਕੀਆਂ ਗਣਿਤ ’ਚ ਕਮਜ਼ੋਰ ਹੁੰਦੀਆਂ ਹਨ ਤੇ ਉੱਚ ਜਾਤੀ ਦੇ ਵਿਦਿਆਰਥੀਆਂ ’ਚ ਇਸ ਵਿਸ਼ੇ ਨੂੰ ਸਮਝਣ ਦੀ ਜ਼ਿਆਦਾ ਸਮਰੱਥਾ ਹੁੰਦੀ ਹੈ। ਇਸ ਤਰ੍ਹਾਂ ਦੀ ਸਮਾਜਿਕ ਧਾਰਨਾ ਵੀ ਵਿਦਿਆਰਥੀਆਂ ’ਚ ਡਰ ਤੇ ਚਿੰਤਾ ਦਾ ਕਾਰਨ ਬਣਦੀ ਹੈ। ਸਾਨੂੰ ਸਮਾਜ ’ਚ ਮੌਜੂਦਾ ਇਨ੍ਹਾਂ ਧਾਰਨਾਵਾਂ ਨੂੰ ਖਤਮ ਕਰਨ ਦੀ ਲੋੜ ਹੈ। ਐੱਨਈਪੀ ਮੁਤਾਬਕ ਤਿਆਰ ਕੀਤੇ ਜਾ ਰਹੇ ਐੱਨਸੀਐੱਫ ’ਚ ਕਿਹਾ ਗਿਆ ਹੈ ਕਿ ਦੋ ਪ੍ਰਮੁੱਖ ਪਹਿਲੂ ਹਨ ਜਿਹੜੇ ਗਣਿਤ ਦੇ ਡਰ ਦਾ ਕਾਰਨ ਬਣਦੇ ਹਨ- ਪਹਿਲਾ, ਵਿਸ਼ੇ ਦੀ ਪ੍ਰਕਿਰਿਤੀ ਤੇ ਦੂਜਾ, ਇਸ ਨੂੰ ਸਮਾਜ ’ਚ ਕਿਵੇਂ ਪੜ੍ਹਾਇਆ ਜਾ ਰਿਹਾ ਹੈ ਤੇ ਕਿਵੇਂ ਸਮਝਿਆ ਜਾ ਰਿਹਾ ਹੈ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ, ਆਖਰੀ ਪੜਾਅ ਦੇ ਖਰੜੇ ਨੂੰ ਛੇਤੀ ਹੀ ਜਨਤਕ ਕਰ ਕੇ ਹਿੱਤਧਾਰਕਾਂ ਤੋਂ ਪ੍ਰਤੀਕ੍ਰਮ ਮੰਗਿਆ ਜਾਵੇਗਾ ਤੇ ਨਵੀਂ ਸਿੱਖਿਆ ਵਿਵਸਥਾ 2024 ਦੇ ਵਿੱਦਿਅਕ ਸੈਸ਼ਨ ਤੋਂ ਲਾਗੂ ਕੀਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਐੱਨਸੀਐੱਫ ਨੂੰ ਆਖਰੀ ਵਾਰੀ 2005 ’ਚ ਸੋਧਿਆ ਗਿਆ ਸੀ। ਖਰੜੇ ’ਚ ਕਿਹਾ ਗਿਆ ਹੈ ਕਿ ਸਾਨੂੰ ਪੜ੍ਹਾਈ ਦੇ ਦ੍ਰਿਸ਼ਟੀਕੋਣ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜਿੱਥੇ ਵਿਦਿਆਰਥੀ ਗਣਿਤ ਨੂੰ ਆਪਣੇ ਜੀਵਨ ਦੇ ਇਕ ਹਿੱਸੇ ਦੇ ਰੂਪ ’ਚ ਦੇਖਦੇ ਹਨ। ਦਲੀਲ ਤੇ ਰਚਨਾਤਮਕ ਸਮੱਸਿਆ ਦੇ ਹੱਲ ’ਤੇ ਜ਼ਿਆਦਾ ਧਿਆਨ ਦੇਣ ਦੇ ਨਾਲ ਗਣਿਤ ਦਾ ਅਨੰਦ ਲੈਂਦੇ ਹਨ। ਨਾਲ ਹੀ ਕਿਹਾ ਗਿਆ ਹੈ ਕਿ ਸਾਨੂੰ ਸਿੱਖਿਆ ਦੇ ਮਕਸਦ ਨੂੰ ਸਮਝਣ ਲਈ ਸਮਾਜ ਦੇ ਨਾਲ ਕੰਮ ਕਰਨ ਦੀ ਵੀ ਲੋੜ ਹੈ। ਇਸ ਵਿਚ ਕਿਹਾ ਗਿਆ ਹੈ ਕਿ ਖੇਡ ਜ਼ਰੀਏ ਗਣਿਤ ਉਨ੍ਹਾਂ ਜ਼ਿਆਦਾਤਰ ਵਿਦਿਆਰਥੀਆਂ ਲਈ ਮਜ਼ੇਦਾਰ ਹੋ ਸਕਦਾ ਹੈ ਜਿਹੜੇ ਗਣਿਤ ’ਚ ਧਾਰਨਾਵਾਂ ਨੂੰ ਸਮਝਣ ’ਚ ਅਸਲ ’ਚ ਸੰਘਰਸ਼ ਕਰਦੇ ਹਨ। ਇਸ ਵਿੱਚ ਕੁਝ ਫਾਰਮੂਲੇ ਹੁੰਦੇ ਹਨ ਜੋ ਕਈਆਂ ਦੇ ਸਮਝਣ ਵਿੱਚ ਔਖੇ ਤੇ ਕਈਆਂ ਲਈ ਸੌਖੇ ਹੁੰਦੇ ਹਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment