ਜਿਸ ਮਾਂ ਨੇ ਦੁੱਧਾਂ ਨਾਲ ਪਾਲਿਆ ਉਸੇ ਤੋਂ ਕਰਵਾ ਰਿਹਾ ਸੀ ਨੌਕਰਾਂ ਵਾਂਗ ਕੰਮ! ਸੀਨੀਅਰ ਸਿਟੀਜਨ ਟ੍ਰਿਬਿਊਨਲ ਨੇ ਸੁਣਾਇਆ ਸਖਤ ਫੈਸਲਾ

TeamGlobalPunjab
3 Min Read

ਚੰਡੀਗੜ੍ਹ : ਤੁਸੀਂ ਇੱਕ ਗੱਲ ਕਹਿੰਦੇ ਹੋਏ ਲੋਕਾਂ ਨੂੰ ਆਮ ਸੁਣਿਆ ਹੋਵੇਗਾ ਕਿ “ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ” ਭਾਵ ਜਿਸ ਮਾਂ ਨੇ  ਆਪਣੇ ਪੁੱਤ ਇਹ ਆਸ ਨਾਲ ਦੁੱਧ ਪਿਲਾ ਪਿਲਾ ਕੇ ਪਾਲਿਆ ਹੁੰਦਾ ਹੈ ਕਿ ਉਹ ਉਸ ਦੇ ਬੁਢਾਪੇ ਦਾ ਸਹਾਰਾ ਬਣੇਗਾ ਉਹੀ ਪੁੱਤ ਪਿੱਛੋਂ ਪਾਣੀ ਵੀ ਨਹੀਂ ਪੁੱਛਦੇ। ਇਹ ਗੱਲ ਤਾਜੀ ਵਾਪਰੀ ਘਟਨਾ ਨਾਲ ਬਿਲਕੁਲ ਮੇਲ ਖਾਂਦੀ ਜਾਪਦੀ ਹੈ। ਇੱਥੇ ਇੱਕ ਪ੍ਰਿਤਪਾਲ ਕੌਰ ਨਾਮਕ ਬਜ਼ੁਰਗ ਮਾਂ ਤੋਂ ਨੌਕਰਾਂ ਦੀ ਤਰ੍ਹਾਂ ਕੰਮ ਕਰਵਾਉਣ ਵਾਲੇ ਇੱਕ ਪੁੱਤਰ ਨੂੰ ਸੀਨੀਅਰ ਸਿਟੀਜਨ ਟ੍ਰਿਬਿਊਨਲ ਨੇ ਉਸ ਮਾਂ ਦੀ ਚੱਲ-ਅਚੱਲ ਜਾਇਦਾਦ ‘ਤੋਂ ਬੇਦਖਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਿਕ ਇਹ ਪਹਿਲਾਂ ਆਪਣੀ 80 ਸਾਲਾ ਮਾਂ ਨੂੰ ਆਪਣੇ ਨਾਲ ਯੂਕੇ ਲੈ ਗਿਆ ਸੀ ਪਰ ਇਸ ਤੋਂ ਪਹਿਲਾਂ ਉਸ ਨੇ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਲ ਕਰਵਾ ਲਈ ਸੀ। ਜਦੋਂ ਜਮੀਨ ਜਾਇਦਾਦ ਉਸ ਦੇ ਨਾਮ ਹੋ ਗਈ ਤਾਂ ਉਸ  ਨੇ ਆਪਣੀ ਹੀ ਮਾਂ ਨਾਲ ਨੌਕਰਾਂ ਤੋਂ ਵੀ ਗੰਦਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਇੱਕ ਕਮਰੇ ‘ਚ ਕੈਦ ਕਰ ਦਿੱਤਾ ਗਿਆ ਅਤੇ ਸਮੇਂ ‘ਤੇ ਖਾਣਾ ਵੀ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਉਹ ਕਿਵੇਂ ਨਾ ਕਿਵੇਂ ਕਰ ਚੰਡੀਗੜ੍ਹ ਵਾਪਸ ਆ ਗਈ ਅਤੇ ਉਸ ਨੇ ਆਪਣਾ ਹੱਕ ਲੈਣ ਲਈ ਸੀਨੀਅਰ ਸਿਟੀਜਨ ਟ੍ਰਿਬਿਊਨਲ ‘ਚ ਸ਼ਿਕਾਇਤ ਦਰਜ ਕਰਵਾਈ।

ਰਿਪੋਰਟਾਂ ਮੁਤਾਬਿਕ ਟ੍ਰਿਬਿਊਨਲ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਸਟੇਟ ਦਫਤਰ ਨੂੰ ਪੁੱਤਰ ਦੇ ਨਾਮ ‘ਤੇ ਜਾਇਦਾਦ ਤੋਂ ਉਸ ਦਾ ਮਾਲਕਾਨਾਂ ਹੱਕ ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਿਤਪਾਲ ਕੌਰ ਦੇ ਇੱਕ ਬੇਟਾ ਅਤੇ ਦੋ ਧੀਆਂ ਹਨ ਅਤੇ ਇਹ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਸਾਲ 2007 ਵਿੱਚ ਯੂਕੇ ਚਲਾ ਗਿਆ ਸੀ। ਇਸ ਤੋਂ 10 ਸਾਲ ਬਾਅਦ ਇਹ ਫਿਰ ਵਾਪਿਸ ਆਇਆ ਅਤੇ ਇਸ ਨੇ ਧੋਖੇ ਨਾਲ ਆਪਣੀ ਹੀ ਮਾਂ ਤੋਂ ਸਾਰੀ ਜਾਇਦਾਦ ਆਪਣੇ ਨਾਮ ਕਰਵਾ ਲਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਬੇਟੇ ਨੇ 11 ਜਨਵਰੀ 2018 ਤੋਂ 11 ਜਨਵਰੀ 2020 ਤੱਕ ਯੂਕੇ ਸਰਕਾਰ ਤੋਂ ਉਸ ਲਈ ਦੋ ਸਾਲ ਦਾ ਵੀਜ਼ਾ ਪ੍ਰਾਪਤ ਕੀਤਾ ਸੀ। ਤਾਂ ਜੋ ਇਸ ਦੌਰਾਨ ਉਹ ਯੂਕੇ ਵਿਚ ਰਹਿ ਕੇ ਆਸਾਨੀ ਨਾਲ ਇਸ ਜਾਇਦਾਦ ਨੂੰ ਚੰਡੀਗੜ੍ਹ ਵਿਚ ਵੇਚ ਸਕੇ. ਜਿਸਨੂੰ ਉਸਨੇ ਧੋਖਾਧੜੀ ਨਾਲ ਆਪਣਾ ਨਾਮ ਕਰਵਾ ਲਿਆ।

Share this Article
Leave a comment