ਪੰਜਾਬ ਦੀ ਮਹਿਲਾ ਪੁਲਿਸ ਨੇ ਆਪਣੇ ਸਾਥੀ ਮੁਲਾਜ਼ਮ ਨਾਲ ਮਿਲ ਕਿ ਗਰੀਬ ਦੁਕਾਨਦਾਰ ਤੇ ਕਰਵਾਇਆ ਝੂਠਾ ਪਰਚਾ ,ਹੋਈ ਸਸਪੈਂਡ

navdeep kaur
3 Min Read

ਖੰਨਾ : ਖੰਨਾ ਵਿਖੇ ਇੱਕ ਮਹਿਲਾ ਸਿਪਾਹੀ ਦਾ ਨਵਾਂ ਕਾਰਨਾਮਾ ਸਾਮਣੇ ਆਇਆ। ਇਸ ਕਾਰਨਾਮੇ ਨੇ ਖਾਕੀ ਦੀ ਕਾਰਜਸ਼ੈਲੀ ਉਪਰ ਵੱਡੇ ਸਵਾਲ ਖੜ੍ਹੇ ਕੀਤੇ। ਰਵਿੰਦਰ ਕੌਰ ਰਵੀ ਨਾਮਕ ਇਸ ਮਹਿਲਾ ਸਿਪਾਹੀ ਨੇ ਆਪਣੇ ਸਾਥੀ ਅਤੇ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਦੀਪੀ ਨਾਲ ਮਿਲ ਕੇ ਸਾਜਿਸ਼ ਰਚੀ। ਗਰੀਬ ਵਿਅਕਤੀ ਦੀ ਸਾਈਕਲ ਪੈਂਚਰ ਵਾਲੀ ਦੁਕਾਨ ਉਪਰ ਚਾਈਨਾ ਡੋਰ ਨਾਲ ਭਰਿਆ ਥੈਲਾ ਰਖਵਾ ਕੇ ਝੂਠਾ ਕੇਸ ਦਰਜ ਕਰਾਇਆ ਗਿਆ। ਜਦੋਂ ਸੀਸੀਟੀਵੀ ਰਾਹੀਂ ਇਸ ਪੂਰੇ ਮਾਮਲੇ ਦੀ ਪੋਲ ਖੁੱਲ੍ਹੀ ਤਾਂ ਐਸਐਸਪੀ ਖੰਨਾ ਨੇ ਸਖਤ ਐਕਸ਼ਨ ਲਿਆ। ਐਸਐਸਪੀ ਅਮਨੀਤ ਕੌਂਡਲ ਨੇ ਮਹਿਲਾ ਸਿਪਾਹੀ ਰਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਇਸਦੇ ਨਾਲ ਹੀ ਮਹਿਲਾ ਸਿਪਾਹੀ ਸਮੇਤ ਇਸ ਪੂਰੀ ਸਾਜ਼ਿਸ਼ ਚ ਸ਼ਾਮਲ ਤਿੰਨ ਜਣਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।

ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ 18 ਜਨਵਰੀ 2023 ਨੂੰ ਖੰਨਾ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਉਸਦੀ ਦੁਕਾਨ ਚੋਂ ਚਾਈਨਾ ਡੋਰ ਦੇ 25 ਗੱਟੂ ਬਰਾਮਦ ਕੀਤੇ ਸੀ। ਇਸ ਮਾਮਲੇ ਚ ਉਸਨੂੰ 10 ਦਿਨ ਜੇਲ੍ਹ ਚ ਰਹਿਣਾ ਪਿਆ ਸੀ। ਜਦਕਿ ਉਸਨੇ ਚਾਈਨਾ ਡੋਰ ਬਾਰੇ ਪਤਾ ਤੱਕ ਨਹੀਂ ਸੀ। ਉਸਨੇ ਆ ਕੇ ਸੀਨੀਅਰ ਪੁਲਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਸੀ। ਜਿਸਤੋਂ ਬਾਅਦ ਐਸਪੀ (ਆਈ) ਡਾ. ਪ੍ਰਗਿਆ ਜੈਨ ਨੇ ਆਪਣੀ ਜਾਂਚ ‘ਚ ਸੱਚ ਸਾਹਮਣੇ ਲਿਆਂਦਾ। ਜਸਵੀਰ ਸਿੰਘ ਅਨੁਸਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਸਦੇ ਪਿੰਡ ਦੇ ਗੁਰਦੀਪ ਸਿੰਘ ਦੀਪੀ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਜਿਸ ਕਰਕੇ ਉਸਨੇ ਪੁਲਸ ਕੋਲ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾਂਦਾ ਸੀ। ਇਸੇ ਦੌਰਾਨ ਉਸਨੂੰ ਝੂਠੇ ਕੇਸ ਚ ਫਸਾ ਦਿੱਤਾ ਗਿਆ। ਮਗਰੋਂ ਜਾਂਚ ਦੌਰਾਨ ਸਾਮਣੇ ਆਇਆ ਕਿ ਚੰਦਰ ਸ਼ਰਮਾ ਮਨੂੰ ਨੇ ਉਸ ਦਿਨ ਸਕੂਟਰੀ ਉਪਰ ਸ਼ੱਕੀ ਹਾਲਾਤਾਂ ਚ ਘੁੰਮਦਾ ਦੇਖਿਆ ਗਿਆ ਸੀ।
ਇਸ ਸਬੰਧੀ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੁਕੱਦਮਾ ਤਫ਼ਤੀਸ ਦੌਰਾਨ ਸਾਰੀ ਸੱਚਾਈ ਸਾਮਣੇ ਆਈ। ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ, ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਅਤੇ ਮਨੂੰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਮਨੂੰ ਪੁਲਸ ਰਿਮਾਂਡ ‘ਤੇ ਹੈ। ਮਹਿਲਾ ਸਿਪਾਹੀ ਅਤੇ ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਦੀ ਭਾਲ ਜਾਰੀ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment