ਕੀ ਖਹਿਰਾ ਜੇਲ੍ਹ ਤੋਂ ਲੜਨਗੇ ਚੋਣ! ਭੁਲੱਥ ਤੋਂ ਮਿਲੀ ਕਾਂਗਰਸ ਦੀ ਟਿਕਟ

TeamGlobalPunjab
2 Min Read

ਕਪੂਰਥਲਾ – ਕਾਂਗਰਸ ਨੇ ਪੰਜਾਬ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ । ਪਹਿਲੀ ਲਿਸਟ ਵਿਚ 86 ਉਮੀਦਵਾਰਾਂ ਦੇ ਨਾਮਾਂ ਚ ਭੁਲੱਥ ਤੋਂ ਵਿਧਾਇਕ ਰਹੇ ਸੁਖਪਾਲ ਖਹਿਰਾ ਦਾ ਨਾਮ ਵੀ ਹੈ ਇਥੇ ਇਸ ਵਾਰ ਵੀ ਉਨ੍ਹਾਂ ਨੂੰ ਭੁਲੱਥ ਹਲਕੇ ਤੋਂ ਹੀ ਟਿਕਟ ਦਿੱਤੀ ਗਈ ਹੈ ।
ਜ਼ਿਕਰਯੋਗ ਗੱਲ ਇਹ ਹੈ ਕਿ ਸੁਖਪਾਲ ਖਹਿਰਾ ਇਸ ਵਕਤ ਜੇਲ੍ਹ ਚ ਹਨ । ਪਿਛਲੇ ਦਿਨੀਂ ਈਡੀ ਵੱਲੋਂ ਰੇਡ ਕਰ ਕੇ ਉਨ੍ਹਾਂ ਤੇ ਡਰੱਗਜ਼ ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ । ਇਹ ਮਾਮਲਾ ਇਸ ਵਕਤ ਹਾਈਕੋਰਟ ਚ ਚੱਲ ਰਿਹਾ ਹੈ ਤੇ ਇਸ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਹੋਣੀ ਹੈ । ਪਰ ਜੇ ਖਹਿਰਾ ਨੂੰ ਜ਼ਮਾਨਤ ਨਹੀਂ ਮਿਲਦੀ ਹੈ ਤੇ ਫੇਰ ਉਨ੍ਹਾਂ ਨੂੰ ਚੋਣਾਂ ਜੇਲ੍ਹ ਚ ਬੈਠ ਕੇ ਹੀ ਲੜਨੀਆਂ ਪੈਣਗੀਆਂ । ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਮਾਨ ਨੇ ਵੀ ਇੱਕ ਵਾਰ ਚੋਣ ਜੇਲ੍ਹ ਚੋਂ ਹੀ ਲੜੀ ਸੀ ।

ਜ਼ਿਕਰਯੋਗ ਹੈ  ਕਿ ਖਹਿਰਾ ਨੇ ਦੋ ਹੋਰ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕਾਂ ਪਿਰਮਿਲ ਸਿੰਘ  ਤੇ ਜਗਦੇਵ ਕਮਾਲੂ ਸਮੇਤ  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੀ ਰਿਹਾਇਸ਼ ਤੇ ਜਾ ਕੇ  ਕਾਂਗਰਸ ਪਾਰਟੀ  ਚ ਸ਼ਮੂਲੀਅਤ  ਕੀਤੀ ਸੀ  । ਖਹਿਰਾ ਨੇ ਕਾਂਗਰਸ ਚ ਸ਼ਾਮਲ ਹੋਣ ਦੀ ਦਲੀਲ ਇਹ ਦਿੱਤੀ ਸੀ  ਕਿ ਆਮ ਆਦਮੀ ਪਾਰਟੀ ਚ ਜਾ ਕੇ ਉਨ੍ਹਾਂ ਨੇ ਬਹੁਤ ਵੱਡੀ ਭੁੱਲ ਕਰ ਲਈ ਸੀ ।

 

Share this Article
Leave a comment