ਨਿਊਜ਼ ਡੈਸਕ: ਈਰਾਨ ਨਾਲ ਸ਼ਾਂਤੀ ਵਾਰਤਾ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਜੇਡੀ ਵੈਨਸ ਦੇ ਪਾਕਿਸਤਾਨ ਲਈ ਰਵਾਨਾ ਹੋਣ ਤੋਂ ਬਾਅਦ, ਉਨ੍ਹਾਂ ਨੇ ਸੋਸ਼ਲ ‘ਤੇ ਇਸ ਗੱਲਬਾਤ ਨੂੰ ‘ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰੀਸੈਟ’ ਦੱਸਿਆ ਹੈ। ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪਾਕਿਸਤਾਨ ਦੇ ਇਸਲਾਮਾਬਾਦ ‘ਚ ਅਮਰੀਕਾ, ਇਜ਼ਰਾਈਲ ਅਤੇ ਈਰਾਨ ਦੇ ਪ੍ਰਤੀਨਿਧੀਆਂ ਵਿਚਾਲੇ ਅਹਿਮ ਬੈਠਕ ਹੋਣ ਵਾਲੀ ਹੈ।
ਟਰੰਪ ਦਾ ਇਹ ‘ਰੀਸੈੱਟ’ ਸਿਰਫ਼ ਜੰਗਬੰਦੀ ਨਹੀਂ ਹੈ, ਸਗੋਂ ਇਹ ਈਰਾਨ ਨਾਲ ਪੂਰੀ ਤਰ੍ਹਾਂ ਨਾਲ ਸਬੰਧਾਂ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਹੈ। ਈਰਾਨ ਨਾਲ ਜੰਗਬੰਦੀ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਆਪਣੇ ਕਈ ਫੌਜੀ ਟੀਚਿਆਂ ਨੂੰ ਪਹਿਲਾਂ ਹੀ ਹਾਸਿਲ ਕਰ ਚੁੱਕਾ ਹੈ।
ਹੁਣ ਈਰਾਨ ਨਾਲ ਲੰਬੇ ਸਮੇਂ ਦੇ ਸ਼ਾਂਤੀ ਸਮਝੌਤੇ ਵੱਲ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਈਰਾਨ ਤੋਂ 10 ਸੂਤਰੀ ਪ੍ਰਸਤਾਵ ਆਇਆ ਹੈ, ਜਿਸ ਨੂੰ ਗੱਲਬਾਤ ਦੇ ਆਧਾਰ ਵਜੋਂ ਦੇਖਿਆ ਜਾ ਰਿਹਾ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਪੁਰਾਣੇ ਵਿਵਾਦਾਂ ਦੇ ਜ਼ਿਆਦਾਤਰ ਮੁੱਦਿਆਂ ‘ਤੇ ਸਮਝੌਤਾ ਹੋ ਗਿਆ ਹੈ। ਹੁਣ ਇਨ੍ਹਾਂ ਦੋ ਹਫ਼ਤਿਆਂ ਵਿੱਚ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਟਰੰਪ ਦਾ ਇਹ ‘ਰੀਸੈੱਟ’ ਸਿਰਫ਼ ਜੰਗਬੰਦੀ ਨਹੀਂ ਹੈ, ਸਗੋਂ ਇਹ ਈਰਾਨ ਨਾਲ ਪੂਰੀ ਤਰ੍ਹਾਂ ਨਾਲ ਸਬੰਧਾਂ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਅਸੀਮ ਮੁਨੀਰ ਦੀ ਵਿਸ਼ੇਸ਼ ਬੇਨਤੀ ‘ਤੇ ਈਰਾਨ ‘ਤੇ ‘ਵਿਨਾਸ਼ਕਾਰੀ ਹਮਲੇ’ ਨੂੰ ਟਾਲ ਦਿੱਤਾ ਗਿਆ ਹੈ।
ਟਰੰਪ ਨੇ ਕਿਹਾ ਸੀ ਕਿ ਜੇਕਰ ਇਹ ਵਿਚੋਲਗੀ ਸਫਲ ਨਾ ਹੁੰਦੀ ਤਾਂ ‘ਇਕ ਪੂਰੀ ਸੱਭਿਅਤਾ ਦਾ ਸਫਾਇਆ ਹੋ ਜਾਣਾ ਸੀ’ ਪਰ ਹੁਣ ਪਾਕਿਸਤਾਨ ਦੀ ਸਰਗਰਮ ਕੂਟਨੀਤੀ ਕਾਰਨ ਦੋਵੇਂ ਦੇਸ਼ ਇਸਲਾਮਾਬਾਦ ਵਿਚ ਆਹਮੋ-ਸਾਹਮਣੇ ਬੈਠਣ ਲਈ ਤਿਆਰ ਹਨ। ਟਰੰਪ ਨੇ ਨਾ ਸਿਰਫ ਜੰਗਬੰਦੀ ਦੀ ਗੱਲ ਕੀਤੀ, ਸਗੋਂ ਈਰਾਨ ਦੇ ਅੰਦਰ ਇੱਕ ਵੱਡੇ ਸਿਆਸੀ ਬਦਲਾਅ ਯਾਨੀ ‘ਸ਼ਾਸਨ ਤਬਦੀਲੀ’ ਦਾ ਸੰਕੇਤ ਵੀ ਦਿੱਤਾ ਹੈ। ਉਸ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਈਰਾਨ ਦਾ 47 ਸਾਲ ਪੁਰਾਣਾ ਕੱਟੜਪੰਥੀ ਢਾਂਚਾ ਹੁਣ ਸ਼ਾਂਤੀ ਵੱਲ ਵਧੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

