ਪੇਰੂ ‘ਚ 2 ਰੇਲਗੱਡੀਆਂ ਦੀ ਆਹਮੋ ਸਾਹਮਣੇ ਟੱਕਰ; 1 ਦੀ ਮੌਤ, 30 ਤੋਂ ਵੱਧ ਯਾਤਰੀ ਜ਼ਖਮੀ

Global Team
3 Min Read

ਪੇਰੂ : ਦੱਖਣੀ ਅਮਰੀਕਾ ਦੇ ਇੱਕ ਦੇਸ਼ ਪੇਰੂ ਵਿੱਚ ਮਸ਼ਹੂਰ ਇੰਕਾ ਸਥਾਨ, ਮਾਚੂ ਪਿਚੂ ਵੱਲ ਜਾਣ ਵਾਲੇ ਰੇਲਵੇ ਟਰੈਕ ‘ਤੇ ਦੋ ਰੇਲਗੱਡੀਆਂ ਆਹਮੋ-ਸਾਹਮਣੇ ਟਕਰਾ ਗਈਆਂ। ਇਸ ਹਾਦਸੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਇੰਕਾ ਰੇਲ ਅਤੇ ਪੇਰੂ ਰੇਲ ਦੁਆਰਾ ਸੰਚਾਲਿਤ ਇਹ ਰੇਲਗੱਡੀਆਂ ਮੁੱਖ ਤੌਰ ‘ਤੇ ਸੈਲਾਨੀਆਂ ਨੂੰ ਇਤਿਹਾਸਕ ਸਥਾਨ ‘ਤੇ ਲੈ ਜਾ ਰਹੀਆਂ ਸਨ।

ਕੁਸਕੋ ਪੁਲਿਸ ਵਿਭਾਗ ਦੇ ਕੈਪਟਨ ਜੋਨਾਥਨ ਕੈਸਟੀਲੋ ਗੋਂਜ਼ਾਲੇਜ਼ ਨੇ ਕਿਹਾ ਕਿ ਮ੍ਰਿਤਕ ਇੱਕ ਰੇਲਵੇ ਕਰਮਚਾਰੀ ਸੀ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਮਾਚੂ ਪਿਚੂ ਅਤੇ ਨੇੜਲੇ ਸ਼ਹਿਰ ਕੁਸਕੋ ਨੂੰ ਜੋੜਨ ਵਾਲੀ ਰੇਲਵੇ ਲਾਈਨ ‘ਤੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਰੇਲਗੱਡੀਆਂ ਜੰਗਲ ਵਿੱਚ ਟਕਰਾਉਂਦੀਆਂ ਦਿਖਾਈ ਦੇ ਰਹੀਆਂ ਹਨ। ਪੁਲਿਸ ਇਸ ਗੰਭੀਰ ਘਟਨਾ ਦੀ ਜਾਂਚ ਕਰ ਰਹੀ ਹੈ ਤਾਂ ਜੋ ਹਾਦਸੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸਿਹਤ ਅਧਿਕਾਰੀਆਂ ਦੇ ਅਨੁਸਾਰ, ਜ਼ਖਮੀਆਂ ਵਿੱਚੋਂ 20 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਦਿੰਦਿਆਂ ਰੇਲਵੇ ਕੰਪਨੀ ਦੇ ਦੱਸਿਆ ਮਾਚੂ ਪਿਚੂ ਤੋਂ ਆ ਰਹੀ ਇੱਕ ਰੇਲਗੱਡੀ ਅਤੇ ਉੱਥੇ ਜਾ ਰਹੀ ਇੱਕ ਹੋਰ ਰੇਲਗੱਡੀ ਦੁਪਹਿਰ ਦੇ ਕਰੀਬ ਕੋਰੀਵਿਰਾਚੀਨਾ ਦੇ ਨੇੜੇ ਟਕਰਾ ਗਈ। ਕੋਰੀਵਿਰਾਚੀਨਾ ਵੀ ਇੱਕ ਪੁਰਾਤੱਤਵ ਸਥਾਨ ਹੈ। ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਹੈ। ਸਥਾਨਕ ਮੀਡੀਆ ‘ਤੇ ਵੀਡੀਓਜ਼ ਵਿੱਚ ਟੁੱਟੀਆਂ ਖਿੜਕੀਆਂ ਅਤੇ ਡੈਂਟ ਵਾਲੇ ਪਾਸਿਆਂ ਨਾਲ ਹਾਦਸਾਗ੍ਰਸਤ ਰੇਲਗੱਡੀਆਂ ਨਜ਼ਰ ਆ ਰਹੀਆਂ ਹਨ ।

ਦੱਸ ਦਈਏ ਕਿ ਮਾਚੂ ਪਿਚੂ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ, ਜੋ ਹਰ ਸਾਲ ਲਗਭਗ 1.5 ਮਿਲੀਅਨ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਮਾਚੂ ਪਿਚੂ ਜਾਣ ਵਾਲੇ ਜ਼ਿਆਦਾਤਰ ਸੈਲਾਨੀ ਨੇੜਲੇ ਸ਼ਹਿਰ ਆਗੁਆਸ ਕੈਲੀਐਂਟੇਸ ਵਿੱਚ ਰੇਲਗੱਡੀ ਰਾਹੀਂ ਪਹੁੰਚਦੇ ਹਨ। ਇੰਕਾ ਸੱਭਿਅਤਾ ਦੌਰਾਨ ਵਧਿਆ-ਫੁੱਲਿਆ ਮਾਚੂ ਪਿਚੂ 15ਵੀਂ ਸਦੀ ਵਿੱਚ ਵਸਾਇਆ ਗਿਆ ਸੀ। ਸੈਲਾਨੀ ਉਸ ਸਮੇਂ ਦੀ ਆਰਕੀਟੈਕਚਰ ਕਲਾ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਪਿਛਲੇ 10 ਸਾਲਾਂ ਵਿੱਚ ਮਾਚੂ ਪਿਚੂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਲਗਭਗ 25 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment