ਫ਼ਿਲਮ ‘ਚੱਲ ਜਿੰਦੀਏ’ ਦੀ ਸਟਾਰ ਕਾਸਟ ਪੁੱਜੀ ਸੱਚਖੰਡ ਸ੍ਰੀ ‘ਹਰਿਮੰਦਰ ਸਾਹਿਬ ‘ ਆਉਣ ਵਾਲੀ ਫ਼ਿਲਮ ਲਈ ਚੜ੍ਹਦੀਕਲਾ ਦੀ ਕੀਤੀ ਅਰਦਾਸ

navdeep kaur
2 Min Read

ਅੰਮ੍ਰਿਤਸਰ : ਪੰਜਾਬੀ ਇੰਡਸਟਰੀ ਦੇ ਅਦਾਕਾਰ ਆਪਣੀਆਂ ਵੱਖ -ਵੱਖ ਕਲਾਕਾਰੀਆਂ ਨਾਲ ਫੈਨਸ ਦਾ ਦਿਲ ਮੋਹ ਰਹੇ ਹਨ। ਚਾਹੇ ਉਹ ਪੰਜਾਬੀ ਫ਼ਿਲਮਾਂ ਨਾਲ ਜਾ ਫਿਰ ਆਪਣੀਆਂ ਸੁਰੀਲੀਆਂ ਆਵਾਜ਼ਾਂ ਰਾਹੀਂ ਦਿਲਾਂ ਨੂੰ ਟੁੰਬ ਰਹੇ ਹਨ। ਸਿਨੇਮਾ ਘਰਾਂ ਵਿੱਚ ਕੋਈ ਨਾ ਕੋਈ ਨਵੀਂ ਫ਼ਿਲਮ ਆਉਣ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਹਾਜ਼ਰੀ ਭਰਨ ਪਹੁੰਚੇ । ਫ਼ਿਲਮ ‘ਚੱਲ ਜਿੰਦੀਏ’ (Chal Jindiye) ਦੀ ਸਟਾਰ ਕਾਸਟ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ । ਕਿਹਾ ਜਾਂਦਾ ਹੈ ਕਿ ਰਬ ਦੇ ਘਰ ਕੀਤੀ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ। ਇਸ ਕਰਕੇ ਅਦਾਕਾਰ ਆਪਣੀ ਨਵੀਂ ਆ ਰਹੀ ਫ਼ਿਲਮ ਦੀ ਕਾਮਯਾਬੀ ਲਈ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਅਦਾਕਾਰਾ ਨੀਰੂ ਬਾਜਵਾ , ਜੱਸ ਬਾਜਵਾ ‘ਤੇ ਕੁਲਵਿੰਦਰ ਬਿੱਲਾ ਨੇ ਆਪਣੀ ਫ਼ਿਲਮ ਦੀ ਚੜ੍ਹਦੀਕਲਾ ਲਈ ਗੁਰੂ ਘਰ ਅਰਦਾਸ ਕੀਤੀ ਹੈ।
ਨੀਰੂ ਬਾਜਵਾ ਕੁਲਵਿੰਦਰ ਬਿੱਲਾ, ਜੱਸ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਦੀ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦੀ ਕਹਾਣੀ ਵੀ ਕੁਝ ਵੱਖਰੀ ਤਰ੍ਹਾਂ ਦੀ ਹੋਣ ਵਾਲੀ ਹੈ । ਜੋ ਵਿਦੇਸ਼ ਜਾ ਕੇ ਪਰਿਵਾਰ ਦੇ ਜੀਵਨ ਪੱਧਰ ਨੂੰ ਸੁਧਾਰਨ ਦੇ ਸੰਘਰਸ਼ ਨੂੰ ਦਰਸਾਏਗੀ ।
ਦੱਸ ਦਿੰਦੇ ਹੈ ਕਿ ਨੀਰੂ ਬਾਜਵਾ ਜੋ ਕਿ ਪਹਿਲਾਂ ਵੀ ਕਈ ਫ਼ਿਲਮਾਂ ਵਿੱਚ ਭੂਮਿਕਾ ਨਿਭਾ ਚੁੱਕੀ ਹੈ , ਨੀਰੂ ਹੁਣ ਚੱਲ ਰਹੇ ਦੌਰ ਵਿੱਚ ਸੁਰਖੀਆਂ ਵਿੱਚ ਹੈ। ਇਸ ਤੋਂ ਪਹਿਲਾਂ ਨੀਰੂ ਨੇ ਸਤਿੰਦਰ ਸਰਤਾਜ ਨਾਲ ‘ਕਲੀ ਜੋਟਾ ‘ ਫ਼ਿਲਮ ਰਹੀ ਫੈਨਸ ਦੇ ਦਿਲਾਂ ਨੂੰ ਜਿਤਿਆ ਹੈ। ‘ਕਲੀ ਜੋਟਾ’ ਫ਼ਿਲਮ ਰਾਹੀਂ ਵੀ ਇਕ ਕੁੜੀ ਦੇ ਜੀਵਨ ਨੂੰ ਬਿਆਨ ਕੀਤਾ ਹੈ।
ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਇਸ ਫ਼ਿਲਮ ਨੂੰ ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਤ ਅਤੇ ਜਗਦੀਪ ਵੜਿੰਗ ਦੁਆਰਾ ਲਿਖਿਆ ਗਿਆ ਹੈ। ਆਸ ਹੈ ਕਿ ਦਰਸ਼ਕ ਇਸ ਆਉਣ ਵਾਲੀ ਫ਼ਿਲਮ ਨੂੰ ਵੀ ਕਾਫ਼ੀ ਪਸੰਦ ਕਰਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment