ਚੰਡੀਗੜ੍ਹ – ਪੰਜਾਬੀ ਗਾਇਕ ਜਸਬੀਰ ਜੱਸੀ ਸਮੇਂ-ਸਮੇਂ ‘ਤੇ ਸਰਕਾਰਾਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਨ। ਇਸ ਵਾਰ ਜਸਬੀਰ ਜੱਸੀ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸਾਂਝੀ ਕਰਕੇ ਸਰਕਾਰ ਨੂੰ ਹਥਿਆਰਾਂ ਤੇ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
Mr. @narendramodi Sir & Mr. @capt_amarinder Sir, It's Govt job to save the culture to save the nation. Songs showing drugs,violence,weapons will destroy the society
Stop them or tell me also wch weapon and drugs should I use in my next song? @MinOfCultureGoI #CultureIsKilled pic.twitter.com/dJ4Vpk6yx2
— Jassi (@JJassiOfficial) June 8, 2021
- Advertisement -
ਜਸਬੀਰ ਜੱਸੀ ਨੇ ਲਿਖਿਆ, ‘ਨਰਿੰਦਰ ਮੋਦੀ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਦਾ ਕੰਮ ਹੁੰਦਾ ਹੈ ਸੱਭਿਆਚਾਰ ਤੇ ਦੇਸ਼ ਦੀ ਰਾਖੀ ਕਰਨਾ। ਗੀਤਾਂ ‘ਚ ਸਾਨੂੰ ਡਰੱਗਸ, ਹਿੰਸਾ ਤੇ ਹਥਿਆਰ ਦੇਖਣ ਨੂੰ ਮਿਲ ਰਹੇ ਹਨ, ਜੋ ਸਾਡੀ ਸੁਸਾਇਟੀ ਨੂੰ ਖ਼ਤਮ ਕਰ ਦੇਣਗੇ।’ਜਸਬੀਰ ਜੱਸੀ ਨੇ ਸਰਕਾਰ ਨੂੰ ਲਤਾੜਦਿਆ ਅੱਗੇ ਲਿਖਿਆ ਕਿ – ਇਸ ਸਭ ਤੇ ਰੋਕ ਲਗਾਓ ” ਨਹੀਂ ਤਾ ਮੈਨੂੰ ਦਸੋ ਕਿ ਮੈਂ ਆਪਣੇ ਅਗਲੇ ਗੀਤ ਦੇ ਵਿੱਚ ਕਿਹੜੇ ਹਥਿਆਰ ਤੇ ਡਰੱਗਸ ਦੀ ਵਰਤੋਂ ਕਰਾਂ। ਇਸ ਦੇ ਨਾਲ ਜਸਬੀਰ ਜੱਸੀ ਨੇ ਮਿਨਿਸਟਰੀ ਆਫ ਟਵੀਟਰ ਹੈਂਡਲ ਨੂੰ ਵੀ ਟੈਗ ਕੀਤਾ ਹੈ।