ਫਿਲਮ ‘RRR’ ਦੇ ਗੀਤ ‘ਨਾਟੂ ਨਾਟੂ’ ਨੇ ਜਿੱਤਿਆ ਆਸਕਰ 2023, ਪੀਐਮ ਮੋਦੀ ਨੇ ਦਿੱਤੀ ਵਧਾਈ

Rajneet Kaur
1 Min Read

ਨਿਊਜ਼ ਡੈਸਕ: ਫਿਲਮ ਆਰਆਰਆਰ ਦੇ ਗੀਤ ‘ਨਾਟੂ ਨਾਟੂ’ ਨੇ ਆਖਰਕਾਰ ਆਸਕਰ 2023 ਯਾਨੀ 95ਵਾਂ ਆਸਕਰ ਪੁਰਸਕਾਰ ਜਿੱਤ ਲਿਆ ਹੈ। ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਨੇ ‘ਬੈਸਟ ਓਰੀਜਨਲ ਗੀਤ’ ਸ਼੍ਰੇਣੀ ਜਿੱਤੀ ਹੈ ਅਤੇ ਇਸ ਦੇ ਨਾਲ ਦੱਖਣ ਦੀ ਫਿਲਮ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਪੀਐਮ ਮੋਦੀ ਨੇ ਵੀ ਪੁਰਸਕਾਰ ਜਿੱਤਣ ‘ਤੇ ਦੋਵਾਂ ਫਿਲਮਾਂ ਦੀਆਂ ਟੀਮਾਂ ਨੂੰ ਵਧਾਈ ਦਿੱਤੀ ਹੈ।

- Advertisement -

ਪਹਿਲੇ ਟਵੀਟ ਵਿੱਚ ਪੀਐਮ ਮੋਦੀ ਨੇ ਲਿਖਿਆ ਹੈ ਕਿ ‘ਅਸਾਧਾਰਨ! ‘ਨਾਟੂ ਨਾਟੂ’ ਦੀ ਪ੍ਰਸਿੱਧੀ ਵਿਸ਼ਵਵਿਆਪੀ ਹੈ। ਇਹ ਇੱਕ ਅਜਿਹਾ ਗੀਤ ਹੋਵੇਗਾ ਜੋ ਆਉਣ ਵਾਲੇ ਸਾਲਾਂ ਤੱਕ ਯਾਦ ਰਹੇਗਾ। @mmkeeravaani, @boselyricist ਅਤੇ ਪੂਰੀ ਟੀਮ ਨੂੰ ਇਸ ਵੱਕਾਰੀ ਸਨਮਾਨ ਲਈ ਵਧਾਈ। ਭਾਰਤ ਖੁਸ਼ ਹੈ ਤੇ ਤੁਹਾਡੀ ਇਸ ਜਿੱਤ ‘ਤੇ ਮਾਣ ਹੈ। #oscar।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment