ਗੁਰਬਾਣੀ ਪ੍ਰਸਾਰਨ ਕਰਨ ਦਾ ਅਧਿਕਾਰ ਕਿਸੇ ਚੈਨਲ ਕੋਲ ਗਿਰਵੀ ਰੱਖ ਦੇਣਾ ਘਟੀਆ ਮਾਨਸਿਕਤਾ ਦੀ ਨਿਸ਼ਾਨੀ : ਪ੍ਰਧਾਨ ਰਵੀਇੰਦਰ ਸਿੰਘ

TeamGlobalPunjab
1 Min Read

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲ ਪਰਿਵਾਰ ਦੇ ਵਪਾਰਕ ਹਿੱਤਾਂ ਦੀ ਪੂਰਤੀ ਕਰਦਿਆਂ, ਸ਼ਬਦ ਅਤੇ ਗੁਰਬਾਣੀ ਦੇ ਸੰਚਾਰ ਤੇ ਪਸਾਰ ਦਾ ਸੌਦਾ ਵੀ ਕਰ ਦਿੱਤਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਪ੍ਰੈਸ ਨੂੰ ਦਿੱਤੇ ਇੱਕ ਬਿਆਨ ‘ਚ ਕੀਤਾ ਹੈ।
ਉਨ੍ਹਾਂ ਕਿਹਾ ਕਿ ਰੇਤਾ, ਟਰਾਂਸਪੋਰਟ, ਸ਼ਰਾਬ, ਕੇਬਲ ਮਾਫੀਆ ਆਦਿ ਬਾਰੇ ਸੁਣਿਆਂ ਦੇਖਿਆ ਤਾਂ ਸੀ, ਪਰ ਬਾਦਲ ਪਰਿਵਾਰ ਨੇ ਤਾਂ ਆਪਣੇ ਵਪਾਰ ਨੂੰ ਵਧਾਉਣ ਲਈ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਰਚੀ ਬਾਣੀ ਨੂੰ ਹੀ ਵੇਚ ਦਿੱਤਾ ਹੈ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਪਾਰਟੀ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਸ਼ਬਦ ਅਤੇ ਗੁਰਬਾਣੀ ਨੂੰ ਕਿਸੇ ਕਾਰਪੋਰੇਟ ਘਰਾਣੇ ਕੋਲ ਗਿਰਵੀ ਰੱਖ ਸਕਣ। ਉਨ੍ਹਾਂ ਕਿਹਾ ਕਿ ਬਾਣੀ ਸਭ ਦੀ ਸਾਂਝੀ ਹੈ, ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਪ੍ਰਸਾਰਨ ਕਰਨ ਦੇ ਕਾਪੀ ਅਧਿਕਾਰ ਕਿਸੇ ਇੱਕ ਚੈਨਲ ਕੋਲ ਗਿਰਵੀ ਰੱਖ ਦੇਣੇ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਸਿੱਖ ਹਿੱਤਾਂ ਦੀ ਉਲੰਘਣਾ ਹੋਰ ਕੀ ਹੋ ਸਕਦੀ ਹੈ।
ਪ੍ਰਧਾਨ ਰਵੀਇੰਦਰ ਸਿੰਘ ਨੇ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਇੱਕ ਮੀਟਿੰਗ ਕਰਕੇ ਬਾਦਲਾਂ ਦੇ ਮਾਲਕੀ ਵਾਲੇ ਪੀਟੀਸੀ ਚੈਨਲ ਨੂੰ ਸ਼ਬਦ ਅਤੇ ਗੁਰਬਾਣੀ ਦੇ ਦਿੱਤੇ ਸਾਰੇ ਅਧਿਕਾਰ ਰੱਦ ਕੀਤੇ ਜਾਣ।

Share this Article
Leave a comment