ਸੈਨ ਫਰਾਂਸਿਸਕੋ: 2020 ਵਿੱਚ ਕੈਲੀਫੋਰਨੀਆ ਵਿੱਚ ਇੱਕ ਅੱਠ ਸਾਲ ਦੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਰਨ ਵਾਲੇ 31 ਸਾਲਾ ਪੰਜਾਬੀ ਨੂੰ ਕਾਰਨੇਗੀ ਹੀਰੋ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।ਦਸ ਦਈਏ ਕਿ ਇਹ ਐਵਾਰਡ ਨਾਗਰਿਕ ਬਹਾਦਰੀ ਲਈ ਉੱਤਰੀ ਅਮਰੀਕਾ ਦਾ ਸਰਵਉੱਚ ਸਨਮਾਨ ਹੈ।
5 ਅਗਸਤ, 2020 ਨੂੰ, ਫਰਿਜ਼ਨੋ ਦੇ ਮਨਜੀਤ ਸਿੰਘ ਦੀ ਰੀਡਲੇ ਵਿੱਚ ਕਿੰਗਜ਼ ਰਿਵਰ ਤੋਂ ਸਮੰਥਾ ਕਰੂਜ਼ ਪੇਡਰੋ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਮੌਤ ਹੋ ਗਈ। ਪੇਡਰੋ ਨੂੰ ਤੈਰਨ ਲਈ ਸੰਘਰਸ਼ ਕਰਨਾ ਪਿਆ ਕਿਉਂਕਿ ਉਹ ਨਦੀ ਵਿੱਚ ਖੇਡ ਰਹੇ ਬੱਚਿਆਂ ਦੇ ਇੱਕ ਸਮੂਹ ਤੋਂ ਵੱਖ ਹੋ ਗਈ ਸੀ। ਤਿੰਨ ਬੱਚਿਆਂ ਨੂੰ ਬਚਾਉਂਦੇ ਸਮੇਂ ਮਨਜੀਤ ਸਿੰਘ ਦੀ ਮੌਤ ਹੋ ਗਈ ਸੀ। ਦਰਅਸਲ ਜਦੋਂ ਮਨਜੀਤ ਸਿੰਘ ਨੇ ਦੋ 8 ਸਾਲਾ ਲੜਕੀਆਂ ਅਤੇ ਇਕ 10 ਸਾਲਾ ਦੇ ਲੜਕੇ ਨੂੰ ਕਿੰਗਜ਼ ਨਦੀ ਵਿਚ ਡੁੱਬਦੇ ਵੇਖਿਆ ਤਾਂ ਉਹ ਤੁਰਤ ਨਦੀ ਵਿਚ ਕੁੱਦ ਗਿਆ।ਇਸ ਸਮੇਂ ਦੌਰਾਨ ਮਨਜੀਤ ਉਥੇ ਹੀ ਖੜਾ ਸੀ। ਮਨਜੀਤ ਸਿੰਘ ਅਪਣੇ ਰਿਸ਼ਤੇਦਾਰ ਸਮੇਤ ਇਥੇ ਨਦੀ ‘ਤੇ ਜੈੱਟ ਸਕੀਸ ਡਰਾਈਵ ਕਰਨ ਗਿਆ ਸੀ। ਜਦੋਂ ਮਨਜੀਤ ਸਿੰਘ ਨੇ ਉਨ੍ਹਾਂ ਬੱਚਿਆਂ ਨੂੰ ਡੁੱਬਦੇ ਵੇਖਿਆ ਤਾਂ ਉਸਨੇ ਤੁਰਤ ਕਿਸੇ ਚੀਜ਼ ਦੀ ਪਰਵਾਹ ਕੀਤੇ ਬਗ਼ੈਰ ਨਦੀ ਵਿਚ ਛਾਲ ਮਾਰ ਦਿਤੀ। ਮਨਜੀਤ ਸਿੰਘ ਨੂੰ ਤੈਰਨਾ ਨਹੀਂ ਆਉਂਦਾ ਸੀ, ਇਸ ਦੇ ਬਾਵਜੂਦ ਉਸ ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਤਿੰਨ ਬੱਚਿਆਂ ਦੀ ਜਾਨ ਬਚਾਈ। ਇਸ ਘਟਨਾ ਤੋਂ ਬਾਅਦ ਦੁਨੀਆਂ ਭਰ ਦੇ ਲੋਕਾਂ ਨੇ ਮਨਜੀਤ ਸਿੰਘ ਦੀ ਸ਼ਲਾਘਾ ਵੀ ਕੀਤੀ ਸੀ।
ਮਿਲੀ ਜਾਣਕਾਰੀ ਅਨੁਸਾਰ ਕਾਰਨੇਗੀ ਮੈਡਲ ਪੂਰੇ ਅਮਰੀਕਾ ਅਤੇ ਕੈਨੇਡਾ ਵਿਚ ਉਨ੍ਹਾਂ ਲੋਕਾਂ ਨੂੰ ਦਿਤਾ ਜਾਂਦਾ ਹੈ ਜੋ ਦੂਜਿਆਂ ਦੀ ਜਾਨ ਬਚਾਉਂਦੇ ਹਨ ਜਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਪਣੀ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹਨ। 1904 ਵਿਚ ਪਿਟਸਬਰਗ-ਅਧਾਰਤ ਫੰਡ ਦੀ ਸਥਾਪਨਾ ਤੋਂ ਬਾਅਦ, 10,371 ਵਿਅਕਤੀਆਂ ਨੂੰ ਕਾਰਨੇਗੀ ਮੈਡਲ ਨਾਲ ਸਨਮਾਨਤ ਜਾ ਚੁੱਕਿਆ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.