ਪੰਜਾਬ ਦੇ ਕ੍ਰਿਸ ਗੇਲ ਨੇ ਬਣਾਈ ਕੋਲਕਾਤਾ ਦੀ ਰੇਲ

TeamGlobalPunjab
2 Min Read

ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟਰਾਈਡਰਜ਼ ਵਿਚਾਲੇ ਸ਼ਾਰਜਾਹ ‘ਚ ਖੇਡੇ ਗਏ ਮੁਕਾਬਲੇ ਦੌਰਾਨ ਪੰਜਾਬ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਕੋਲਕਾਤਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 149 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ ਨੇ 20 ਓਵਰਾਂ ‘ਚ 2 ਵਿਕਟਾਂ ਗਵਾ ਕੇ ਟਾਰਗੇਟ ਨੂੰ ਹਾਸਲ ਕਰ ਲਿਆ।

ਪੰਜਾਬ ਵੱਲੋਂ ਮਨਦੀਪ ਸਿੰਘ ਅਤੇ ਕ੍ਰਿਸ ਗੇਲ ਨੇ ਜ਼ਬਰਦਸਤ ਪਾਰੀ ਖੇਡੀ। ਮਨਦੀਪ ਸਿੰਘ ਨੇ 56 ਗੇਂਦਾਂ ਵਿੱਚ 66 ਦੌਡ਼ਾਂ ਬਣਾਈਆਂ ਜਦਕਿ ਕ੍ਰਿਸ ਗੇਲ ਨੇ 29 ਗੇਂਦਾਂ ਵਿਚ 51 ਰਨ ਬਣਾਏ। ਸ਼ਾਨਦਾਰ ਪਾਰੀ ਖੇਡਦੇ ਹੋਏ ਕ੍ਰਿਸ ਗੇਲ ਨੇ ਪੰਜ ਛੱਕੇ ਅਤੇ ਦੋ ਚੌਕਿਆਂ ਦੀ ਮਦਦ ਦੇ ਨਾਲ ਇਸ ਸਕੋਰ ਨੂੰ ਤੂਫ਼ਾਨੀ ਰਫ਼ਤਾਰ ਨਾਲ ਕਾਇਮ ਕੀਤੇ।

- Advertisement -

ਦੂਜੇ ਪਾਸੇ ਕੋਲਕਾਤਾ ਨਾਈਟਰਾਈਡਰਜ਼ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਕਪਤਾਨ ਇਆਨ ਮੋਰਗਨ ਨੇ ਪੰਜਾਬ ਖ਼ਿਲਾਫ਼ ਆਪਣੀ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ ਪਰ ਮਨਦੀਪ ਸਿੰਘ ਅਤੇ ਕ੍ਰਿਸ ਗੇਲ ਦੀ ਤੂਫਾਨੀ ਬੱਲੇਬਾਜ਼ੀ ਕਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Share this Article
Leave a comment