ਐਡਮਿੰਟਨ ਵੱਸਦੇ ਸਿੱਖ ਭਾਈਚਾਰੇ ਨੇ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਲੈਕੇ ਕੱਢੀ ਕਾਰ ਰੈਲੀ

Rajneet Kaur
1 Min Read

ਨਿਊਜ਼ ਡੈਸਕ: ਐਡਮਿੰਟਨ ਦੇ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸ਼ਨੀਵਾਰ ਨੂੰ ਸ਼ਹਿਰ ਵਿੱਚੋਂ ਇੱਕ ਕਾਰ ਰੈਲੀ ਕੱਢੀ। ਇਸ ਤੋਂ ਬਾਅਦ ਇੱਕ ਸ਼ਾਂਤਮਈ ਰੋਸ ਮਾਰਚ ਵਿਧਾਨ ਸਭਾ ਦੀ ਇਮਾਰਤ ਦੇ ਗਰਾਉਂਡਾਂ ਵਿੱਚ ਕੱਢਿਆ ਗਿਆ। ਰੈਲੀ ਦੀ ਸ਼ੁਰੂਆਤ ਮਿਲਵੁੱਡਸ ਟਾਊਨ ਸੈਂਟਰ ਤੋਂ ਸ਼ੁਰੂ ਹੋਈ ਅਤੇ 23 ਐਵੇਨਿਊ ਤੋਂ ਗੇਟਵੇਅ ਬੋਲੀਵਰਡ ਤੱਕ ਹੁੰਦੀ ਹੋਈ, ਕਿਨਸਮੈਨ ਤੱਕ ਪਹੁੰਚੀ। 

ਇਸ ਰੈਲੀ ਅਤੇ ਰੋਸ ਮੁਜਾਹਰੇ ਦੇ ਆਰਗੇਨਾਈਜ਼ਰ ਗੁਰਨੂਰ ਸਿੰਘ ਨੇ ਦੱਸਿਆ ਕਿ ਇਹ ਰੋਸ ਮੁਜਾਹਰਾ ਪੰਜਾਬ ਵਿੱਚ ਹੋ ਰਹੇ ਹਿਊਮਨ ਰਾਈਟਸ ਵਾਇਲੈਸ਼ਨ ਦੇ ਕਾਰਨ ਕੀਤਾ ਜਾ ਰਿਹਾ ਹੈ। ਦੱਸਦੀਏ ਕਿ ਬੀਤੇ ਹਫਤੇ ਐਡਮਿੰਟਨ ਦੇ ਮਿਲਵੁਡਸ ਦੇ ਮੈਂਬਰ ਪਾਰਲੀਮੈਂਟ ਨੇ ਵੀ ਇਸ ਸਬੰਧੀ ਬਿਆਨਬਾਜੀ ਕੀਤੀ ਸੀ। ਸਿੰਘ ਨੇ ਅੱਗੇ ਕਿਹਾ, “ਅਲਬਰਟਾ ਵਿੱਚ ਕਲਪਨਾ ਕਰੋ, ਵਾਈਫਾਈ ਕੱਟਿਆ ਜਾਂਦਾ ਹੈ, ਅਤੇ ਦੁਨੀਆ ਭਰ ਵਿੱਚ ਇਸ ਨੂੰ ਸੁਣਨ ਲਈ ਕੋਈ ਆਵਾਜ਼ ਨਹੀਂ ਹੈ। ਹਰ ਕਿਸੇ ਦੇ ਅਧਿਕਾਰ ਹਨ।”

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment