ਇਨ੍ਹਾਂ ਦੇਸ਼ਾਂ ‘ਚ ‘ਮੌਨਸਟਰ’ ਫਿਲਮ ‘ਤੇ ਲੱਗੀ ਪਾਬੰਦੀ

Rajneet Kaur
2 Min Read

ਨਿਊਜ਼ ਡੈਸਕ: ਮਲਿਆਲਮ ਸੁਪਰਸਟਾਰ ਮੋਹਨ ਲਾਲ ਦੀ ਫਿਲਮ ‘ਮੌਨਸਟਰ’ 21 ਅਕਤੂਬਰ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਵਾਲੀ ਹੈ। ਪਰ ਇਸ ਤੋਂ ਪਹਿਲਾਂ ਹੀ ਨਿਰਮਾਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਖਾੜੀ ਦੇਸ਼ਾਂ ਜਿਵੇਂ ਕਿ ਇਰਾਕ, ਈਰਾਨ, ਸਾਊਦੀ ਅਰਬ, ਕੁਵੈਤ, ਕਤਰ, ਯੂਏਈ ਆਦਿ ‘ਚ ਰਿਲੀਜ਼ ਨਹੀਂ ਹੋ ਸਕੇਗੀ, ਕਿਉਂਕਿ ਇਸ ‘ਤੇ ਪਾਬੰਦੀ ਲਗਾਈ ਗਈ ਹੈ।

ਰਿਪੋਰਟਸ ‘ਚ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ‘ਚ LGBTQ ਨਾਲ ਜੁੁੜਿਆ ਕੰਟੈਟ ਹੋਣ ਕਾਰਨ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਮੇਕਰਸ ਵਲੋਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਮੋਹਨ ਲਾਲ ਨੇ  ਥ੍ਰਿਲਰ ਫਿਲਮ ‘ਮੌਨਸਟਰ’ ‘ਚ ਲੱਕੀ ਸਿੰਘ ਦਾ ਕਿਰਦਾਰ ਨਿਭਾਇਆ ਸੀ।

ਇਹ ਫਿਲਮ 21 ਅਕਤੂਬਰ ਨੂੰ ਦੁਨੀਆ ਭਰ ‘ਚ ਹਜ਼ਾਰਾਂ ਸਕ੍ਰੀਨਜ਼ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ ‘ਮੌਨਸਟਰ’ ਦੇ ਨਿਰਮਾਤਾਵਾਂ ਨੇ ਫਿਲਮ ਨੂੰ ਮੁੜ ਮੁਲਾਂਕਣ ਲਈ ਸੈਂਸਰ ਬੋਰਡ ਨੂੰ ਭੇਜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਇਸ ਹਫਤੇ ਖਾੜੀ ‘ਚ ਰਿਲੀਜ਼ ਨਹੀਂ ਹੋਵੇਗੀ। ਜੇਕਰ ਫਿਲਮ ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲਦੀ ਹੈ ਤਾਂ ‘ਮੌਨਸਟਰ’ ਅਗਲੇ ਹਫਤੇ ਜਾਂ ਕਿਸੇ ਹੋਰ ਤਾਰੀਖ ‘ਤੇ ਰਿਲੀਜ਼ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment