ਅਮਰੀਕੀ ਪੁਲਾੜ ਕੰਪਨੀ ਨੂੰ ਦੂਸਰਾ ਵੱਡਾ ਝਟਕਾ, ਪ੍ਰੀਖਣ ਰਿਹਾ ਨਾਕਾਮ

TeamGlobalPunjab
2 Min Read

ਵਰਲਡ ਡੈਸਕ – ਅਮਰੀਕਾ ਦੇ ਉੱਦਮੀ ਐਲਨ ਮਸਕ ਦੀ ਨਿੱਜੀ ਪੁਲਾੜ ਕੰਪਨੀ ਸਪੇਸਐਕਸ ਦੇ ਬੁਲੇਟ ਆਕਾਰ ਵਾਲਾ ਸਟਾਰਸ਼ਿਪ ਰਾਕਟ ਬੀਤੇ ਮੰਗਲਵਾਰ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਨੂੰ ਟੈਕਸਾਸ ਸਥਿਤ ਸਪੇਸਐਕਸ ਦੀ ਰਾਕਟ ਫੈਸੀਲਿਟੀ ’ਚ ਲਾਂਚ ਕੀਤਾ ਗਿਆ ਸੀ। ਇਸ ਹਾਦਸੇ ਨਾਲ ਅਮਰੀਕੀ ਸਪੇਸ ਕੰਪਨੀ ਨੂੰ ਚੰਦ ਤੇ ਮੰਗਲ ਮਿਸ਼ਨ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਦੋ ਮਹੀਨਿਆਂ ਦਰਮਿਆਨ ਹੀ ਅਮਰੀਕੀ ਪੁਲਾੜ ਕੰਪਨੀ ਨੂੰ ਇਹ ਦੂਸਰਾ ਵੱਡਾ ਝਟਕਾ ਹੈ। ਦੋ ਮਹੀਨੇ ਪਹਿਲਾਂ ਸਟਾਰਸ਼ਿਪ ਰਾਕਟ ਦਾ ਟੈਸਟ ਪ੍ਰੀਖਣ ਕੀਤਾ ਗਿਆ ਸੀ ਪਰ ਇਹ ਪ੍ਰੀਖਣ ਵੀ ਨਾਕਾਮ ਰਿਹਾ ਸੀ। ਪ੍ਰੀਖਣ ਤੋਂ ਬਾਅਦ ਰਾਕਟ ’ਚ ਧਮਾਕਾ ਹੋ ਗਿਆ ਸੀ। ਲਾਂਚਿੰਗ ਤੋਂ ਬਾਅਦ ਲੈਂਡਿੰਗ ਦੌਰਾਨ ਇਸ ਦੀ ਰਫ਼ਤਾਰ ਵੱਧ ਗਈ ਸੀ। ਇਹ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਅੱਗ ਦੇ ਗੋਲੇ ’ਚ ਬਦਲ ਗਿਆ।

ਦੱਸ ਦਈਏ ਸਟੇਨਲੈੱਸ ਸਟੀਲ ਦਾ ਰਾਕਟ 10 ਕਿਲੋਮੀਟਰ ਦੀ ਆਪਣੀ ਉਚਾਈ ਹਾਸਿਲ ਕਰਨ ਤੋਂ ਬਾਅਦ ਹਾਦਸਾਗ੍ਰਸਤ ਹੋਇਆ। ਉਡਾਣ ਦੌਰਾਨ ਅਜਿਹਾ ਲੱਗ ਰਿਹਾ ਸੀ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਲੈਂਡਿੰਗ ਸਮੇਂ ਰਾਕਟ ਖ਼ੁਦ ਨੂੰ ਸਿੱਧਾ ਕਰਨ ’ਚ ਅਸਮਰੱਥ ਰਿਹਾ ਤੇ ਉਸ ’ਚ ਵਿਸਫੋਟ ਹੋ ਗਿਆ। ਇਸ ਹਾਦਸੇ ਤੋਂ ਬਾਅਦ ਸਪੇਸਐਕਸ ਨਾਲ ਜੁੜੇ ਜੌਨ ਇੰਸਪੁਕਰ ਨੇ ਕਿਹਾ ਕਿ ਸਾਨੂੰ ਅਜੇ ਲੈਂਡਿੰਗ ਦੀ ਤਕਨੀਕ ’ਤੇ ਥੋੜ੍ਹਾ ਕੰਮ ਕਰਨਾ ਹੈ।

ਸਪੇਸਐਕਸ ਨੇ ਪਿਛਲੇ ਹਫ਼ਤੇ ਸਟਾਰਸ਼ਿਪ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਤੋਂ ਉਸ ਨੂੰ ਜ਼ਰੂਰੀ ਮਨਜ਼ੂਰੀ ਨਹੀਂ ਮਿਲ ਸਕੀ ਸੀ। ਇਸ ਨੂੰ ਲੈ ਕੇ ਮਸਕ ਨੇ ਟਵਿੱਟਰ ’ਤੇ ਆਪਣੀ ਨਰਾਜ਼ਗੀ ਜਤਾਈ ਸੀ। ਜ਼ਿਕਰਯੋਗ ਹੈ ਕਿ ਪੁਲਾੜ ਕੰਪਨੀ ਮੰਗਲ ਗ੍ਰਹਿ ’ਤੇ ਯਾਤਰੀਆਂ ਨੂੰ ਲਿਜਾਣ ਲਈ ਸਟਾਰਸ਼ਿਪ ਵਿਕਸਤ ਕਰ ਰਿਹਾ ਹੈ।

TAGGED: , ,
Share this Article
Leave a comment