ਅਜੋਕੇ ਸਮੇਂ ਵਿਚ ਨਾਨਕ-ਬਾਣੀ ਦੀ ਪ੍ਰਾਸੰਗਿਕਤਾ

TeamGlobalPunjab
22 Min Read

(ਪ੍ਰਿੰ: ਡਾ: ਇੰਦਰਜੀਤ ਸਿੰਘ ਵਾਸੂ, ਫਗਵਾੜਾ)

ਗੁਰੂ ਨਾਨਕ  ਦੇਵ ਜੀ ਐਸੇ ਮਹਾਨ ਯੁੱਗ ਪੁਰਸ਼ ਹੋਏ ਹਨ ਜੋ ਹਰੇਕ ਯੁੱਗ ਵਿੱਚ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਨ ਦੇ ਸਮਰੱਥ ਹਨ। ਯੁੱਗ ਕੋਈ ਵੀ ਹੋਵੇ ਮਨੁੱਖ ਦੀਆਂ ਬੁਨਿਆਦੀ ਪ੍ਰਵਿਰਤੀਆਂ ਉਹੀ ਰਹਿੰਦੀਆਂ ਹਨ। ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸ ਦੀਆਂ ਸਮੱਸਿਆਵਾਂ ਦਾ ਧੁਰਾ ਬਣਦੇ ਹਨ। ਇਨ੍ਹਾਂ ਪੰਜ ਵਿਕਾਰਾਂ ਵਿੱਚੋਂ ਹੀ ਨਿੱਤ ਨਵੀਆਂ ਸਮੱਸਿਆਵਾਂ ਉਤਪੰਨ ਹੁੰਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਸਮੱਸਿਆਵਾਂ ਕਾਰਨ ਦੁੱਖ ਸੁੱਖ ਭੋਗਦੇ ਮਨੁੱਖਾਂ ਦੀ ਤਰਜਮਾਨੀ ਕੀਤੀ। ਰਾਜਨੀਤੀ ਤੇ ਪਰਜਾ ਦਾ ਆਪਸੀ ਸੰਬੰਧਾਂ ਨੂੰ ਵੀ ਘੋਖਿਆ ਤੇ ਧਰਮ ਨੂੰ ਧਰਤੀ ਦੀਆਂ ਸਮੱਸਿਆਵਾਂ ਨਾਲ ਜੋੜ ਕੇ ਪੇਸ਼ ਕੀਤਾ। ਸਮਾਜ ਮਨੁੱਖ ਤੇ ਪ੍ਰਸ਼ਾਸਨ ਦੀ ਪੁਨਰ ਉਸਾਰੀ ਨੂੰ ਆਪਣੇ ਚਿੰਤਨ ਦਾ ਧੁਰਾ ਬਣਾਇਆ ਉਨ੍ਹਾਂ ਦੀ ਸਮੁੱਚੀ ਰਚਨਾ ਦੇ ਡੂੰਘੇਰੇ ਅਧਿਐਨ ਤੋਂ ਤਿੰਨ ਪੱਖ ਸਾਹਮਣੇ ਆਉਂਦੇ ਹਨ।

Contents
(ਪ੍ਰਿੰ: ਡਾ: ਇੰਦਰਜੀਤ ਸਿੰਘ ਵਾਸੂ, ਫਗਵਾੜਾ)ਸਮੁੱਚੀ ਮਨੁੱਖਤਾ ਦੀ ਅਗਵਾਈਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥            ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ ॥ਧਰਤੀ ਉਪਰਿ ਕੋਟ ਗੜ ਕੇਤੀ ਵਈ ਵਜਾਇ ॥ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥                                                                                                 ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥                                                                                      ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥                                                                                                    ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥ਤਤਕਾਲੀਨ ਜੀਵਨ ਪ੍ਰਸਥਿਤੀਆਂ ਦੀ ਪੇਸ਼ਕਾਰੀਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ ੧॥ਅਜੋਕੇ ਸਮੇਂ ਦੀਆਂ ਪ੍ਰਮੁੱਖ ਸਮੱਸਿਆਵਾਂ ਤੇ ਹੱਲ(ੳ)  ਗ਼ੁਲਾਮੀ ਦੀ ਸਮੱਸਿਆਮਨੁੱਖੀ ਅਨਿਆਂ ਦੀ ਸਮੱਸਿਆਕਾਦੀ ਕੂੜੁ ਬੋਲਿ ਮਲੁ ਖਾਇ ॥                                                                                                                                  ਬ੍ਰਾਹਮਣੁ ਨਾਵੈ ਜੀਆ ਘਾਇ ॥                                                                                                                              ਜੋਗੀ ਜੁਗਤਿ ਨ ਜਾਣੈ ਅੰਧੁ ॥                                                                                                                              ਤੀਨੇ ਓਜਾੜੇ ਕਾ ਬੰਧੁ ॥੨॥(ਅ) ਮਨੁੱਖੀ ਅਸਮਾਨਤਾ ਦੀ ਸਮੱਸਿਆ(ੲ) ਵਾਸਤਵਿਕ ਲੋਕ-ਤੰਤਰ ਪ੍ਰਣਾਲੀ ਦੀ ਅਣਹੋਂਦ(ਸ) ਵਿਸ਼ਵ ਅਸ਼ਾਂਤੀ ਦੀ ਸਮੱਸਿਆ(ਹ) ਪੱਛਮੀ ਸੱਭਿਆਚਾਰ ਦਾ ਹਮਲਾਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੁਛੈ ਭਾਉ ਧਰੇ ॥ ੨॥(ਕ) ਸਮੂੰਹ ਧਰਮਾਂ ਨੂੰ ਪ੍ਰਫੁੱਲਤ ਕਰਨ ਦੀ ਸਮੱਸਿਆਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥                                                                                                      ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥(ਖ) ਕਦਰਾਂ ਕੀਮਤਾਂ ਦੇ ਨਿਘਾਰ ਦੀ ਸਮੱਸਿਆਗੁਰਿ ਦਿਖਲਾਈ ਮੋਰੀ ॥ਜਿਤੁ ਮਿਰਗ ਪੜਤ ਹੈ ਚੋਰੀ ॥ਰਾਜੁ ਮਾਲੁ ਰੂਪੁ ਜਾਤਿ ਜੋਬਨ ਪੰਜੇ ਠਗ॥                                                                                                               ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥”                                                                                                         ਏਨਾ ਠਗਨਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥                                                                                                           ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥(ਗ) ਕਦਰਾਂ ਕੀਮਤਾਂ ਦੇ ਪਤਨ ਤੇ ਹੋਰ ਸਮੱਸਿਆਵਾਂ ਦਾ ਸਮੁੱਚਾ ਹੱਲਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥
  1. ਸਮੁੱਚੀ ਮਨੁੱਖਤਾ ਦੀ ਅਗਵਾਈ
  2. ਤਤਕਾਲੀਨ ਜੀਵਨ ਸਥਿਤੀਆਂ ਦੀ ਪੇਸ਼ਕਾਰੀ
  3. ਅਜੋਕੇ ਸਮੇਂ ਦੀਆਂ ਪ੍ਰਮੁੱਖ ਸਮੱਸਿਆਵਾਂ ਤੇ ਹੱਲ।

ਇਨ੍ਹਾਂ ਪੱਖਾਂ ਸੰਬੰਧੀ ਸੰਖੇਪ ਵਿਚਾਰ ਇਸ ਪ੍ਰਕਾਰ ਹੈ :

ਸਮੁੱਚੀ ਮਨੁੱਖਤਾ ਦੀ ਅਗਵਾਈ

ਗੁਰੂ ਨਾਨਕ ਕਾਵਿ ਦਾ ਇੱਕ ਇੱਕ ਬੋਲ ਸਮੁੱਚੀ ਮਨੁੱਖਤਾ ਦੇ ਜੀਵਨ ਪੰਧ ਨੂੰ ਰੁਸ਼ਨਾਉਂਦਾ ਚਲਿਆ ਜਾਂਦਾ ਹੈ। ਉਨ੍ਹਾਂ ਦੇ ਵਿਚਾਰ ਅਨੁਸਾਰ ਹਰੇਕ ਯੁੱਗ ਵਿੱਚ ਜੋ ਮਿੱਠਾ ਹੁੰਦਾ ਹੈ ਉਹ ਜ਼ਹਿਰ ਨਾਲ ਭਰਿਆ ਹੁੰਦਾ ਹੈ, ਕਿਸੇ ਕਿਸਮ ਦਾ ਸੰਜੋਗ ਵਿਜੋਗ ਤੋਂ ਖਾਲੀ ਨਹੀਂ। ਕੋਈ ਵਿਰਲਾ ਤਿਆਗੀ ਹੀ ਇਸ ਨੂੰ ਸਮਝਦਾ ਹੈ। ਮਨੁੱਖ ਦੁਆਰਾ ਸਾਂਭ ਸਾਂਭ ਰੱਖੇ ਜਾਣ ਵਾਲੇ ਧੰਨ ਤੇ ਜੋਬਨ ਇਸ ਦੇ ਵੈਰੀ ਬਣ ਜਾਂਦੇ ਹਨ। ਅਤਿ ਦੇ ਸੁੱਖਾਂ ਤੇ ਐਸ਼ ਇਸ਼ਰਤ ਵਿਚ ਦੁੱਖਾਂ ਦੇ ਬੀਜ ਲੁਕੇ ਹੁੰਦੇ ਹਨ।  ਸ਼ਕਤੀਸ਼ਾਲੀ ਰਾਜੇ ਧਰਤੀ ‘ਤੇ ਜੈ ਜੈ ਕਾਰ ਕਰਾ ਕੇ ਤੁਰ ਜਾਂਦੇ ਹਨ। ਜੋ ਅਸਮਾਨ ਨਹੀਂ ਸਮਾਉਂਦੇ ਉਨ੍ਹਾਂ ਦੇ ਨੱਕ ਵਿੱਚ ਨਕੇਲਾਂ ਪਾ ਦਿੱਤੀਆਂ ਜਾਂਦੀਆਂ ਹਨ। ਗੁਰੂ ਨਾਨਕ ਦੇਵ ਜੀ ਅਨੁਸਾਰ ਜੇਕਰ ਮਨੁੱਖ ਭਵਿੱਖ ਦੇ ਤਸੀਹਿਆਂ (ਕੰਡਿਆਂ) ਨੂੰ ਯਾਦ ਰੱਖੇ ਤਾਂ ਵਿਸ਼ਿਆਂ ਦੇ ਭੋਗ ਕਿਉਂ ਭੋਗੇ? ਪਾਪ ਮਿੱਠਾ ਤਾਂ ਲੱਗਦਾ ਹੈ ਪਰ ਘੋਰ ਦੁੱਖਾਂ ਦਾ ਸੋਮਾ ਵੀ ਇਹੀ ਹੈ। ਜੀਵਨ ਦੀ ਹਕੀਕਤ ਨੂੰ ਵਾਲੇ ਪਾਪ ਦੀਆਂ ਜ਼ੰਜੀਰਾਂ ਨੂੰ ਕੱਟ ਦਿੰਦੇ ਹਨ ਤੇ ਜੀਵਨ ਯਾਤਰਾ ਨੂੰ ਸੁਖੈਨ ਬਣਾ ਲੈਂਦੇ ਹਨ। ਮਨੁੱਖੀ ਜੀਵਨ ਦੇ ਵਿਰੋਧਾਭਾਸ ਉਤੇ ਪ੍ਰਕਾਸ਼ ਪਾਉਣ ਵਾਲੇ ਕੁਝ ਗੁਰਬਾਣੀ ਦੇ ਫਰਮਾਣ ਹੇਠ ਲਿਖੇ ਹਨ :

  1. ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥  

          ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥

  1. ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ ॥

  2. ਧਰਤੀ ਉਪਰਿ ਕੋਟ ਗੜ ਕੇਤੀ ਵਈ ਵਜਾਇ ॥

  3. ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥                                                                                                 ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥                                                                                      ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥                                                                                                    ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥

ਤਤਕਾਲੀਨ ਜੀਵਨ ਪ੍ਰਸਥਿਤੀਆਂ ਦੀ ਪੇਸ਼ਕਾਰੀ

ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਤਤਕਾਲੀਨ ਗੜਬੜ ਤੇ ਸੰਕਟ ਦੀ ਸੂਖਮ ਤਸਵੀਰ ਪ੍ਰਸਤੁਤ ਕਰਦੀਆਂ ਹਨ। ਬਾਦਸ਼ਾਹਾਂ ਦੀਆਂ ਧਾਂਦਲੀਆਂ, ਰਾਜ ਪ੍ਰਣਾਲੀ ਨਾਲ ਸੰਬੰਧਤ ਬੇਇਨਸਾਫੀਆਂ ਤੇ ਅਸਮਾਨਤਾਵਾਂ, ਤਾਨਾਸ਼ਾਹੀ ਤੇ ਰਾਜ ਥੱਲੇ ਆਈ ਨੈਤਿਕ ਅਧੋਗਤੀ, ਧਰਮਾਂ ਦੇ ਨਾਂ ‘ਤੇ ਚਲਾਏ ਜਾ ਰਹੇ ਪਾਖੰਡ ਦੇ ਭਰਮ ਜਾਲ, ਸਿਵਲ ਪ੍ਰਬੰਧ ਨਾਲ ਸੰਬੰਧਤ ਕਰਮਚਾਰੀਆਂ ਦਾ ਹਾਕਮਾਂ ਦੀ ਬੋਲੀ ਤੇ ਪਹਿਰਾਵੇ ਦਾ ਨਕਲ ਕਰਨਾ ਤੇ ਉਨ੍ਹਾਂ ਦਾ ਫਰੇਬੀ ਜੀਵਨ ਤੇ ਖੰਡਿਤ ਸ਼ਖਸੀਅਤ, ਬ੍ਰਾਹਮਣ ਤੇ ਮੁੱਲਾਂ ਦੀ ਬੇਜਾਨ, ਧਾਰਮਿਕਤਾ, ਬੇਇਨਸਾਫੀ ਕਰਨ ਵਾਲੇ ਕਾਜ਼ੀ, ਉਨ੍ਹਾਂ ਦੀਆਂ ਥੋਥੀਆਂ ਰੀਤੀਆਂ ਤੇ ਕਰਮਕਾਂਡ ਦੀਆਂ ਪ੍ਰਣਾਲੀਆਂ, ਬੁੱਤ ਪੂਜਾ ਤੇ ਬਹੁ ਦੇਵਵਾਦ ਦਾ ਖੰਡਨ ਤੇ ਇਨ੍ਹਾਂ ਨਾਲ  ਜੁੜਵੇਂ ਪ੍ਰੋਹਤਵਾਦ ਦੀ ਵਿਰੋਧਤਾ, ਬਾਬਰ ਦੀਆਂ ਫੌਜਾਂ ਰਾਹੀਂ ਦੇਸ਼ ‘ਤੇ ਹੱਲਾ, ਭਾਰਤੀ ਰਾਜਿਆਂ ਦੀ ਕਾਇਰਤਾ ਆਦਿ ਦਾ ਵਰਣਨ ਉਨ੍ਹਾਂ ਦੀ ਕਵਿਤਾ ਨੂੰ ਸਮਾਜਿਕ ਅਰਥਾਂ ਵਾਲੀ ਕਵਿਤਾ ਬਣਾਉਂਦਾ ਹੈ। ਇਹੀ ਵਿਸ਼ੇਸ਼ਤਾ ਉਨ੍ਹਾਂ ਦੇ ਕਾਵਿ ਦੀ ਜੁਗੋ ਜੁਗ ਅਟੱਲ ਹੋਣ ਦੀ ਗਵਾਹੀ ਦਾ ਸਬੂਤ ਹੈ। ਬਾਬਰ ਦੀਆਂ ਫੌਜਾਂ ਰਾਹੀਂ ਏਮਨਾਬਾਦ ਵਿੱਚ ਹੋਏ ਕਤਲੇਆਮ ਦੇ ਪ੍ਰਣਾਮ ਵਜੋਂ ਭਾਰਤੀਆਂ ਦੀ ਪੀੜਾ ਨੂੰ ਜਿਸ ਗੰਭੀਰਤਾ ਨਾਲ ਗੁਰੂ ਨਾਨਕ ਦੇਵ ਜੀ ਨੇ ਮਹਿਸੂਸ ਕੀਤਾ ਉਹ ਅਜੇ ਤੱਕ ਬੇਜੋੜ ਹੈ। ਹਰੇਕ ਸਮੇਂ ਪ੍ਰਭੂ ਦੇ ਹੁਕਮ ਉਤੇ ਪਹਿਰਾ ਦੇਣ ਵਾਲੇ ਹੁੰਦੇ ਹੋਏ ਵੀ ਉਨ੍ਹਾਂ ਨੇ ਰੱਬ ਨੂੰ ਤਾਅਨਾ ਦਿੱਤਾ ਜਿਵੇਂ :

- Advertisement -
  1. ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ ੧॥

ਅਜੋਕੇ ਸਮੇਂ ਦੀਆਂ ਪ੍ਰਮੁੱਖ ਸਮੱਸਿਆਵਾਂ ਤੇ ਹੱਲ

21ਵੀਂ ਸਦੀ ਦਾ ਅਜੋਕਾ ਯੁੱਗ ਗੁਰੂ ਨਾਨਕ ਦੇਵ ਜੀ ਦੇ ਯੁੱਗ ਨਾਲੋਂ ਕੋਈ ਬਹੁਤਾ ਵੱਖਰਾ ਨਹੀਂ। ਸਮੁੱਚਾ ਪ੍ਰਸ਼ਾਸਨ ਭ੍ਰਿਸ਼ਟਾਚਾਰ ਤੇ ਡੂੰਘੇ ਪਾਖੰਡ ਦਾ ਸ਼ਿਕਾਰ ਹੈ। ਉਦੋਂ ਦੀ ਤਰ੍ਹਾਂ ਅੱਜ ਵੀ ਸ਼ਾਸਨ ਪਰਜਾ ਦੀ ਰਖਵਾਲੀ ਕਰਨ ਦੀ ਥਾਂ ਉਸਨੂੰ ਕੋਹ ਰਿਹਾ ਹੈ। ਅਸਮਾਨਤਾ ਤੇ ਅਨਿਆਂ ਦੇ ਮਾਨਵ ਵਿਰੋਧੀ ਮਾਹੌਲ ਵਿੱਚ ਉਸਦਾ ਦਮ ਘੁੱਟ ਰਿਹਾ ਹੈ। ਤਾਕਤਵਰ ਤੇ ਵਿਕਸਿਤ ਦੇਸ਼ ਵਿਕਾਸਸ਼ੀਲ ਦੇਸ਼ਾਂ ‘ਤੇ ਆਰਥਿਕ ਜ਼ੁਲਮ ਢਾਹ ਰਹੇ ਹਨ। ਕਾਮਾਦਿਕ ਪਾਸ਼ਵਿਕ ਪ੍ਰਵਿਰਤੀਆਂ ਨੇ ਜੀਵਨ ਦੀ ਇਕਸੁਰਤਾ ਨੂੰ ਭੰਗ ਕਰ ਕੇ ਮਨੁੱਖੀ ਦੁਨੀਆਂ ਨੂੰ ਹਫੜਾ ਦਫੜੀ ਦਾ ਰੂਪ ਦੇ ਦਿੱਤਾ ਹੈ। ਅੱਜ ਲੋਕਤੰਤਰ ਪ੍ਰਣਾਲੀ ਬਹੁਤ ਦੇਸ਼ਾਂ ਵਿੱਚ ਪ੍ਰਚੱਲਤ ਹੈ ਪਰ ਰਾਜ ਕਰਨ ਦੀ ਨੀਤੀ ਡੰਡਾ ਤੰਤਰ ‘ਤੇ ਆਧਾਰਿਤ ਹੈ। ਜਨਤਾ ਦੇ ਆਗੂ ਕੁੰਬਾ ਪਰਵਾਰੀ ਦੇ ਸ਼ਿਕਾਰ ਹਨ। ਘੱਟ ਗਿਣਤੀ ਕੌਮਾਂ ਬਹੁ ਗਿਣਤੀ ਵਾਲੀਆਂ ਕੌਮਾਂ ਤੋਂ ਸਹਿਮ ਖਾ ਰਹੀਆਂ ਹਨ। ਸਮੁੱਚਾ ਵਿਸ਼ਵ ਅਮਨ ਸ਼ਾਂਤੀ ਤੇ ਸੰਤੁਲਨ ਲੱਭਣ ਦੇ ਆਹਰ ਵਿੱਚ ਹੈ। ਅਜੋਕੀ ਸਦੀ ਦੀਆਂ ਕੁਝ ਪ੍ਰਮੁੱਖ ਸਮੱਸਿਆਵਾਂ ਤੇ ਨਾਨਕ ਬਾਣੀ ਅਨੁਸਾਰ ਉਨ੍ਹਾਂ ਦਾ ਹੱਲ ਇਸ ਪ੍ਰਕਾਰ ਹੈ :

(ੳ)  ਗ਼ੁਲਾਮੀ ਦੀ ਸਮੱਸਿਆ

ਗ਼ੁਲਾਮ ਸਮਾਜ ਦੇ ਧਰਮ ਵਿੱਚ ਆਤਮਾ ਨਹੀਂ ਹੁੰਦੀ। ਗ਼ੁਲਾਮੀ ਮਨੁੱਖੀ ਹੀਣਤਾ ਉਤਪੰਨ ਕਰ ਕੇ ਮਨੁੱਖੀ ਹੀਣਤਾ ਉਤਪੰਨ ਕਰਕੇ ਮਨੁੱਖੀ ਵਿਕਾਸ ਦੇ ਸਾਰੇ ਦਰ ਬੰਦ ਕਰ ਦਿੰਦੀ ਹੈ। ਗੁਰੂ ਨਾਨਕ ਦੇਵ ਜੀ ਰਾਹੀਂ ਵਿਦੇਸ਼ੀ ਹਮਲਾਵਰ ਬਾਬਰ ਦਾ ਵਿਰੋਧ ਆਸਾ ਦੀ ਵਾਰ ਵਿੱਚ, ਹਿੰਦੂ ਖੱਤਰੀਆਂ ਦੇ ਸੁਦੇਸ਼ੀ ਸਥਾਨਕ ਸ਼ਾਸਨ ਦਾ ਡੰਡ ਸਹਿੰਦੀ ਪਰਜਾ ਦੇ ਦੁੱਖਾਂ ਦਾ ਜ਼ਿਕਰ ਉਨ੍ਹਾਂ ਦੀ ਬਾਣੀ ਵਿੱਚ ਰਤ ਪੀਣੇ ਰਾਜਿਆਂ ਨੂੰ ਖ਼ੂੰਖ਼ਾਰ ਜਾਨਵਰ ਸ਼ੇਰ ਨਾਲ ਦਿੱਤੀ ਉਪਮਾ ਤੇ ਪਤਿ ਸਹਿਤ ਜੀਵਨ ਜੀਣ ਦੇ ਅਮੁੱਲੇ ਬੋਲ ਮਨੁੱਖੀ ਗ਼ੁਲਾਮੀ ਦਾ ਅੰਤ ਕਰਨ ਅਤੇ ਦੇਸ਼ ਅਜ਼ਾਦੀ ਲਈ ਤਿਆਰੀ ਦੇ ਬਿਗਲ ਦਾ ਪ੍ਰਤੀਕ ਹਨ। ਇਨ੍ਹਾਂ ਕਥਨਾਂ ਦੀ ਅਜੋਕੇ ਯੁੱਗ ਵਿੱਚ ਸਾਰਥਿਕਤਾ ਪ੍ਰਤੀ ਕੋਈ ਵੀ ਸੰਦੇਹ ਨਹੀਂ ਹੈ। ਨਾਨਕ ਬਾਣੀ ਦੀ ਮਹਾਨ ਪ੍ਰੇਰਨਾ ਅਜੋਕੇ ਯੁੱਗ ਵਿੱਚ ਸਾਰਥਕਤਾ ਪ੍ਰਤੀ ਕੋਈ ਵੀ ਸੰਦੇਹ ਨਹੀਂ ਹੈ। ਨਾਨਕ ਬਾਣੀ ਦੀ ਮਹਾਨ ਪ੍ਰੇਰਨਾ ਅਜੋਕੇ ਯੁੱਗ ਦੇ ਬੰਧਨ ਵੀ ਕੱਟਣ ਦੀ ਸਮਰੱਥ ਹੈ।

ਮਨੁੱਖੀ ਅਨਿਆਂ ਦੀ ਸਮੱਸਿਆ

ਗੁਰੂ ਨਾਨਕ ਦੇਵ ਜੀ ਨੇ ਆਪਣੇ ਵੇਲੇ ਦੇ ਸਮਾਜ ਵਿੱਚ ਮਨੁੱਖੀ ਅਨਿਆਂ ਨੂੰ ਦੂਰ ਕਰਨ ਲਈ ਤਤਕਾਲੀਨ ਸਮਾਜ ਵਿੱਚ ਵਿਚਾਰ ਤੇ ਅਮਲ ‘ਤੇ ਜ਼ੋਰ ਦਿੱਤਾ ਸੀ। ਉਸ ਵੇਲੇ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਵਰਗਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਕਾਜ਼ੀਆਂ ਬ੍ਰਾਹਮਣਾਂ ਤੇ ਜੋਗੀਆਂ ਦੇ ਅਨਿਆਂ ਭਰਪੂਰ ਵਤੀਰੇ ਸੰਬੰਧੀ ਹੇਠ ਲਿਖੇ ਉਨ੍ਹਾਂ ਦੇ ਫਰਮਾਨ ਵਰਤਮਾਨ ਯੁੱਗ ਵਿੱਚ ਮਨੁੱਖੀ ਨਿਆਂ ਲਈ ਭਟਕਦੀ ਆਤਮਾ ਲਈ ਅੱਜ ਵੀ ਵਰਦਾਨ ਹਨ। ਜਿਵੇਂ :

ਕਾਦੀ ਕੂੜੁ ਬੋਲਿ ਮਲੁ ਖਾਇ ॥                                                                                                                                  ਬ੍ਰਾਹਮਣੁ ਨਾਵੈ ਜੀਆ ਘਾਇ ॥                                                                                                                              ਜੋਗੀ ਜੁਗਤਿ ਨ ਜਾਣੈ ਅੰਧੁ ॥                                                                                                                              ਤੀਨੇ ਓਜਾੜੇ ਕਾ ਬੰਧੁ ॥੨॥

(ਅ) ਮਨੁੱਖੀ ਅਸਮਾਨਤਾ ਦੀ ਸਮੱਸਿਆ

ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ‘ਸਭ ਮਹਿ ਜੋਤਿ ਜੋਤਿ ਹੈ ਸੋਇ॥ (ਧਨਾਸਰੀ ਮਹਲਾ ੧, ਪੰਨਾ 663) ਜਿੱਥੇ ਮਨੁੱਖੀ ਅਸਮਾਨਤਾ ਨੂੰ ਖ਼ਤਮ ਕਰਦਾ ਹੈ ਉੱਥੇ ਮਨੁੱਖੀ ਬਰਾਬਰੀ ਦੇ ਭਾਈਚਾਰੇ ਦੀ ਸਥਾਪਤੀ ਲਈ ਮਜ਼ਬੂਤ ਨੀਂਹ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਬ੍ਰਾਹਮਣ ਦੀ ਆਪਣੇ ਆਪ ਨੂੰ ਸ੍ਰੇਸ਼ਟ ਅਖਵਾਉਣ ਦੇ ਵਿਚਾਰਾਂ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਜਾਤ ਪਾਤ ਬਣਾਵਟ ਹੈ ਉਪਾਧੀਆਂ ਬਣਾਵਟ ਹਨ। ਸਾਰੇ ਵਿਅਕਤੀਆਂ ਨੂੰ ਇੱਕੋ ਇੱਕ ਪਰਮ ਹਸਤੀ ਕਾਹਿਮ ਰੱਖਦੀ ਹੈ। ਨਿਮਾਣੇ ਸਾਧੂਆਂ ਨੂੰ ਲੰਗਰ ਛਕਾਉਣਾ, ਮਲਕ ਭਾਗੋ ਦੀ ਭ੍ਰਿਸ਼ਟ ਜੀਵਨ ਵਿਧੀ ਦਾ ਖੰਡਨ ਤੇ ਭਾਈ ਲਾਲੋ ਦੀ ਕਿਰਤ ਕਮਾਈ ਦਾ ਮੰਡਨ ਉਨ੍ਹਾਂ ਦੀ ਦਰਿਆ ਦਿਲੀ ਤੇ ਇਮਾਨਦਾਰ ਮਿਹਨਤੀ ਵਰਗ ਨੂੰ ਸਵੀਕਾਰ ਕਰਨ ਦੀ ਹਾਮੀ ਭਰਦਾ ਹੈ। ਅਜਿਹੇ ਇਨਕਲਾਬੀ ਕਦਮ ਮਨੁੱਖਤਾ ਵਿਚਕਾਰ ਪਏ ਪਾੜਿਆਂ ਨੂੰ ਮੇਟ ਕੇ ਆਪਸੀ ਸਾਂਝ ਦੇ ਪੁੱਲ ਉਸਾਰ ਸਕਦੇ ਹਨ।

(ੲ) ਵਾਸਤਵਿਕ ਲੋਕ-ਤੰਤਰ ਪ੍ਰਣਾਲੀ ਦੀ ਅਣਹੋਂਦ

ਵਾਸਤਵਿਕ ਲੋਕ ਤੰਤਰੀ ਦੀ ਅਣਹੋਂਦ ਇੱਕ ਵੱਡੀ ਸਮੱਸਿਆ ਹੈ। ਅਜੋਕਾ ਯੁੱਗ ਲੋਕ ਰਾਜ ਦਾ ਹੈ, ਪਰ ਇਸ ਦੇ ਪਰਦੇ ਥੱਲੇ ਅੱਜ ਵੀ ਤਾਨਾਸ਼ਾਹੀ ਪਲ ਰਹੀ ਹੈ। ਗੁਰੂ ਨਾਨਕ ਦੇਵ ਜੀ ਦੇ ਵੱਲੋਂ ਧਰਮ ਤੇ ਰਾਜਨੀਤਿਕ ਖੇਤਰ ਵਿੱਚ ਕ੍ਰਮਵਾਰ ਬ੍ਰਾਹਮਣਵਾਦੀ ਪ੍ਰਣਾਲੀ ਤੇ ਤਾਨਾਸ਼ਾਹੀ ਦੀ ਵਿਵਸਥਾ ਕਾਇਮ ਸੀ। ਜਿਸ ਵਿੱਚ ਮਨੁੱਖੀ ਸਨਮਾਨ ਦੇ ਪ੍ਰਤੀਕ ਮਨੁੱਖੀ ਅਧਿਕਾਰਾਂ ਦੀ ਅਣਹੋਂਦ ਸੀ। ਇਨ੍ਹਾਂ ਦੋਹਾਂ ਪ੍ਰਣਾਲੀਆਂ ਦੀ ਗੁਰੂ ਨਾਨਕ ਦੇਵ ਜੀ ਨੇ ਵਿਰੋਧਤਾ ਕਰ ਕੇ ਲੋਕਾਂ ਨੂੰ ਸਹੀ ਲੋਕਤੰਤਰ ਦੀ ਦਿਸ਼ਾ ਪ੍ਰਦਾਨ ਕੀਤੀ। ਗੁਰੂ ਨਾਨਕ ਦੇਵ ਜੀ ਨੇ ਯੋਗਤਾ ਦੇ ਆਧਾਰ ‘ਤੇ ਪੁੱਤਰਾਂ ਦੀ ਥਾਂ ਇੱਕ ਯੋਗ ਸਿੱਖ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਾ ਵਾਰਸ ਬਣਾਇਆ। ਸੰਗਤ ਤੇ ਪੰਗਤ ਦੀ ਸਮਾਨਤਾ ਵਾਲੀ ਲੰਗਰ ਪ੍ਰਣਾਲੀ ਦਾ ਆਰੰਭ ਕਰ ਦਿੱਤਾ ਤੇ ਹਰ ਜਾਤ ਤੇ ਹਰ ਪ੍ਰਦੇਸ਼ ਦੇ ਭਗਤਾਂ ਦੀ ਬਾਣੀ ਦੀ ਸਾਂਭ ਸੰਭਾਲ ਵੀ ਸ਼ੁਰੂ ਕਰ ਦਿੱਤੀ। ਇਹ ਤਿੰਨੇ ਪ੍ਰਭਾਵਸ਼ਾਲੀ ਕਦਮ ਵਾਸਤਵਿਕ ਕਦਮ ਵਾਸਤਵਿਕ ਲੋਕ ਤੰਤਰ ਪ੍ਰਣਾਲੀ ਦੀ ਸਥਾਪਨਾ ਵੱਲ ਸੰਕੇਤ ਕਰਦੇ ਸਨ।

- Advertisement -

(ਸ) ਵਿਸ਼ਵ ਅਸ਼ਾਂਤੀ ਦੀ ਸਮੱਸਿਆ

ਅਜੋਕਾ ਯੁੱਗ ਰਾਜਨੀਤਿਕ ਵਿਰੋਧਾਂ, ਜੰਗਾਂ ਦੇ ਆਪਸੀ ਤਣਾਓ, ਸਮਾਜਕ ਅਸ਼ਾਂਤੀ, ਨੈਤਿਕ ਪਲਾਇਨ, ਬੇਵਿਸ਼ਵਾਸੀ ਤੇ ਆਸ ਨਿਰਾਸਤਾ ਦੇ ਪਾਰੇ ਵਰਗੀ ਹਲਚਲ ਦਾ ਯੁੱਗ ਹੈ। ਇਉਂ ਜਾਪਦਾ ਹੈ ਕਿ ਮਨੁੱਖ ਜਾਤੀ ਫਿਰ ਕਬੀਲਾਵਾਦ ਤੇ ਜਾਂਗਲੀ ਸੱਭਿਆਚਾਰ ਵੱਲ ਵਧ ਰਹੀ ਹੈ ਤੇ ਸਮੁੱਚੇ ਵਿਸ਼ਵ ਦੀ ਏਕਤਾ ਤੇ ਅਮਨ ਦੀ ਸੰਭਾਵਨਾ ਮੱਧਮ ਪੈ ਰਹੀ ਹੈ। ਗੁਰਬਾਣੀ ਆਪਣੇ ਆਪ ਵਿੱਚ ਇੱਕ ਅਮਨ ਕ੍ਰਾਂਤੀ ਸੀ ਜੋ ਅੱਜ ਵੀ ਅਮਨ ਦੇ ਦੂਤ ਗੁਰੂ ਨਾਨਕ ਦੇਵ ਜੀ ਵੱਲੋਂ ਕੁਲ ਸੰਸਾਰ ਦੀ ਖੁਸ਼ਹਾਲੀ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਦਾ ‘ਮਨਿ ਜੀਤੈ ਜਗੁ ਜੀਤੁ” ਦਾ ਉਪਦੇਸ਼ ਹਥਿਆਰਾਂ ਦੀ ਦੌੜ ਵਿੱਚ ਲੱਗੀ ਅਤੇ ਥੋਕ ਤਬਾਹੀ ਦੇ ਕੰਢੇ ‘ਤੇ ਖੜੀ ਮਨੁੱਖਤਾ ਲਈ ਅਕਸੀਰ ਹੈ ਕਿਉਂਕਿ ਇਹ ਮਨੁੱਖੀ ਮਨਾਂ ਵਿੱਚ ਅਮਨ ਤੇ ਸ਼ਾਂਤੀ ਕਾਇਮ ਕਰ ਕੇ ਲੜਾਈ ਦੀ ਜੜ੍ਹ ਨੂੰ ਅੰਦਰੋਂ ਉਖੇੜਦੀ ਹੈ।

(ਹ) ਪੱਛਮੀ ਸੱਭਿਆਚਾਰ ਦਾ ਹਮਲਾ

ਪੱਛਮੀ ਸੱਭਿਆਚਾਰ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਚਮਕ ਦਮਕ ਵਾਲੀ, ਫੋਕੇ ਦਿਖਾਵੇ ਵਾਲੀ, ਐਸ਼ ਪ੍ਰਸਤੀ ਵਾਲੀ ਤੇ ਸ਼ਰਾਬ ਆਦਿ ਨਸ਼ੇ ਪੀਣ ਵਾਲੀ ਸੰਸਕ੍ਰਿਤੀ ਦਾ ਸ਼ਿਕਾਰ ਬਣਾ ਦਿੱਤਾ ਹੈ। ਲੋਕ ਆਪਣੀ ਬੋਲੀ ਪਹਿਰਾਵੇ ਤੇ ਆਪਣੇ ਸਰੂਪ ਅਨੁਸਾਰ ਰਹਿਣ ਸਹਿਣ ਨੂੰ ਭੁੱਲ ਗਏ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਮੁਗਲਾਂ ਵੇਲੇ ਭਾਰਤੀਆਂ ਤੇ ਜਬਰੀ ਠੋਸੀ ਗਈ ਇਸਲਾਮੀ ਸੰਸਕ੍ਰਿਤੀ ਪ੍ਰਤੀ ਉਨ੍ਹਾਂ ਨੂੰ ਸੁਚੇਤ ਕੀਤਾ ਸੀ। ਇਸ ਸੰਬੰਧ ਵਿੱਚ ਉਨ੍ਹਾਂ ਦੇ ਕਥਨ ਹਨ :

ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥

ਗੁਰੂ ਨਾਨਕ ਦੇਵ ਜੀ ਨੇ ਪੰਜਾਬ ਵਾਸੀਆਂ ਨੂੰ ਹਮੇਸ਼ਾ ਖਾਣ-ਪੀਣ ਦੀ ਸਾਦਗੀ ਤੇ ਹੋਛੇ ਸ਼ਰਾਬ ਦੇ ਨਸ਼ੇ ਦੇ ਤਿਆਗ ਦੀ ਪ੍ਰੇਰਨਾ ਕੀਤੀ। ਜਿਵੇਂ :

ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੁਛੈ ਭਾਉ ਧਰੇ ॥ ੨॥

(ਕ) ਸਮੂੰਹ ਧਰਮਾਂ ਨੂੰ ਪ੍ਰਫੁੱਲਤ ਕਰਨ ਦੀ ਸਮੱਸਿਆ

ਅਜੋਕੇ ਯੁੱਗ ਵਿੱਚ ਮਨੁੱਖਤਾ ਦੀ ਮੁਕਤੀ ਮੁਕਤੀ ਸਮੂਹ ਧਰਮਾਂ ਦੇ ਪ੍ਰਫੁੱਲਤ ਕਰਨ ਦੇ ਆਦਰਸ਼ ਵਿੱਚ ਛਿਪੀ ਹੋਈ ਹੈ। ਧਾਰਮਿਕ ਹਿੰਸਾ ਤੇ ਜਬਰੀ ਧਰਮ ਬਦਲੀ ਪਿਛਾਂਹ ਖਿੱਚੂ ਪ੍ਰਵਿਰਤੀ ਹੈ ਜਿਸ ਨੂੰ ਮੁਗਲ ਹਾਕਮ, ਗੁਰੂ ਨਾਨਕ ਦੇਵ ਜੀ ਵੇਲੇ, ਆਪਣੀ ਨੀਤੀ ਬਣਾ ਕੇ, ਭਾਰਤੀ ਧਰਮਾਂ ਦੇ ਵੰਨ-ਸੁਵੰਨਤਾ ਨੂੰ ਖਤਮ ਕਰਨ ਤੇ ਤੁਲੇ ਹੋਏ ਸਨ ।

ਗੁਰੂ ਨਾਨਕ ਦੇਵ ਜੀ ਨੇ ਇਸ ਨੀਤੀ ਦਾ ਆਪਣੀ ਬਾਣੀ ਵਿੱਚ ਜ਼ਬਰਦਸਤ  ਵਿਰੋਧ ਕੀਤਾ ਤੇ ਅਜਿਹਾ ਸੰਜੋਗਮਈ ਸੱਭਿਆਚਾਰ ਉਤਪੰਨ ਕਰਨ ‘ਤੇ ਜ਼ੋਰ ਦਿੱਤਾ ਕਿ ਮੁਸਲਮਾਨ ਨੂੰ ਇੱਕ ਚੰਗਾ ਮੁਸਲਮਾਨ ਤੇ ਇੱਕ ਹਿੰਦੂ ਨੂੰ ਚੰਗਾ ਹਿੰਦੂ ਬਣਨ ‘ਤੇ ਜ਼ੋਰ ਦਿੰਦਾ ਸੀ, ਗੁਰੂ ਨਾਨਕ ਦੇਵ ਅਨੁਸਾਰ ਅਸਲ ਬ੍ਰਾਹਮਣ ਉਹ ਹੈ ਜੋ ਬ੍ਰਹਮ ਵਿਚਾਰਦਾ ਹੈ, ਜੋ ਆਪ ਤੁਰਦਾ ਹੈ ਤੇ ਕੁਲ ਮਾਨਸ ਜਾਤੀ ਨੂੰ ਤਾਰਦਾ ਹੈ।

ਅਜੋਕੇ ਸਮੇਂ ਵਿੱਚ ਆਰ ਐਸਐਸ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਹਿੰਦੂਤਵ ਦੀ ਏਕਮਈ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੀਆਂ ਹਨ, ਜਿਸ ਨਾਲ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ, ਜਿਸ ਨਾਲ ਸਮਾਜਕ ਸ਼ਾਂਤੀ ਤੇ ਇਕਸੁਰਤਾ ਦੀਆਂ ਕਈ ਸਮੱਸਿਆਵਾਂ ਉਤਪੰਨ ਹੋ ਗਈਆਂ ਹਨ। ਇਸ ਸਮੁੱਚੇ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋਤਿ ਗੁਰੂ ਅਮਰਦਾਸ ਜੀ ਦਾ ਹੇਠ ਲਿਖਿਆ ਫੁਰਮਾਨ ਕਿੰਨਾ ਪ੍ਰਸੰਗਿਕ ਹੈ ਕਿ ਹਰ ਧਰਮ ਵਿਅਕਤੀ ਨੂੰ ਮੁਕਤੀ ਦੇਣ ਦੇ ਸਮਰੱਥ ਹੈ। ਜਿਵੇਂ :

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥                                                                                                      ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥

(ਖ) ਕਦਰਾਂ ਕੀਮਤਾਂ ਦੇ ਨਿਘਾਰ ਦੀ ਸਮੱਸਿਆ

ਕਦਰਾਂ ਕੀਤਮਾਂ ਦੇ ਨਿਘਾਰ ਦੀ ਸਮੱਸਿਆ ਅਜੋਕੇ ਯੁੱਗ ਦੀ ਸਭ ਤੋਂ ਵੱਧ ਪ੍ਰਮੁੱਖ ਸਮੱਸਿਆ ਹੈ। ਅੱਜ ਦਾ ਮਨੁੱਖ ਅੰਦਰੂਨੀ, ਇਕਲਾਪੇ, ਨੈਤਿਕ ਪਤਨ, ਮਾਨਸਿਕ ਅਧੋਗਤੀ, ਸਭਿਆਚਾਰ ਵਿਗਠਨ, ਕਰਨੀ ਤੇ ਕਥਨੀ ਦੇ ਫਰਕ, ਭਾਂਜਵਾਦ, ਸਮਾਜਿਕ ਟਕਰਾਂ, ਨਫਰਤ, ਵੈਰ ਵਿਰੋਧ ਤੇ ਹਿੰਸਾ ਦਾ ਸ਼ਿਕਾਰ ਹੈ। ਗੁਰਮਤਿ ਨੇ ਮਨੁੱਖ ਨੂੰ ਇਸ ਨਿਘਾਰ ਦਾ ਕਾਰਨ ਵੀ ਦੱਸ ਦਿੱਤਾ ਕਿ ਗੁਰੂ ਨੇ ਉਸ ਉਹ ਮੋਰੀ ਦਿਖਾ ਦਿੱਤੀ ਜਿਸ ਕਾਰਨ ਵਿਕਾਰ ਰੂਪੀ ਹਰਨਾਂ ਨੇ ਉਸ ਦੇ ਅੰਦਰ ਦਾਖਲ ਹੋ ਕੇ ਉਸ ਦੀ ਆਤਮਿਕ ਪੂੰਜੀ ਲੁੱਟ ਗਈ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਪਦਾਰਥਕ ਸ਼ਕਤੀ ਦੇ ਪ੍ਰਤੀਕ ਪੰਜ ਠੱਗਾਂ-ਰਾਜ, ਮਾਲ, ਰੂਪ ਜਾਤਿ, ਜੋਬਨ ਦੀ ਜਾਣਕਾਰੀ ਦੇ ਦਿੱਤੀ ਤੇ ਸੁਝਾਊ ਵੀ ਦਿੱਤਾ ਕਿ ਐ ਮਨੁੱਖ ਤੂੰ ਇਨ੍ਹਾਂ ਪੰਜ ਠੱਗਾਂ ਨੂੰ ਵੀ ਠੱਗਣ ਵਾਲਾ ਅਸਲੀ ਠੱਗ ਬਣਨਾ ਹੈ, ਭਾਵ ਇਨ੍ਹਾਂ ਦੀ ਠੱਗੀ ਦੀ ਕ੍ਰਿਆ ਨੂੰ ਨਕਾਰ ਦੇਣਾ ਹੈ। ਜਿਵੇਂ

ਗੁਰਿ ਦਿਖਲਾਈ ਮੋਰੀ ॥

ਜਿਤੁ ਮਿਰਗ ਪੜਤ ਹੈ ਚੋਰੀ ॥

ਰਾਜੁ ਮਾਲੁ ਰੂਪੁ ਜਾਤਿ ਜੋਬਨ ਪੰਜੇ ਠਗ॥                                                                                                               ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥”                                                                                                         ਏਨਾ ਠਗਨਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥                                                                                                           ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥

(ਗ) ਕਦਰਾਂ ਕੀਮਤਾਂ ਦੇ ਪਤਨ ਤੇ ਹੋਰ ਸਮੱਸਿਆਵਾਂ ਦਾ ਸਮੁੱਚਾ ਹੱਲ

ਨਾਨਕ ਬਾਣੀ ਕਦਰਾਂ ਕੀਮਤਾਂ ਦੇ ਪਤਨ ਤੇ ਸਮੁੱਚਿਆ ਅਜੋਕੀਆਂ ਸਮੱਸਿਆਵਾਂ ਦਾ ਹੱਲ ਪੇਸ਼ ਕਰਦੀ ਹੈ। ਬਾਣੀ ਦੀ ਸਿਖਿੱਆ ਅਨੁਸਾਰ ਮਨੁੱਖ ਤੇ ਰੱਬ ਦੋ ਵੱਖਰੀਆਂ ਹੋਂਦਾਂ ਨਹੀਂ ਹਨ। ਮਨੁੱਖ ਰੱਬ ਦੀ ਜੋਤੀ ਦੇ ਸਰੂਪ ਵਿੱਚ ਸਾਜਿਆ ਗਿਆ ਹੈ। ਮਨੁੱਖ ਨੂੰ ਦਲੀਲ ਦੀ ਜੋਤ ਦਾ ਚਾਨਣ ਤੇ ਪੁਣ ਛਾਣ , ਭਲੇ ਬੁਰੇ ਦੀ ਪਛਾਣ ਕਰਨ ਵਾਲੀ ਸੁਰਤਿ ਨਾਲ ਨਿਵਾਜਿਆ ਗਿਆ ਹੈ। ਇਹ ਰੱਬ ਅਥਵਾ ਅਨੰਤਤਾ ਤੋਂ ਟੁੱਟ ਕੇ ਆਪਣੇ ਆਪ ਨੂੰ ਸੀਮਿਤ ਵੱਖਰੀ ਜਿਹੀ ਹੋਂਦ ਮੰਨਣ ਦੀ ਬੁਨਿਆਦੀ ਗਲਤੀ ਕਰ ਬੈਠਦਾ ਹੈ। ਰੱਬ ਨੂੰ ਸਮੁੱਚੇ ਸਰੀਰ ਤੋਂ ਸੱਖਣਾ ਕਰਕੇ ਵਿਕਾਰਾਂ ਨੂੰ ਮੌਕਾ ਦੇ ਦਿੰਦਾ ਹੈ ਕਿ ਉਹ ਇਸ ਸਰੀਰ ‘ਤੇ ਕਬਜ਼ਾ ਕਰ ਲੈਣ। ਜਿਸ ਕਾਰਨ ਇਸ ਦੇ ਸਰੀਰ ਦੀ ਖੁਸ਼ਹਾਲੀਆਂ ਭਰੀ ਰੰਗਲੀ ਧਰਤੀ ਕੰਗਲੀ ਧਰਤੀ ਵਿੱਚ ਬਦਲ ਜਾਂਦੀ ਹੈ। ਅਨੰਤਤਾ ਦੀ ਵਿਸ਼ਾਲ ਸੋਚ ਤੋਂ ਟੁੱਟਿਆ ਮਨ ਤੇ ਤਨ ਆਪਣੇ ਆਪ ਨੂੰ ਕੁਲ ਖਿਜ਼ਾਵਾਂ, ਪਰੇਸ਼ਾਨੀਆਂ ਦਾ ਘਰ ਬਣਾ ਬੈਠਦਾ ਹੈ। ਇਨ੍ਹਾਂ ਸਾਰੇ ਸੰਕਟਾਂ ਤੇ ਸਮੱਸਿਆਵਾਂ ਦਾ ਹੱਲ ਵੀ ਬਾਣੀ ਦੁਆਰਾ ਨਵ ਨਿਰਮਾਣ ਕੀਤਾ ਗਿਆ ਮਨੁੱਖ ਹੀ ਕਰੇਗਾ। ਗੁਰੂ ਨਨਕ ਦੇਵ ਜੀ ਨੇ ਪਦਾਰਥਕ ਸਿਖਰ ‘ਤੇ ਪਹੁੰਚੇ ਹੋਏ ਮਨੁੱਖ ਨੂੰ ਅਗਲੇਰੇ ਵਿਕਾਸ ਦੇ ਮਾਰਗ ਦੀ ਰੂਪ ਰੇਖਾ ਪ੍ਰਦਾਨ ਕਰ ਦਿੱਤੀ, ਜਿਸ ‘ਤੇ ਗੁਰੂ ਦੀ ਅਗਵਾਈ  ਵਿੱਚ ਚੱਲ ਕੇ ਮਨੁੱਖ ਆਪਣੀ ਸੰਪੂਰਨਤਾ ‘ਤੇ ਪਹੁੰਚੇਗਾ। ਜਿਵੇਂ :

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥

ਅਸਲ ਵਿੱਚ ਮਾਣਸ ਪਸ਼ੂ ਦਾ ਰੂਪ ਹੈ ਤੇ ਦੇਵਤਾ ਉਸ ਦਾ ਦੈਵੀ ਰੂਪਾਂਤਰਣ ਹੈ। ਇਨ੍ਹਾਂ ਦੋਹਾਂ ਸਿਰਿਆਂ ਵਿਚਾਲੇ ਵਿਚਰਦਾ ਮਨੁੱਖ ਆਪਣੀ ਹੋਂਦ ਦੀ ਤਲਾਸ਼ ਕਰਦਾ ਹੈ। ਆਪਣੀ  ਸੁਰਤਿ, ਮਤਿ ਮਨ ਤੇ ਬੁੱਧ ਨੂੰ ਅਨੂਪਮ ਘਾੜਤ ਵਿੱਚ ਘੜਦਾ ਹੈ। ਆਪਣੀ ਮਾਨਵਤਾ ਨੂੰ ਦਿੱਵਤਾ ਵਿਚ ਬਦਲ ਕੇ ਮਾਨਵੀ ਦਸਤੂਰ ਵਾਲੇ ਰੱਬ ਦੀ ਦਸ਼ਾ ਅਖ਼ਤਿਆਰ ਕਰਦਾ ਹੈ ਤੇ ਦੈਵੀ ਵਿਰਾਸਤ ਦਾ ਹੱਕਦਾਰ ਬਣਦਾ ਹੈ। ਉਸ ਦੀ ਦਿਵ ਚੇਤਨਾ ਉਸ ਨੂੰ ਬੇਦਾਰ ਆਤਮਾ ਵਾਲਾ ਗਤੀਸ਼ੀਲ ਮਾਨਵ ਬਣਾਈ ਰੱਖਦੀ ਹੈ ਤੇ ਉਹ ਮਾਨਵੀ ਇਤਿਹਾਸ ਵਿੱਚ ਰੱਬ ਦਾ ਪ੍ਰਤੀਨਿਧ ਬਣ ਕੇ ਸਿਰਜਨਾਤਮਿਕ ਕ੍ਰਿਆਵਾਂ ਵਿੱਚ ਰੁੱਝਦਾ ਹੈ। ਆਪਣੇ ਸਰੀਰ ਨੂੰ ਰੱਬੀ ਮਹਲ ਮੰਨਦਿਆਂ ਹੋਇਆਂ ਉਹ ਆਪਣੀ ਹੋਂਦ, ਹਊਮੈਂ, ਕ੍ਰਿਆ, ਕ੍ਰਿਆਸ਼ੀਲਤਾ ਦੀਆਂ ਵਿਸ਼ੇਸਤਾਵਾਂ ਨੂੰ ਰੱਬ ਵਰਗਾ ਬਣ ਕੇ ਮਨੁੱਖ ਵਰਗਾ ਬਣ ਜਾਂਦਾ ਹੈ ਤੇ ਇਹੀ ਮਨੁੱਖਤਾ ਦੀ ਸਰਵੋਤਮ ਦਸ਼ਾ ਦਾ ਪ੍ਰਤੀਕ ਹੈ। ਇਹ ਮਨੁੱਖ ਅਜੋਕੀਆਂ ਸਮੱਸਿਆਵਾਂ ਦਾ ਸਹੀ ਜੁਆਬ ਹੈ। ਇਸ ਆਦਰਸ਼ਕ ਦੇਵਤਾ ਮਨੁੱਖ ਨੂੰ ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸਟਿ ਵਿੱਚ ਗੁਰਮੁਖ ਤੇ ਜਪੁਜਿ ਵਿੱਚ ਸਚਿਆਰ ਮਨੁੱਖ ਦਾ ਲਕਬ ਪ੍ਰਦਾਨ ਕੀਤਾ । ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਐਸੇ ਮਨੁੱਖ ਨੂੰ ਬ੍ਰਹਮ ਗਿਆਨੀ ਦੀ ਉਪਾਧੀ ਦਿੱਤੀ ਜਿਸ ਦੀ ਪ੍ਰਕਿਰਤੀ ਪ੍ਰਭੂ ਸਰੂਪ ਹੋ ਕੇ ਪਰਉਪਕਾਰ ਦੇ ਉਮਾਹ ਵਿਚ ਜੀਵਨ ਜਿਉਣਾ ਹੈ। ਗੁਰਮਤਿ ਦੀ ਸੱਚੀ ਟਕਸਾਲ ਵਿੱਚ ਘੜੀਆਂ ਵਿੱਚ ਇਹ ਸਖ਼ਸੀਅਤਾਂ ਪਦਾਰਥਵਾਦ ਦੀ ਘੁੰਮਣਘੇਰੀ ਵਿੱਚ ਫਸੇ ਅਜੋਕੇ ਪਤਿਤ ਮਨੁੱਖ ਦੀ ਥਾਂ ਲੈਣਗੀਆਂ ਅਤੇ ਇਹ ਦੁਨੀਆਂ ਬੰਬਾਂ ਦੇ ਸਹਿਮ ਥੱਲੇ ਜੀਣ ਦੀ ਥਾਂ ਪ੍ਰਭੂ ਦੀ ਰਹਿਮਤ ਤੇ ਬਖਸ਼ਿਸ਼ ਦੇ ਸਾਇ ਵਿੱਚ ਜ਼ਿੰਦਗੀ ਦੀ ਰੈਣ ਨਿਸਚਿੰਤ ਗੁਜ਼ਾਰ ਸਕੇਗੀ।

Share this Article
Leave a comment